ਅੰਮ੍ਰਿਤਸਰ ਦੇ ਮਸਾਜ਼ ਸੈਂਟਰਾਂ ਵਿਚ ਛਾਪੇਮਾਰੀ, 13 ਲੜਕੇ ਤੇ 12 ਲੜਕੀਆਂ ਗ੍ਰਿਫਤਾਰ

News18 Punjabi | News18 Punjab
Updated: January 28, 2020, 4:19 PM IST
share image
ਅੰਮ੍ਰਿਤਸਰ ਦੇ ਮਸਾਜ਼ ਸੈਂਟਰਾਂ ਵਿਚ ਛਾਪੇਮਾਰੀ, 13 ਲੜਕੇ ਤੇ 12 ਲੜਕੀਆਂ ਗ੍ਰਿਫਤਾਰ

  • Share this:
  • Facebook share img
  • Twitter share img
  • Linkedin share img
ਅੰਮ੍ਰਿਤਸਰ ਪੁਲਿਸ ਨੇ ਸਿਵਲ ਲਾਈਨ ਏਰੀਏ ਦੇ ਤਿੰਨ ਮਸਾਜ ਸੈਂਟਰ ਉਤੇ ਛਾਪੇਮਾਰੀ ਕੀਤੀ। ਇਸ ਦੌਰਾਨ ਪੁਲਿਸ ਨੇ 13 ਲੜਕੇ ਤੇ 12 ਕੁੜੀਆਂ ਨੂੰ ਹਿਰਾਸਤ ’ਚ ਲਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਾਫੀ ਸਮੇਂ ਤੋਂ ਸੂਚਨਾ ਮਿਲ ਰਹੀ ਸੀ ਕਿ ਮਸਾਜ ਸੈਂਟਰ ਦੀ ਆੜ ’ਚ ਗਲਤ ਕੰਮ ਕੀਤਾ ਜਾ ਰਿਹਾ ਹੈ।

ਇਸ ਤੋਂ ਬਾਅਦ ਪੁਲਿਸ ਨੇ ਟੀਮ ਬਣਾ ਕੇ ਛਾਪੇਮਾਰੀ ਕੀਤੀ ਜਿਸ ਵਿਚ ਉਨ੍ਹਾਂ ਨੇ ਲੜਕੇ ਤੇ ਲੜਕੀਆਂ ਨੂੰ ਹਿਰਾਸਤ ਵਿਚ ਲਿਆ। ਪੁਲਿਸ ਦਾ ਕਹਿਣਾ ਹੈ ਕਿ ਕਾਬੂ ਕੀਤੀਆਂ ਗਈਆਂ ਕੁੜੀਆਂ ਵਿਦੇਸ਼ ਤੋਂ ਹਨ, ਜੋ ਥਾਈਲੈਂਡ ਤੋਂ ਟੂਰਿਸਟ ਵੀਜ਼ੇ ਉਤੇ ਭਾਰਤ ਪਹੁੰਚੀਆਂ ਹਨ।

ਪੁਲਿਸ ਵੱਲੋਂ ਲੜਕੀਆਂ ਦਾ ਪਾਸਪੋਰਟ ਤੇ ਵੀਜ਼ਾ ਚੈਕ ਕੀਤੇ ਜਾ ਰਹੇ ਹਨ। ਫਿਲਹਾਲ ਪੁਲਿਸ ਨੇ ਮਸਾਜ ਸੈਂਟਰ ਦੇ ਮਾਲਿਕ ਸਮੇਤ ਸਾਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤੇ ਮਾਮਲੇ ਦੀ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
First published: January 28, 2020
ਹੋਰ ਪੜ੍ਹੋ
ਅਗਲੀ ਖ਼ਬਰ