ਮਨੋਜ ਰਾਠੀ
ਚੰਡੀਗੜ੍ਹ: ਸੈਕਟਰ 26 ਪੁਲੀਸ ਲਾਈਨਜ਼ ਦੇ ਮਕਾਨ ਨੰਬਰ 154 ਵਿੱਚ ਰਹਿੰਦੇ ਚੰਡੀਗੜ੍ਹ ਪੁਲੀਸ ਅਧਿਕਾਰੀ ਹਵਾ ਸਿੰਘ ਦੇ ਘਰ ਨੂੰ ਅੱਗ ਲੱਗਣ ਕਾਰਨ ਸਭ ਕੁਝ ਸੁਆਹ ਹੋ ਗਿਆ। ਹਵਾ ਸਿੰਘ ਨੇ ਦੱਸਿਆ ਕਿ ਦੁਪਹਿਰ 1:30 ਵਜੇ ਦੇ ਕਰੀਬ ਉਸ ਦਾ ਲੜਕਾ ਆਪਣੀ ਬੀਮਾਰ ਪਤਨੀ ਲਈ ਦਵਾਈ ਲੈਣ ਲਈ ਬਾਜ਼ਾਰ ਗਿਆ ਸੀ ਅਤੇ ਜਦੋਂ ਉਹ ਕਰੀਬ 5 ਮਿੰਟ ਬਾਅਦ ਘਰ ਵਾਪਸ ਆਇਆ ਤਾਂ ਉਸ ਨੇ ਘਰ ਨੂੰ ਅੱਗ ਦੀ ਲਪੇਟ ਵਿਚ ਦੇਖਿਆ।
ਕਾਹਲੀ ਵਿੱਚ ਉਸ ਨੇ ਗੈਸ ਸਿਲੰਡਰ ਕੱਢ ਲਿਆ ਪਰ ਅੱਗ ਇੰਨੀ ਤੇਜ਼ੀ ਨਾਲ ਵਧ ਰਹੀ ਸੀ ਕਿ ਉਹ ਆਪਣੇ ਘਰ ਦੇ ਗਹਿਣੇ, ਕੱਪੜੇ, ਜੁੱਤੀਆਂ, ਚੱਪਲਾਂ, ਜ਼ਰੂਰੀ ਕਾਗਜ਼ਾਤ, ਪੱਖੇ, ਵਾਸ਼ਿੰਗ ਮਸ਼ੀਨ ਅਤੇ ਵਿਆਹੁਤਾ ਧੀ ਲਈ ਲਿਆਂਦੇ ਗਏ ਗਹਿਣੇ, ਕੱਪੜੇ, ਜੂਤੇ ਤੇ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।
ਉਨ੍ਹਾਂ ਨੇ ਦੋਸ਼ ਲਾਇਆ ਕਿ ਫਾਇਰ ਬ੍ਰਿਗੇਡ ਨੂੰ ਸੂਚਿਤ ਕਰਨ ਦੇ ਬਾਵਜੂਦ 45 ਮਿੰਟ ਬਾਅਦ ਫਾਇਰ ਬ੍ਰਿਗੇਡ ਪਹੁੰਚੀ ਜਿਸ ਕਾਰਨ ਬੇਕਾਬੂ ਅੱਗ ਨੇ ਉਸ ਦੇ ਘਰ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਕਰ ਦਿੱਤਾ।
ਹਵਾ ਸਿੰਘ ਨੇ ਦੱਸਿਆ ਕਿ ਜੇਕਰ ਸਮੇਂ ਸਿਰ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚ ਜਾਂਦੀ ਤਾਂ ਕਾਫੀ ਨੁਕਸਾਨ ਤੋਂ ਬਚਾਅ ਹੋ ਸਕਦਾ ਸੀ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਕੋਲ ਸਿਰਫ਼ ਇੱਕ ਪੁਲੀਸ ਵਰਦੀ ਬਚੀ ਹੈ ਅਤੇ ਪਰਿਵਾਰ ਕੋਲ ਸਿਰਫ਼ ਉਹੀ ਕੱਪੜੇ ਬਚੇ ਹਨ , ਜੋ ਉਨ੍ਹਾਂ ਨੇ ਪਹਿਨੇ ਹੋਏ ਸਨ, ਬਾਕੀ ਸਾਰਾ ਕੁਝ ਸੜ ਗਿਆ ਅਤੇ ਨੁਕਸਾਨੇ ਗਏ ਸਾਮਾਨ ਦੀ ਕੀਮਤ 10 ਤੋਂ 15 ਲੱਖ ਦੱਸੀ ਜਾ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chandigarh, Fire