ਡਿਊਟੀ 'ਤੇ ਜਾ ਰਹੇ ਫਾਇਰ ਬ੍ਰਿਗੇਡ ਕਰਮਚਾਰੀ ਨੂੰ ਪੁਲਿਸ ਨੇ ਬੇਰਹਿਮੀ ਨਾਲ ਕੁੱਟਿਆ, ਹਸਪਤਾਲ ਦਾਖਲ

News18 Punjabi | News18 Punjab
Updated: March 26, 2020, 11:07 PM IST
share image
ਡਿਊਟੀ 'ਤੇ ਜਾ ਰਹੇ ਫਾਇਰ ਬ੍ਰਿਗੇਡ ਕਰਮਚਾਰੀ ਨੂੰ ਪੁਲਿਸ ਨੇ ਬੇਰਹਿਮੀ ਨਾਲ ਕੁੱਟਿਆ, ਹਸਪਤਾਲ ਦਾਖਲ
ਡਿਊਟੀ 'ਤੇ ਜਾ ਰਹੇ ਫਾਇਰ ਬ੍ਰਿਗੇਡ ਕਰਮਚਾਰੀ ਨੂੰ ਪੁਲਿਸ ਨੇ ਬੇਰਹਿਮੀ ਨਾਲ ਕੁੱਟਿਆ

  • Share this:
  • Facebook share img
  • Twitter share img
  • Linkedin share img
ਪੰਜਾਬ ਵਿੱਚ ਕਰਫਿਊ ਦੌਰਾਨ ਪੁਲਿਸ ਦਾ ਬੇਰਹਿਮੀ ਵਾਲਾ ਚਿਹਰਾ ਸਾਮਣੇ ਆ ਰਿਹਾ ਹੈ। ਕਰਫਿਊ ਦੌਰਾਨ ਬਾਹਰ ਨਿਕਲ ਰਹੇ ਲੋਕਾਂ ਨੂੰ ਰੋਕਣ ਦੇ ਤਰੀਕੇ ਤੇ ਸਵਾਲ ਉੱਠ ਰਹੇ ਹਨ। ਪਰ ਇਸ ਆੜ ਵਿੱਚ ਅੱਜ ਤਾਂ ਹੱਦ ਹੀ ਹੋ ਗਈ ਜਦੋਂ ਡਿਊਟੀ ਤੇ ਜਾ ਰਹੇ ਇੱਕ ਫਾਇਰ ਬ੍ਰਿਗੇਡ ਅਧਿਕਾਰੀ ਨੂੰ ਪੁਲਿਸ ਨੇ ਕੁੱਟਿਆ। ਇਹ ਮਾਮਲਾ ਅੰਮ੍ਰਿਤਸਰ ਵਿੱਚ ਸਾਹਮਣੇ ਆਇਆ ਹੈ। ਅੰਮ੍ਰਿਤਸਰ ਵਿਚ ਫਾਇਰ ਬ੍ਰਿਗੇਡ ਵਿਭਾਗ ਦੇ ਇਕ ਕਰਮਚਾਰੀ  ਦੀ ਬਿਨਾ ਕਸੂਰ ਦੇ ਮਾਰਕੁੱਟ ਕਰ ਦਿੱਤੀ ਹੈ। ਮੁਤਾਬਕ ਫਾਇਰ ਬ੍ਰਿਗੇਡ ਦਾ ਕਰਮਚਾਰੀ ਆਪਣੀ ਡਿਊਟੀ ਉਤੇ ਜਾ ਰਿਹਾ ਸੀ।ਉਸ ਦੇ ਕੋਲ ਆਈ ਡੀ ਕਾਰਡ ਵੀ ਸੀ ਪਰ ਪੁਲਿਸ ਨੇ ਕੁੱਟਮਾਰ ਕਰ ਦਿੱਤੀ।ਇਸ ਮਾਮਲੇ ਵਿਚ ਇਨਸਾਨੀਅਤ ਦੀਆ ਧੱਜੀਆ ਉਡਾਈਆ ਜਾ ਰਹੀ ਹਨ।ਕੁੱਝ ਪੁਲਿਸ ਕਰਮਚਾਰੀ ਵਰਦੀ ਦੀ ਆੜ ਵਿਚ ਗੁੰਡਿਆ ਵਾਂਗ ਵਰਤਾਰਾ ਕਰ ਰਹੇ ਹਨ। ਪੰਜਾਬ ਵਿਚ ਕਈ ਥਾਵਾਂ ਉਤੇ ਪੁਲਿਸ ਉਤੇ ਸਵਾਲ ਖੜ੍ਹੇ ਹੋਏ ਹਨ।ਪੁਲਿਸ ਨੇ ਇਕ ਨੌਜਵਾਨ ਦੀ ਕੁੱਟਮਾਰ ਕੀਤੀ ਉਸਦਾ ਇਲਾਜ ਹਸਪਤਾਲ ਵਿਚ ਚੱਲ ਰਿਹਾ ਹੈ। ਇਸ ਪੀੜਤ ਮੁਲਾਜ਼ਮ ਇਸ ਮਾਮਲੇ ਦੀ ਐਸਐਚਓ ਨੂੰ ਸ਼ਿਕਾਇਤ ਵੀ ਕੀਤੀ ਹੈ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ।
First published: March 26, 2020
ਹੋਰ ਪੜ੍ਹੋ
ਅਗਲੀ ਖ਼ਬਰ