• Home
 • »
 • News
 • »
 • punjab
 • »
 • POLICE ARRESTED THE ACCUSED FOR STEALING RS 1 LAKH MOBILE PHONE AND OTHER IMPORTANT DOCUMENTS FROM THE WOMAN

ਮਹਿਲਾ ਤੋਂ ਦਿਨ ਦਿਹਾੜੇ 1 ਲੱਖ ਰੁਪਏ, ਮੋਬਾਈਲ ਤੇ ਹੋਰ ਜ਼ਰੂਰੀ ਕਾਗਜ਼ ਖੋਹਣ ਵਾਲੇ ਗ੍ਰਿਫਤਾਰ

ਮਹਿਲਾ ਤੋਂ ਦਿਨ ਦਿਹਾੜੇ 1 ਲੱਖ ਰੁਪਏ, ਮੋਬਾਈਲ ਤੇ ਹੋਰ ਜ਼ਰੂਰੀ ਕਾਗਜ਼ ਖੋਹਣ ਵਾਲੇ ਕਾਬੂ

ਮਹਿਲਾ ਤੋਂ ਦਿਨ ਦਿਹਾੜੇ 1 ਲੱਖ ਰੁਪਏ, ਮੋਬਾਈਲ ਤੇ ਹੋਰ ਜ਼ਰੂਰੀ ਕਾਗਜ਼ ਖੋਹਣ ਵਾਲੇ ਕਾਬੂ

 • Share this:
  Chetan Bhura

  ਪਿਛਲੇ ਦਿਨੀਂ ਮਲੋਟ ਸ਼ਹਿਰ ਵਿਚ ਦਿਨ ਦਿਹਾੜੇ ਇਕ ਮਹਿਲਾ ਤੋਂ 1 ਲੱਖ ਰੁਪਏ, ਮੋਬਾਈਲ ਤੇ ਹੋਰ ਕਾਗ਼ਜ਼ ਖੋਹਣ ਵਾਲੇ ਦੋ ਮੁਲਜ਼ਮਾਂ ਨੂੰ ਥਾਣਾ ਸਿਟੀ ਮਲੋਟ ਨੇ ਅੱਜ ਫੜ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਅੰਗਰੇਜ਼ ਸਿੰਘ ਸਿੱਧੂ ਨੇ ਦੱਸਿਆ ਕਿ ਕੁਲਵੀਰ ਕੌਰ ਨਾਮ ਦੀ ਇੱਕ ਔਰਤ ਨੇ ਥਾਣਾ ਸਿਟੀ ਵਿਖੇ ਸ਼ਿਕਾਇਤ ਦਰਜ ਕਰਵਾਇਆ ਸੀ ਕਿ ਉਹ ਬੈਂਕ ਵਿੱਚੋਂ ਇੱਕ ਲੱਖ ਰੁਪਏ ਕਢਵਾ ਕੇ ਘਰ ਆ ਰਹੀ ਸੀ।

  ਦਵਿੰਦਰਾ ਰੋਡ ਗਲੀ ਨੰਬਰ 3 ਦੇ ਨਜਦੀਕ ਦੋ ਮੋਟਰਸਾਈਕਲ ਸਵਾਰ ਉਸ ਤੋਂ ਇਕ ਲੱਖ ਰੁਪਏ ਤੋਂ ਇਲਾਵਾ ਹੋਰ ਵੀ ਸਾਮਾਨ ਖੋਹ ਕੇ ਲੈ ਗਏ ਸਨ ਜਿਸ ਸਬੰਧੀ ਥਾਣਾ ਸਿਟੀ ਪੁਲਿਸ ਨੇ ਤਫਤੀਸ਼ ਕਰਦਿਆਂ ਅੱਜ ਦੋ ਵਿਅਕਤੀਆਂ ਨੂੰ ਇਸ ਸਬੰਧੀ ਨਾਮਜ਼ਦ ਕੀਤਾ ਹੈ।

  ਚਮਨ ਲਾਲ ਅਤੇ ਸੂਰਜ ਕੁਮਾਰ ਰਵਿਦਾਸ ਨਗਰ ਦੇ ਰਹਿਣ ਵਾਲੇ ਹਨ। ਉਕਤ ਔਰਤ ਕੋਲੋਂ ਇਕ ਲੱਖ ਤੋਂ ਇਲਾਵਾ ਮੋਬਾਈਲ ਅਤੇ ਹੋਰ ਸਾਮਾਨ ਖੋਹਿਆ ਸੀ। ਅੱਜ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਚਮਨ ਲਾਲ, ਸੂਰਜ ਕੁਮਾਰ ਵਿਰੁੱਧ ਧਾਰਾ 179 ਆਈਪੀਸੀ ਤਹਿਤ ਪਰਚਾ ਦਰਜ ਕਰ ਦਿੱਤਾ ਗਿਆ ਹੈ।
  Published by:Gurwinder Singh
  First published: