Home /News /punjab /

ਪੁਲਿਸ ਵੱਲੋਂ ਡੇਢ ਲੱਖ ਨਸ਼ੀਲੀਆਂ ਗੋਲੀਆਂ ਤੇ 55 ਕਿਲੋ ਪੋਸਤ ਬਰਾਮਦ

ਪੁਲਿਸ ਵੱਲੋਂ ਡੇਢ ਲੱਖ ਨਸ਼ੀਲੀਆਂ ਗੋਲੀਆਂ ਤੇ 55 ਕਿਲੋ ਪੋਸਤ ਬਰਾਮਦ

ਪੁਲਿਸ ਵੱਲੋਂ ਡੇਢ ਲੱਖ ਨਸ਼ੀਲੀਆਂ ਗੋਲੀਆਂ ਤੇ 55 ਕਿਲੋ ਪੋਸਤ ਬਰਾਮਦ

ਪੁਲਿਸ ਵੱਲੋਂ ਡੇਢ ਲੱਖ ਨਸ਼ੀਲੀਆਂ ਗੋਲੀਆਂ ਤੇ 55 ਕਿਲੋ ਪੋਸਤ ਬਰਾਮਦ

  • Share this:
    ਅਸ਼ਫਾਕ ਢੁੱਡੀ

    ਸ੍ਰੀ ਮੁਕਤਸਰ ਸਾਹਿਬ: ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ ਹੈ। ਪੁਲਿਸ ਵੱਲੋਂ ਡੇਢ ਲੱਖ ਨਸ਼ੀਲੀਆਂ ਗੋਲੀਆਂ ਅਤੇ 55 ਕਿਲੋ ਪੋਸਤ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ।

    ਜਾਣਕਾਰੀ ਦਿੰਦੇ ਹੋਏ ਆਈਜੀ ਫਰੀਦਕੋਟ ਰੇਂਜ ਸ੍ਰੀ ਪਰਦੀਪ ਕੁਮਾਰ ਯਾਦਵ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਧਰੁਮਨ ਐਚ ਨਿੰਬਾਲੇ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੁਕਤਸਰ ਪੁਲਿਸ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਦੇ ਚਲਦਿਆਂ ਪੁਲਿਸ ਨੇ ਸ਼ੱਕੀ ਥਾਵਾਂ ਉਤੇ ਸਰਚ ਆਪ੍ਰੇਸ਼ਨ ਰਾਹੀਂ ਅਚਨਚੇਤ ਚੈਕਿੰਗ ਕੀਤੀ ਹੈ।

    ਇਸ ਦੌਰਾਨ ਇਕ ਬਲੈਰੋ ਪਿਕਅੱਪ ਗੱਡੀ ਜੋ ਕਿ ਪਿੰਡ ਕਿੱਲਿਆਂਵਾਲੀ ਦੀ ਤਰਫੋਂ ਆ ਰਹੀ ਸੀ, ਉਸ ਵਿੱਚ ਦੋ ਵਿਅਕਤੀ ਸਵਾਰ ਸਨ। ਚੈਕਿੰਗ ਦੌਰਾਨ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਗੱਡੀ ਵਿਚੋਂ ਪੰਜ ਗੱਟੇ ਪਲਾਸਟਿਕ ਵਿੱਚੋਂ 55 ਕਿਲੋ ਪੋਸਤ ਬਰਾਮਦ ਹੋਇਆ ਜਦਕਿ ਗੱਡੀ ਵਿੱਚ ਪਏ ਤਿੰਨ ਵੱਡੇ ਕਾਰਟੂਨਾਂ ਤੇ ਲਿਫ਼ਾਫ਼ੇ ਪਲਾਸਟਿਕ ਨੂੰ ਚੈੱਕ ਕੀਤਾ ਤਾਂ ਉਸ ਵਿਚੋਂ ਡੇਢ ਲੱਖ ਨਸ਼ੀਲੀਆਂ ਗੋਲੀਆਂ ਦੀ ਬਰਾਮਦਗੀ ਹੋਈ ਹੈ।

    ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਰਜਿੰਦਰ ਸਿੰਘ ਉਰਫ ਹੈਪੀ ਪੁੱਤਰ ਗੁਰਬਖਸ਼ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ ਅਤੇ ਬੌਬੀ ਪੁੱਤਰ ਸੇਵਕ ਰਾਮ ਵਾਸੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਹੋਈ ਹੈ। ਇਨ੍ਹਾਂ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ।

    ਮੁਢਲੀ ਪੁੱਛਗਿੱਛ ਦੌਰਾਨ ਇਨ੍ਹਾਂ ਨੇ ਦੱਸਿਆ ਹੈ ਕਿ ਇਹ ਦੋਨੋਂ ਜਣੇ ਜੋਧਪੁਰ ਰਾਜਸਥਾਨ ਤੋਂ ਉਕਤ ਨਸ਼ੀਲੇ ਪਦਾਰਥ ਲੈ ਕੇ ਆਏ ਹਨ। ਇਸ ਮਾਮਲੇ ਦੀ ਹੋਰ ਵੀ ਡੂੰਘਾਈ ਨਾਲ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
    Published by:Gurwinder Singh
    First published:

    Tags: Crime news, Punjab Police

    ਅਗਲੀ ਖਬਰ