ਬੱਸ ਵਿਚੋਂ 25 ਕਰੋੜ ਦੀ ਹੈਰੋਇਨ ਸਮੇਤ ਔਰਤ ਕਾਬੂ

News18 Punjabi | News18 Punjab
Updated: November 30, 2019, 7:41 PM IST
ਬੱਸ ਵਿਚੋਂ 25 ਕਰੋੜ ਦੀ ਹੈਰੋਇਨ ਸਮੇਤ ਔਰਤ ਕਾਬੂ
ਬੱਸ ਵਿਚੋਂ 25 ਕਰੋੜ ਦੀ ਹੈਰੋਇਨ ਸਮੇਤ ਔਰਤ ਕਾਬੂ

ਨਾਈਜੀਰੀਅਨ ਮੂਲ ਦੀ ਔਰਤ 5 ਕਿਲੋ ਸਮੇਤ ਕਾਬੂ ਕੀਤੀ ਹੈ। ਫੜੀ ਗਈ ਹੈਰੋਇਨ ਦੀ ਕੀਮਤ ਅੰਤਰਾਸ਼ਟਰੀ ਮਾਰਕੀਟ ਵਿਚ 25 ਕਰੋੜ ਹੈ। ਇਹ ਔਰਤ ਹੈਰੋਇਨ ਨੂੰ ਦਿੱਲੀ ਤੋਂ ਲੈ ਕੇ ਆਈ ਸੀ।

  • Share this:
ਨਸ਼ੇ ਖਿਲਾਫ ਚਲਾਈ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਜ਼ਿਲ੍ਹਾ ਕਪੂਰਥਲਾ ਵਿਚੋਂ ਇਕ ਔਰਤ ਨੂੰ 5 ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਫਗਵਾੜਾ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਉਤੇ ਫਗਵਾੜਾ ਦੇ ਸਪਰੋਟ ਪਿੰਡ ਵਿਚ ਟਰੈਪ ਲਗਾਇਆ ਸੀ।

ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ


Loading...
ਇਸ ਦੌਰਾਨ ਅਫਰੀਕਨ -ਨਾਇਜ਼ੀਰੀਅਨ ਮੂਲ ਦੀ ਔਰਤ ਬੱਸ ਵਿਚੋ ਉਤਰੀ। ਪੁਲਿਸ ਨੇ ਉਸਦੀ ਤਲਾਸ਼ੀ ਲਈ ਤਾਂ ਉਸ ਕੋਲੋਂ 5 ਕਿਲੋ ਹੈਰੋਇਨ ਬਰਾਮਦ ਹੋਈ ਹੈ। ਫੜੀ ਗਈ ਹੈਰੋਇਨ ਦੀ ਕੀਮਤ ਅੰਤਰਾਸ਼ਟਰੀ ਮਾਰਕੀਟ ਵਿਚ 25 ਕਰੋੜ ਹੈ। ਇਹ ਔਰਤ ਹੈਰੋਇਨ ਨੂੰ ਦਿੱਲੀ ਤੋਂ ਲੈ ਕੇ ਆਈ ਸੀ। ਇਹ ਔਰਤ ਇਸੇ ਸਾਲ ਬਿਜਨੈਸ ਵੀਜ਼ੇ ਉਤੇ ਭਾਰਤ ਆਈ ਸੀ ਅਤੇ ਦਿੱਲੀ ਵਿਚ ਰਹਿ ਰਹੀ ਸੀ। ਪੁਲਿਸ ਨੇ ਔਰਤ ਵਿਰੁਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
First published: November 30, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...