Home /News /punjab /

ਸਿੱਧੂ ਮੂਸੇਵਾਲਾ ਕਤਲਕਾਂਡ 'ਚ ਇੱਕ ਹੋਰ ਵੱਡੇ ਗੈਂਗਸਟਰ ਦੀ ਤਲਾਸ਼

ਸਿੱਧੂ ਮੂਸੇਵਾਲਾ ਕਤਲਕਾਂਡ 'ਚ ਇੱਕ ਹੋਰ ਵੱਡੇ ਗੈਂਗਸਟਰ ਦੀ ਤਲਾਸ਼

ਸਿੱਧੂ ਮੂਸੇਵਾਲਾ ਕਤਲਕਾਂਡ 'ਚ ਇੱਕ ਹੋਰ ਵੱਡੇ ਗੈਂਗਸਟਰ ਦੀ ਤਲਾਸ਼ ( ਫਾਈਲ ਫੋਟੋ)

ਸਿੱਧੂ ਮੂਸੇਵਾਲਾ ਕਤਲਕਾਂਡ 'ਚ ਇੱਕ ਹੋਰ ਵੱਡੇ ਗੈਂਗਸਟਰ ਦੀ ਤਲਾਸ਼ ( ਫਾਈਲ ਫੋਟੋ)

Sidhu Moosewala murder case-ਸੂਤਰਾਂ ਮੁਤਾਬਿਕ ਹਥਿਆਰ ਸਪਲਾਈ ਕਰਨ 'ਚ ਭੂਮਿਕਾ ਦੇ ਸ਼ੱਕ ਵਿੱਚ ਜੱਗੂ ਭਗਵਾਨਪੁਰੀਆ ਦੇ ਕਰੀਬੀ ਰਣਜੀਤ ਦੀ ਤਲਾਸ਼ ਹੈ। ਸਤਬੀਰ ਨੇ ਆਪਣੀ ਫਾਰਚੂਨਰ 'ਚ ਰਣਜੀਤ ਨੂੰ ਬਠਿੰਡਾ ਛੱਡਿਆ ਸੀ। ਰਣਜੀਤ ਸਮੇਤ ਤਿੰਨ ਗੈਂਗਸਟਰਾਂ ਨੂੰ ਬਠਿੰਡਾ ਛੱਡਿਆ ਸੀ। ਤਿੰਨੇ A ਕੈਟੇਗਰੀ ਦੇ ਗੈਂਗਸਟਰ ਸਨ।

ਹੋਰ ਪੜ੍ਹੋ ...
  • Share this:

ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ 'ਚ ਪੁਲਿਸ ਨੂੰ ਇੱਕ ਹੋਰ ਵੱਡੇ ਗੈਂਗਸਟਰ ਦੀ ਤਲਾਸ਼ ਹੈ।ਸੂਤਰਾਂ ਮੁਤਾਬਿਕ ਹਥਿਆਰ ਸਪਲਾਈ ਕਰਨ 'ਚ ਭੂਮਿਕਾ ਦੇ ਸ਼ੱਕ ਵਿੱਚ ਜੱਗੂ ਭਗਵਾਨਪੁਰੀਆ ਦੇ ਕਰੀਬੀ ਰਣਜੀਤ ਦੀ ਤਲਾਸ਼ ਹੈ। ਸਤਬੀਰ ਨੇ ਆਪਣੀ ਫਾਰਚੂਨਰ 'ਚ ਰਣਜੀਤ ਨੂੰ ਬਠਿੰਡਾ ਛੱਡਿਆ ਸੀ। ਰਣਜੀਤ ਸਮੇਤ ਤਿੰਨ ਗੈਂਗਸਟਰਾਂ ਨੂੰ ਬਠਿੰਡਾ ਛੱਡਿਆ ਸੀ। ਤਿੰਨੇ A ਕੈਟੇਗਰੀ ਦੇ ਗੈਂਗਸਟਰ ਸਨ। ਸੰਦੀਪ ਕਾਹਲੋਂ ਦੇ ਕਹਿਣ 'ਤੇ ਸਤਬੀਰ ਤਿੰਨਾਂ ਨੂੰ ਲੈ ਕੇ ਗਿਆ ਸੀ। ਸਤਬੀਰ ਤੇ ਕਾਤਲਾਂ ਨੂੰ ਹਥਿਆਰ ਸਪਲਾਈ ਕਰਨ ਦੇ ਇਲਜ਼ਾਮ ਹਨ।

ਰਣਜੀਤ ਤੋਂ ਇਲਾਵਾ ਗੈਂਗਸਟਰ ਮਨੀ ਰਈਆ, ਮਨਦੀਪ ਤੂਫ਼ਾਨ ਦੀ ਵੀ ਭਾਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਮੂਸੇਵਾਲਾ ਕਤਲਕਾਂਡ ਚ ਸ਼ੂਟਰ ਦੀਪਕ ਮੁੰਡੀ ਵੀ ਫ਼ਰਾਰ ਹੈ।

ਦੱਸ ਦਈਏ ਕਿ ਇਹ ਵੀ ਜਾਣਕਾਰੀ ਸਾਹਮਣੇ ਆਈ ਸੀ ਕਿ ਦੀਪਕ ਮੁੰਡੀ ਨੂੰ ਮਨੀ ਰਈਆ ਅਤੇ ਮਨਦੀਪ ਤੂਫ਼ਾਨ ਨੇ ਪਨਾਹ ਦਿੱਤੀ ਸੀ। ਮੂਸੇਵਾਲਾ ਕਤਲਕਾਂਡ 'ਚ ਹੁਣ ਸ਼ੂਟਰ ਦੀਪਕ ਮੁੰਡੀ ਫਰਾਰ ਹੈ। 3 ਗ੍ਰਿਫ਼ਤਾਰ ਅਤੇ ਦੋ ਸ਼ੂਟਰਾਂ ਦਾ ਐਨਕਾਊਂਟਰ ਹੋ ਚੁੱਕਿਆ ਹੈ। SSP ਮਾਨਸਾ ਨੇ ਕਿਹਾ ਕਿ ਦੀਪਕ ਮੁੰਡੀ ਬਾਰੇ ਸਾਡੇ ਕੋਲ ਵੱਡੀ ਲੀਡ ਹੈ। ਦੀਪਕ ਮੁੰਡੀ ਮੂਸੇਵਾਲਾ ਕਤਲਕਾਂਡ 'ਚ ਸ਼ਾਮਲ ਸੀ। ਦੀਪਕ ਮੁੰਡੀ ਬੋਲੈਰੋ ਮਡਿਊਲ ਦਾ ਹਿੱਸਾ ਸੀ।

ਵਿੱਕੀ ਮਿੱਡੂਖੇੜਾ ਕਤਲ ਕੇਸ 'ਚ ਚਾਰਜਸ਼ੀਟ ਦਾਇਰ ਹੋਈ ਹੈ। SIT ਨੇ ਮੁਹਾਲੀ ਕੋਰਟ 'ਚ ਚਾਰਜਸ਼ੀਟ ਦਾਇਰ ਕੀਤੀ। ਗੈਂਗਸਟਰ ਭੂਪੀ ਰਾਣਾ ਸਣੇ 6 ਦੇ ਖਿਲਾਫ਼ ਚਾਰਜਸ਼ੀਟ ਹੈ। ਸ਼ਾਰਪ ਸ਼ੂਟਰ ਅਨਿਲ ਲੱਠ, ਸਾਜਨ, ਅਜੇ ਦਾ ਨਾਮ ਹੈ। ਇਸ ਤੋਂ ਇਲਾਵਾ ਗੈਂਗਸਟਰ ਭੂਪੀ ਰਾਣਾ, ਕੌਸ਼ਲ ਚੌਧਰੀ ਅਤੇ ਅਮਿਤ ਡਾਗਰ ਦਾ ਨਾਮ ਸ਼ਾਮਲ ਹੈ।7 ਅਗਸਤ 2021 ਨੂੰ ਮਿੱਡੂਖੇੜਾ ਦਾ ਸ਼ਰੇਆਮ ਕਤਲ ਕੀਤਾ ਗਿਆ ਸੀ।

Published by:Sukhwinder Singh
First published:

Tags: Sidhu moosewala murder case