ਰਾਜੀਵ ਸ਼ਰਮਾ
ਕੋਰੋਨਾ ਵਾਇਰਸ ਤੋਂ ਬਚਾਅ ਲਈ ਜਿੱਥੇ ਸਰਕਾਰਾਂ ਵੱਲੋਂ ਦੇਸ਼ ਭਰ ਦੇ ਸਪਾ ਸੈਂਟਰਾਂ ਨੂੰ ਖੋਲ੍ਹੇ ਜਾਣ ਤੇ ਪਾਬੰਦੀ ਹੈ, ਉਥੇ ਅੰਮ੍ਰਿਤਸਰ ਦੇ ਇੱਕ ਹੋਟਲ ਅੰਦਰ ਸਪਾ ਸੈਂਟਰ ਦੀ ਆੜ ਵਿੱਚ ਜਿਸਮ ਫਰੋਸ਼ੀ ਦਾ ਧੰਦਾ ਚਲਾਇਆ ਜਾ ਰਿਹਾ ਸੀ। ਜਿਸ ਦਾ ਖੁਲਾਸਾ ਅੰਮ੍ਰਿਤਸਰ ਪੁਲਿਸ ਦੀ ਛਾਪੇਮਾਰੀ ਤੋਂ ਬਾਅਦ ਹੋਇਆ ਹੈ। ਪੁਲਿਸ ਨੇ ਇਸ ਸਪਾ ਸੈਂਟਰ ਤੋਂ 9 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਅਤੇ 3 ਕੁੜੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਹੈ, ਇਨ੍ਹਾਂ ਵਿੱਚੋਂ 2 ਕੁੜੀਆਂ ਉਬੇਕਿਸਤਾਨ ਦੀਆਂ ਰਹਿਣ ਵਾਲੀਆਂ ਹਨ ਅਤੇ ਵਰਕ ਪਰਮਿਟ ਉਤੇ ਭਾਰਤ ਵਿੱਚ ਆਈਆਂ ਹੋਈਆਂ ਸਨ।
ਏਸੀਪੀ ਸਰਬਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਕੋਰਟ ਰੋਡ ਤੇ ਸਥਿਤ ਹੋਟਲ ਫ਼ਰਨ ਵਿੱਚ ਖੋਲ੍ਹੇ ਗਏ ਸਪਾ ਸੈਂਟਰ ਨੂੰ ਨਾਜਾਇਜ਼ ਤਰੀਕੇ ਨਾਲ ਚਲਾਇਆ ਜਾ ਰਿਹਾ ਸੀ। ਦਰਅਸਲ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਮੁਤਾਬਿਕ ਦੇਸ਼ ਭਰ ਦੇ ਸਪਾ ਸੈਂਟਰਾਂ ਨੂੰ ਖੋਲ੍ਹਣ ਉਤੇ ਪਾਬੰਦੀ ਹੈ ਪਰ ਇਸ ਹੋਟਲ ਦਾ ਮਾਲਿਕ ਸਪਾ ਸੈਂਟਰ ਦੇ ਨਾਲ-ਨਾਲ ਓਥੇ ਜਿਸਮਫਰੋਸ਼ੀ ਦਾ ਧੰਦਾ ਚਲਾ ਰਿਹਾ ਸੀ। ਜਦੋਂ ਪੁਲਿਸ ਦੀ ਟੀਮ ਨੇ ਹੋਟਲ ਵਿੱਚ ਛਾਪੇਮਾਰੀ ਕੀਤੀ ਤਾਂ ਉਥੇ ਮੁੰਡੇ ਕੁੜੀਆਂ ਇਤਰਾਜ਼ਯੋਗ ਹਾਲਤ ਵਿੱਚ ਮਿਲੇ , ਜਿਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ।
ਗਿਰਫ਼ਤਾਰ ਕੀਤੇ ਗਏ 9 ਨੌਜਵਾਨਾਂ ਵਿੱਚੋਂ ਕੁਝ ਸ਼ਹਿਰ ਦੇ ਨਾਮੀ ਪਰਿਵਾਰਾਂ ਨਾਲ ਵੀ ਸਬੰਧਿਤ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਜਿਨ੍ਹਾਂ ਲੜਕੀਆਂ ਨੂੰ ਇਸ ਜਿਸਮਫਰੋਸ਼ੀ ਦੇ ਧੰਦੇ ਲਈ ਵਰਤਿਆ ਜਾ ਰਿਹਾ ਸੀ, ਉਹ ਉਜ਼ਬੇਕਿਸਤਾਨ ਦੀਆਂ ਰਹਿਣ ਵਾਲਿਆਂ ਹਨ ਅਤੇ ਪਿਛਲੇ ਕਈ ਮਹੀਨਿਆਂ ਤੋਂ ਵਰਕ ਪਰਮਿਟ ਉਤੇ ਭਾਰਤ ਆਈਆਂ ਹੋਈਆਂ ਸਨ। ਜਾਣਕਾਰੀ ਮੁਤਾਬਿਕ ਇਨ੍ਹਾਂ ਕੁੜੀਆਂ ਨੂੰ ਦਿੱਲੀ ਦੀ ਇੱਕ ਔਰਤ ਵਲੋਂ ਅੰਮ੍ਰਿਤਸਰ ਭੇਜਿਆ ਜਾਂਦਾ ਸੀ ਜਿਸ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar, Sex racket