Home /News /punjab /

ਇੱਕ ਬਿਲਡਰ ਸਮੇਤ 2 ਪ੍ਰਾਈਵੇਟ ਬਲੈਕ ਕਮਾਂਡੋ ਗਾਰਡ ਗ੍ਰਿਫਤਾਰ, ਇਹ ਬਣੀ ਵਜ੍ਹਾ

ਇੱਕ ਬਿਲਡਰ ਸਮੇਤ 2 ਪ੍ਰਾਈਵੇਟ ਬਲੈਕ ਕਮਾਂਡੋ ਗਾਰਡ ਗ੍ਰਿਫਤਾਰ, ਇਹ ਬਣੀ ਵਜ੍ਹਾ

ਇੱਕ ਬਿਲਡਰ ਸਮੇਤ 2 ਪ੍ਰਾਈਵੇਟ ਬਲੈਕ ਕਮਾਂਡੋ ਗਾਰਡ ਗ੍ਰਿਫਤਾਰ, ਜਾਣੋ ਵਜ੍ਹਾ

ਇੱਕ ਬਿਲਡਰ ਸਮੇਤ 2 ਪ੍ਰਾਈਵੇਟ ਬਲੈਕ ਕਮਾਂਡੋ ਗਾਰਡ ਗ੍ਰਿਫਤਾਰ, ਜਾਣੋ ਵਜ੍ਹਾ

ਪੁਲਿਸ ਨੇ ਇਨ੍ਹਾਂ ਦੋਵਾਂ ਦੇ ਨਾਲ ਸਾਹਿਲ ਰਾਜਾ ਉਰਫ ਚਿੰਟੂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਇਹ ਗਾਰਡ ਸ਼ੀਤਲ ਬਿਲਡਟੇਕ ਪ੍ਰਾਈਵੇਟ ਲਿਮਟਿਡ ਕੰਪਨੀ ਦੀ ਸੁਰੱਖਿਆ ਵਿੱਚ ਲੱਗੇ ਹੋਏ ਸਨ।

 • Share this:
  ਬਿਹਾਰ ਦੇ ਦਾਨਾਪੁਰ ਦੀ ਫੁਲਵਾਰੀ ਸ਼ਰੀਫ ਪੁਲਿਸ ਨੇ ਇੱਕ ਬਿਲਡਰ ਸਮੇਤ 2 ਪ੍ਰਾਈਵੇਟ ਬਲੈਕ ਕਮਾਂਡੋ ਗਾਰਡਾਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਕਮਾਂਡੋਆਂ ਦੇ ਨਾਂ ਗੁਰਦੇਵ ਸਿੰਘ ਅਤੇ ਫਤਿਹ ਸਿੰਘ ਦੱਸੇ ਜਾਂਦੇ ਹਨ, ਜੋ ਕਿ ਪੰਜਾਬ ਦੇ ਰਹਿਣ ਵਾਲੇ ਹਨ ਅਤੇ ਫੌਜ ਤੋਂ ਸੇਵਾਮੁਕਤ ਹੋਏ ਹਨ। ਉਨ੍ਹਾਂ ਨੇ ਫੌਜ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਪੰਜਾਬ 'ਚ ਸੈਲਫ ਲਾਈਸੈਂਸ ਲਿਆ ਸੀ, ਜਿਸ ਦੀ ਸਿਰਫ ਪੰਜਾਬ ਵਿੱਚ ਹੀ ਖੁਦ ਦੀ ਰੱਖਿਆ ਲਈ ਵਰਤੋਂ ਕੀਤੀ ਜਾ ਸਕਦੀ ਸੀ। ਪਰ ਇਹ ਬਾਹਰ ਆ ਕੇ ਦੂਜਿਆਂ ਦੀ ਸੁਰੱਖਿਆ ਕਰ ਕੀਤੀ ਜਾ ਰਹੀ ਸੀ। ਇਸ ਲਾਇਲੈਂਸ਼ ਦੀ ਵਰਤੋਂ ਇੱਕ ਦੂਜੇ ਸਖ਼ਸ਼ ਕਾਰੋਬਾਰੀ ਦੀ ਸੁਰੱਖਿਆ ਲਈ ਕੀਤੀ ਜਾ ਰਹੀ ਸੀ, ਜੋ ਕਿ ਕਾਨੂੰਨ ਦੇ ਖਿਲਾਫ ਹੈ।

  ਪੁਲਿਸ ਨੇ ਇਨ੍ਹਾਂ ਦੋਵਾਂ ਦੇ ਨਾਲ ਸਾਹਿਲ ਰਾਜਾ ਉਰਫ ਚਿੰਟੂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਇਹ ਗਾਰਡ ਸ਼ੀਤਲ ਬਿਲਡਟੇਕ ਪ੍ਰਾਈਵੇਟ ਲਿਮਟਿਡ ਕੰਪਨੀ ਦੀ ਸੁਰੱਖਿਆ ਵਿੱਚ ਲੱਗੇ ਹੋਏ ਸਨ।

  ਇੱਕ ਲਗਜ਼ਰੀ ਗੱਡੀ ਵੀ ਜ਼ਬਤ ਕੀਤੀ ਗਈ ਹੈ। ਪੁਲਿਸ ਨੇ ਜਦੋਂ ਇਸ ਨੂੰ ਫੁਲਵਾਰੀ ਸ਼ਰੀਫ਼ ਥਾਣੇ ਦੇ ਨੇੜੇ ਦੇਖਿਆ ਤਾਂ ਗ੍ਰਿਫ਼ਤਾਰ ਕਰ ਲਿਆ ਅਤੇ ਜਦੋਂ ਇਸ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਸ ਕੋਲ ਜੋ ਲਾਇਸੈਂਸ ਹੈ, ਉਹ ਸਿਰਫ਼ ਪੰਜਾਬ ਦੇ ਜ਼ਿਲ੍ਹੇ ਵਿਚ ਹੀ ਵਰਤਣ ਲਈ ਸੀ ਅਤੇ ਉਸ ਵਿਚ ਵੀ ਇਹ ਸਵੈ-ਰੱਖਿਆ ਲਈ ਲਾਇਸੰਸ ਸੀ। ਸਾਹਿਲ ਰਜ਼ਾ ਉਰਫ਼ ਚਿੰਟੂ ਸਮੇਤ ਗੁਰਦੇਵ ਸਿੰਘ ਅਤੇ ਫ਼ਤਿਹ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ

  ਗੁਰਦੇਵ ਸਿੰਘ ਅਤੇ ਫਤਿਹ ਸਿੰਘ ਦੇ ਹਥਿਆਰ ਵੀ ਜ਼ਬਤ ਕਰ ਲਏ ਗਏ ਹਨ। ਪੁਲਿਸ ਨੇ ਦੱਸਿਆ ਕਿ ਫੁਲਵਾਰੀ ਸ਼ਰੀਫ 'ਚ ਪੁਲਿਸ ਲਗਾਤਾਰ ਅਜਿਹੇ ਲੋਕਾਂ ਦੀ ਭਾਲ ਕਰ ਰਹੀ ਹੈ ਜੋ ਦੂਜੇ ਰਾਜਾਂ ਤੋਂ ਲਾਈਸੈਂਸ ਲੈ ਕੇ ਅਤੇ ਬਿਹਾਰ 'ਚ ਆਪਣੀ ਰੱਖਿਆ ਕਰ ਰਹੇ ਹਨ, ਜਦਕਿ ਉਨ੍ਹਾਂ ਕੋਲ ਸਿਰਫ ਸਵੈ-ਰੱਖਿਆ ਲਈ ਹੀ ਹਥਿਆਰ ਹਨ, ਅਜਿਹੇ ਹਥਿਆਰ ਵੀ ਜ਼ਬਤ ਕੀਤੇ ਜਾ ਰਹੇ ਹਨ ਅਤੇ ਕਾਰਵਾਈ ਕਰਦਿਆਂ ਜੇਲ੍ਹ ਭੇਜਿਆ ਜਾ ਰਿਹਾ ਹੈ।
  Published by:Sukhwinder Singh
  First published:

  ਅਗਲੀ ਖਬਰ