ਬਰਨਾਲਾ ਵਿਚ ਪੁਲਿਸ ਵਲੋਂ 2 ਦੁਕਾਨਦਾਰਾਂ ਦੇ ਗੋਦਾਮਾਂ ਵਿੱਚ ਛਾਪੇਮਾਰੀ ਕਰਕੇ ਭਾਰੀ ਮਾਤਰਾ ਵਿੱਚ ਪਟਾਖੇ ਬਰਾਮਦ ਕੀਤੇ ਗਏ ਹਨ। ਸ਼ਹਿਰ ਦੇ ਫ਼ਰਵਾਹੀ ਰੋਡ ’ਤੇ ਪੁਲਿਸ ਵਲੋਂ 610 ਵੱਡੇ ਪਟਾਖਿਆਂ ਦੇ ਡੱਬੇ ਬਰਾਮਦ ਕਰਕੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਅਨੁਸਾਰ 4 ਟਰੱਕ ਪਟਾਖਿਆਂ ਦੇ ਮਿਲਣਾ ਸ਼ਹਿਰ ਨਿਵਾਸੀਆਂ ਲਈ ਇੱਕ ਖ਼ਤਰਨਾਕ ਗੱਲ ਹੈ। ਕਿਉਂਕਿ ਪਟਾਖਿਆਂ ਦੀ ਏਨੀ ਭਾਰੀ ਮਾਤਰਾ ਕਿਸੇ ਵੀ ਸਮੇਂ ਕੋਈ ਵੱਡੀ ਘਟਨਾ ਨੂੰ ਅੰਜ਼ਾਮ ਦੇ ਸਕਦੀ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਰਨਾਲਾ ਦੇ ਡੀਐਸਪੀ ਲਖਵੀਰ ਸਿੰਘ ਟਿਵਾਣਾ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਅੰਮ੍ਰਿਤਸਰ ਅਤੇ ਹੋਰ ਇਲਾਕਿਆਂ ਵਿੱਚ ਪਟਾਖਿਆਂ ਦੇ ਗੈਰ ਕਾਨੂੰਨਾਂ ਭੰਡਾਰਨ ਕਾਰਨ ਕਈ ਵੱਡੇ ਵਿਸਫ਼ੋਟ ਹੋਣ ਕਾਰਨ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਬਰਨਾਲਾ ਦੇ ਐਸਐਸਪੀ ਸੰਦੀਪ ਗੋਇਲ ਦੇ ਨਿਰਦੇਸ਼ਾਂ ਤਹਿਤ ਸ਼ਹਿਰ ਦੇ ਨਜ਼ਦੀਕ ਫ਼ਰਵਾਹੀ ਰੋਡ ’ਤੇ ਬਣੇ ਗੈਰ ਕਾਨੂੰਨਾਂ ਪਟਾਖਿਆਂ ਦੇ ਅੱਡੇ ਦਾ ਪਰਦਾਫ਼ਾਸ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਪਟਾਖਿਆਂ ਦੇ ਇਹਨਾਂ ਅੱਡਿਆਂ ਤੋਂ ਪੁਲਿਸ ਨੂੰ 610 ਡੱਬੇ ਵੱਡੇ ਪਟਾਖਿਆਂ ਦੇ ਬਰਾਮਦ ਹੋਏ ਹਨ। ਪਟਾਖਿਆਂ ਦੀ ਮਾਤਰਾ ਏਨੀ ਜ਼ਿਆਦਾ ਹੈ ਕਿ ਚਾਰ ਟਰੱਕਾਂ ਵਿੱਚ ਵੀ ਨਹੀਂ ਆਏ। ਪੁਲਿਸ ਵਲੋਂ ਇਸ ਮਾਮਲੇ ਵਿੱਚ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਅੱਗੇ ਵੀ ਇਸ ਦੀ ਪੜਤਾਲ ਜਾਰੀ ਹੈ। ਇਸ ਵਿੱਚ ਹੋਰ ਵੀ ਜੋ ਵਿਅਕਤੀ ਜੁੜੇ ਹੋਏ ਹਨ, ਉਹਨਾਂ ਨੂੰ ਵੀ ਬਖ਼ਸਿਆ ਨਹੀਂ ਜਾਵੇਗਾ। ਉਹਨਾਂ ਦੱਸਿਆ ਕਿ ਇਹਨਾਂ ਪਟਾਖਿਆਂ ਨੂੰ ਪੰਜਾਬ ਸਰਕਾਰ ਤੋਂ ਮੰਜ਼ੂਰਸ਼ੁਦਾ ਭੰਡਾਰ ਵਾਲੀ ਜਗਾ ’ਤੇ ਭੇਜਿਆ ਜਾਵੇਗਾ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਪਰਚਾ ਦਰਜ਼ ਕੀਤਾ ਗਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Barnala, Cracker, Punjab Police