Home /News /punjab /

Nabha : ਕਰੰਟ ਲੱਗਣ ਨਾਲ ਦੋ ਕਿਸਾਨਾਂ ਦੀ ਮੌਤ, ਪੁਲਿਸ ਵੱਲੋਂ PSPCL ਅਧਿਕਾਰੀ ਖਿਲਾਫ ਮਾਮਲਾ ਦਰਜ

Nabha : ਕਰੰਟ ਲੱਗਣ ਨਾਲ ਦੋ ਕਿਸਾਨਾਂ ਦੀ ਮੌਤ, ਪੁਲਿਸ ਵੱਲੋਂ PSPCL ਅਧਿਕਾਰੀ ਖਿਲਾਫ ਮਾਮਲਾ ਦਰਜ

 ਪਗੜੀ ਪਹਿਨੇ ਹੋਏ ਜਸਬੀਰ ਸਿੰਘ ਅਤੇ ਦੂਜਾ ਭਰਾ ਹਰਬੀਰ ਸਿੰਘ ( ਫਾਈਲ ਫੋਟੋ)

 ਪਗੜੀ ਪਹਿਨੇ ਹੋਏ ਜਸਬੀਰ ਸਿੰਘ ਅਤੇ ਦੂਜਾ ਭਰਾ ਹਰਬੀਰ ਸਿੰਘ ( ਫਾਈਲ ਫੋਟੋ)

Nabha police case registered against PSPCL officer : ਪੀੜਤ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ਉੱਤੇ ਪੁਲਿਸ ਨੇ ਸਥਾਨਕ ਸਦਰ ਥਾਣੇ ਵਿੱਚ ਧਾਰਾ 304ਏ ਤਹਿਤ ਸਬੰਧਿਤ PSPCLਅਧਿਕਾਰੀ ਖਿਲਾਫ ਕੇਸ ਦਰਜ ਕੀਤਾ ਹੈ। ਪੁਲਿਸ ਨੇ ਸਕੇ ਭਰਾਵਾਂ ਦੀ ਮੌਤ ਦੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਹੋਰ ਪੜ੍ਹੋ ...
 • Share this:

  ਨਾਭਾ : ਖੇਤ ਵਿੱਚ ਰੇਹ ਪਾਉਣ ਦੌਰਾਨ ਕਰੰਟ ਲੱਗਣ ਨਾਲ ਦੋ ਕਿਸਾਨਾਂ ਦੀ ਮੌਤ(death of two farmers) ਦੇ ਮਾਮਲੇ ਵਿੱਚ ਪੁਲਿਸ (Nabha police) ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟੇਡ(PSPCL) ਦੇ ਅਧਿਕਾਰੀ ਖਿਲਾਫ ਕੇਸ ਦਰਜ (case registered )ਕਰ ਲਿਆ ਹੈ। ਪੀੜਤ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ਉੱਤੇ ਪੁਲਿਸ ਨੇ ਸਥਾਨਕ ਸਦਰ ਥਾਣੇ ਵਿੱਚ ਧਾਰਾ 304ਏ ਤਹਿਤ ਸਬੰਧਿਤ PSPCLਅਧਿਕਾਰੀ ਖਿਲਾਫ ਕੇਸ ਦਰਜ ਕੀਤਾ ਹੈ। ਪੁਲਿਸ ਨੇ ਸਕੇ ਭਰਾਵਾਂ ਦੀ ਮੌਤ ਦੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

  6 ਮਹੀਨੇ ਪਹਿਲਾਂ ਕੀਤੀ ਸ਼ਿਕਾਇਤ, ਪਰ ਨਹੀਂ ਹੋਈ ਕਾਰਵਾਈ

  ਪੁਲਿਸ ਨੂੰ ਸ਼ਿਕਾਇਤ ਕਰਨ ਵਾਲੇ ਨਾਭਾ ਬਲਾਕ ਦੇ ਪਿੰਡ ਲੁਬਾਣਾ ਦੇ ਨਿਵਾਸੀ ਨਿਰਭੈ ਸਿੰਘ ਨੇ ਕਿਹਾ ਕਿ ਖੇਤ ਵਿੱਚੋਂ ਗੁਜ਼ਰ ਰਹੀਆਂ ਹਾਈਵੋਲਟੇਜ ਤਾਰਾਂ ਖਰਾਬ ਸਨ। ਇਸਨੂੰ ਠੀਕ ਕਰਵਾਉਣ ਲਈ 6 ਮਹੀਨੇ ਪਹਿਲਾਂ ਬਿਜਲੀ ਮਹਿਕਮੇ ਦੇ ਡਿਵੀਜ਼ਨ ਦੇ ਐਸ.ਡੀ.ਓ ਨੂੰ ਸ਼ਿਕਾਇਤ ਕੀਤੀ ਗਈ ਸੀ। ਇਸਲਈ ਪੀੜਤ ਪਰਿਵਾਰ ਨੇ ਖਰਾਬ ਤਾਰਾਂ ਬਦਲਾਉਣ ਲਈ ਘਰ ਵਿੱਚ ਬਕਾਇਦਾ ਰੂਪ ਵਿੱਚ ਨਵੀਆਂ ਤਾਰਾਂ ਵੀ ਲਿਆਂਦੀਆਂ ਗਈਆਂ ਸਨ। ਪਰ ਬਹੁਤ ਦੁਖ ਦੀ ਗੱਲ ਹੈ ਕਿ ਸਾਰਾ ਪ੍ਰਬੰਧ ਹੋਣ ਦੇ ਬਾਵਜੂਦ ਵਿੱਚ ਬਿਜਲੀ ਵਿਭਾਗ ਨੇ ਸ਼ਿਕਾਇਤ ਦਾ ਨਿਪਟਾਰਾ ਨਾ ਕੀਤਾ। ਹਰ ਬਾਰ ਪੀਐਸਪੀਐਲ ਅਧਿਕਾਰੀ ਕੋਈ ਨਾ ਕੋਈ ਬਹਾਨਾ ਲਗਾ ਕੇ ਟਾਲ ਦਿੰਦੇ ਸਨ। ਜਿਸਦਾ ਖਮਿਆਜ਼ਾ ਘਰ ਦੇ ਦੋ ਸਕੇ ਭਰਾਵਾਂ ਨੂੰ ਆਪਣੀ ਜਾਨ ਦੇ ਕੇ ਭੁਗਤਣਾ ਪਿਆ।

  ਕੀ ਹੈ ਮਾਮਲਾ-

  ਇਹ ਦਰਦਨਾਕ ਘਟਨਾ ਨਾਭਾ ਬਲਾਕ ਦੇ ਪਿੰਡ ਲੁਬਾਣਾ ਵਿਖੇ ਪਰਸੋਂ ਸ਼ਾਮ ਨੂੰ ਵਾਪਰੀ ਹੈ। ਘਟਨਾ ਸਮੇਂ ਖੇਤਾਂ ਵਿਚ ਦੀ ਬਿਜਲੀ ਦੀ ਤਾਰ ਧਰਤੀ 'ਤੇ ਗਿਰੀ ਪਈ ਸੀ ਅਤੇ ਜਦੋਂ ਦੋ ਸਕੇ ਭਰਾ ਖੇਤਾਂ ਵਿੱਚ ਰੇਹ ਪਾ ਰਹੇ ਸਨ, ਤਾਂ ਖੇਤਾਂ ਵਿਚ ਪਈ ਤਾਰ ਵਿਚ ਕਰੰਟ ਆ ਗਿਆ ਅਤੇ ਇੱਕ ਭਰਾ ਨੂੰ ਕਰੰਟ ਨੇ ਪੂਰੀ ਤਰ੍ਹਾਂ ਆਪਣੀ ਜਕੜ ਵਿੱਚ ਲੈ ਲਿਆ, ਜਦੋਂ ਦੂਸਰੇ ਭਰਾ ਨੇ ਆਪਣੇ ਭਰਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਕਰੰਟ ਦੇ ਲਪੇਟ ਵਿੱਚ ਆ ਗਿਆ । ਦੋਵੇਂ ਮੌਕੇ ਉੱਤੇ ਹੀ ਝੁਲਸ ਕੇ ਡਿੱਗ ਗਏ, ਜਿਸ ਦੀ ਸੂਚਨਾ ਗੁਆਂਢੀ ਗੁਰਦਰਸ਼ਨ ਸਿੰਘ ਨੂੰ ਦਿੱਤੀ। ਕਰੰਟ ਲੱਗਣ ਕਾਰਨ ਦੋਵੇਂ ਬੁਰੀ ਤਰ੍ਹਾਂ ਝੁਲਸ ਭਰਾਵਾਂ ਨੂੰ ਸਿਵਲ ਹਸਪਤਾਲ ਨਾਭਾ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਤੋਂ ਬਾਅਦ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

  ਦੋਵੇਂ ਭਰਾਵਾਂ ਇੱਕੋ ਘਰ ਵਿੱਚ ਵਿਆਹੇ ਹੋਏ ਸਨ

  ਦੋਵੇਂ ਭਰਾ ਇੱਕੋ ਘਰ ਵਿੱਚ ਵਿਆਹੇ ਹੋਏ ਸਨ ਅਤੇ ਜਿਸ ਨਾਲ ਜਿੱਥੇ ਉਨ੍ਹਾਂ ਦੇ ਪਤਨੀਆਂ ਵਿਧਵਾ ਹੋ ਗਈਆਂ ਤੇ ਬੱਚੇ ਵੀ ਅਨਾਥ ਹੋ ਗਏ ਅਤੇ ਉਸ ਦੇ ਨਾਲ ਮਾਂ-ਬਾਪ ਵੀ ਹੁਣ ਕਿਸ ਦੇ ਸਹਾਰੇ ਆਪਣੀ ਜ਼ਿੰਦਗੀ ਬਤੀਤ ਕਰਨਗੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ। ਦੋਵਾਂ ਦਾ ਇੱਕ-ਇੱਕ ਬੱਚਾ, ਇੱਕ ਪੁੱਤਰ ਅਤੇ ਇੱਕ ਧੀ ਹੈ।

  ਦੱਸਿਆ ਜਾ ਰਿਹਾ ਹੈ ਕਿ ਦੋਵੇਂ ਭਰਾ ਖੇਤੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਸਨ, ਹੁਣ ਦੋਵਾਂ ਦੀ ਮੌਤ ਹੋ ਗਈ ਹੈ, ਜਿੱਥੇ ਬੱਚਿਆਂ ਦੇ ਸਿਰਾਂ ਤੋਂ ਪਿਤਾ ਦਾ ਪਰਛਾਵਾਂ ਉੱਠ ਗਿਆ ਹੈ, ਉੱਥੇ ਹੀ ਘਰ ਵਿੱਚ ਬਜ਼ੁਰਗ ਮਾਪਿਆਂ ਦਾ ਸਹਾਰਾ ਬਣਨ ਵਾਲੇ ਵੀ. ਦੋਹਾਂ ਪੁੱਤਰਾਂ ਦੀ ਅਣਹੋਂਦ ਕਾਰਨ ਰੋਟੀ ਦੀ ਚਿੰਤਾ ਸਤਾਉਣ ਲੱਗੀ ਹੈ। ਉਸ ਨੇ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ।

  ਪਿੰਡ ਦੇ ਸਰਪੰਚ ਨੇ ਬਿਜਲੀ ਮਹਿਕਮੇ 'ਤੇ ਲਾਏ ਦੋਸ਼

  ਇਸ ਮੌਕੇ ਤੇ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਕਰਮਜੀਤ ਅਤੇ ਮ੍ਰਿਤਕ ਦੇ ਚਾਚੇ ਨੇ ਦੱਸਿਆ ਕਿ ਇਹ ਦੋਵੇਂ ਸਕੇ ਭਰਾ ਖੇਤਾਂ ਵਿੱਚ ਰੇਹ ਪਾਉਣ ਗਏ ਸੀ ਅਤੇ ਖੇਤਾਂ ਵਿੱਚ ਕੱਲ੍ਹ ਤੋਂ ਬਿਜਲੀ ਦੀ ਤਾਰ ਡਿੱਗੀ ਪਈ ਸੀ ਅਤੇ ਕਰੰਟ ਲੱਗਣ ਦੇ ਨਾਲ ਇਨ੍ਹਾਂ ਦੋਵਾਂ ਦੀ ਮੌਤ ਹੋ ਗਈ। ਇਹ ਸਾਰੀ ਨਲਾਇਕੀ ਬਿਜਲੀ ਬੋਰਡ ਦੀ ਹੈ ਕਿਉਂਕਿ ਅਸੀਂ ਪਿਛਲੇ 6 ਮਹੀਨੇ ਤੋਂ ਤਾਰਾਂ ਬਦਲਵਾਉਣ ਲਈ ਤਾਰਾਂ ਲੈ ਕੇ ਘਰ ਬੈਠੇ ਹਾਂ ਪਰ ਇਨ੍ਹਾਂ ਵੱਲੋਂ ਕੋਈ ਵੀ ਅਧਿਕਾਰੀ ਤਾਰ ਬਦਲ ਲੈਣ ਨਹੀਂ ਆਇਆ। ਜਿਸ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਹੈ ਅਤੇ ਦੋਵੇਂ ਭਰਾਵਾਂ ਦੀ ਮੌਤ ਹੋਣ ਨਾਲ ਘਰ ਹੀ ਖਾਲੀ ਹੋ ਗਿਆ।

  Published by:Sukhwinder Singh
  First published:

  Tags: Agricultural, Electricity, Farmers, Nabha, PSPCL