Home /News /punjab /

ਪੁਲਿਸ ਨੇ ਸੁਲਝਾਈ ਵਿਆਹ ਸਮਾਗਮ 'ਚ ਹੋਈ ਚੋਰੀ ਦੀ ਵਾਰਦਾਤ,ਬੱਚਿਆਂ ਨੂੰ ਕਰਦਾ ਹੈ ਚੋਰੀ ਲਈ ਤਿਆਰ ਗਿਰੋਹ-ਕਮਿਸ਼ਨਰ

ਪੁਲਿਸ ਨੇ ਸੁਲਝਾਈ ਵਿਆਹ ਸਮਾਗਮ 'ਚ ਹੋਈ ਚੋਰੀ ਦੀ ਵਾਰਦਾਤ,ਬੱਚਿਆਂ ਨੂੰ ਕਰਦਾ ਹੈ ਚੋਰੀ ਲਈ ਤਿਆਰ ਗਿਰੋਹ-ਕਮਿਸ਼ਨਰ

Ludhiana ਪੁਲਿਸ ਨੇ ਸੁਲਝਾਈ ਚੋਰੀ ਦੀ ਵਾਰਦਾਤ

Ludhiana ਪੁਲਿਸ ਨੇ ਸੁਲਝਾਈ ਚੋਰੀ ਦੀ ਵਾਰਦਾਤ

ਲੁਧਿਆਣਾ ਦੇ ਆੜ੍ਹਤੀ ਚੌਕ ਨੇੜੇ ਬੀਤੇ ਦਿਨੀਂ ਇੱਕ ਵਿਆਹ ਸਮਾਗਮ 'ਚ ਚੋਰੀ ਦੀ ਵਾਰਦਾਤ ਨੂੰ ਪੁਲਿਸ ਨੇ ਸੁਲਝਉਣ ਦਾ ਦਾਅਵਾ ਕੀਤਾ ਹੈ ਇਸ ਮਾਮਲੇ 'ਚ ਪੁਲਿਸ ਨੇ ਇੱਕ 12 ਸਾਲ ਦੀ ਬੱਚੀ ਅਤੇ ਉਸ ਦੀ ਭੂਆ ਨੂੰ ਗ੍ਰਿਫਤਾਰ ਕੀਤਾ ਹੈ ।

  • Share this:

    ਲੁਧਿਆਣਾ ਦੇ ਆੜ੍ਹਤੀ ਚੌਕ ਨੇੜੇ ਬੀਤੇ ਦਿਨੀਂ ਇੱਕ ਵਿਆਹ ਸਮਾਗਮ 'ਚ ਚੋਰੀ ਦੀ ਵਾਰਦਾਤ ਨੂੰ ਪੁਲਿਸ ਨੇ ਸੁਲਝਉਣ ਦਾ ਦਾਅਵਾ ਕੀਤਾ ਹੈ ਇਸ ਮਾਮਲੇ 'ਚ ਪੁਲਿਸ ਨੇ ਇੱਕ 12 ਸਾਲ ਦੀ ਬੱਚੀ ਅਤੇ ਉਸ ਦੀ ਭੂਆ ਨੂੰ ਗ੍ਰਿਫਤਾਰ ਕੀਤਾ ਹੈ ।ਪੁਲਿਸ ਕਮਿਸ਼ਨਰ ਨੇ ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰ ਕੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਬੱਚੀ ਨੇ ਵਿਆਹ 'ਚ 70 ਹਜ਼ਾਰ ਰੁਪਏ ਚੋਰੀ ਕੀਤੇ ਸਨ ਜਿਸ ਤੋਂ ਬਾਅਦ ਪਰਿਵਾਰ ਨੇ ਥਾਣਾ ਡਵੀਜ਼ਨ 5 ਵਿੱਚ ਸ਼ਿਕਾਇਤ ਦਿੱਤੀ ਸੀ ਜਿਸ ਤੋਂ ਬਾਅਦ ਪੁਲਿਸ ਪਾਰਟੀ ਨੇ ਚੰਗਾ ਕੰਮ ਕਰਦਿਆਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ।

    ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹ ਇੱਕ ਗਰੋਹ ਹੈ ਜੋ ਬੱਚਿਆਂ ਨੂੰ ਵਿਸ਼ੇਸ਼ ਤੌਰ 'ਤੇ ਸਿਖਲਾਈ ਦਿੰਦੇ ਨੇ ਅਤੇ ਇਹ ਬੱਚੇ ਵਿਆਹ-ਸ਼ਾਦੀ ਸਮਾਗਮਾਂ ਵਿੱਚ ਜਾ ਕੇ ਪੂਰੀ ਤਰਾਂ ਘੁਲ ਮਿਲ ਜਾਂਦੇ ਨੇ ।ਜਿਸ ਤੋਂ ਬਾਅਦ ਫਿਰ ਇਹ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ।ਪੁਲਿਸ ਕਮਿਸ਼ਨਰ ਮੁਤਾਬਕ ਇਹ ਬੱਚੇ ਵਿਆਹ ਸ਼ਾਦੀਆਂ ਦੇ ਵਿੱਚ ਘੁਲ ਮਿਲ ਜਾਂਦੇ ਨੇ ਅਤੇ ਫੇਰ ਮਹਿੰਗੀਆਂ ਚੀਜ਼ਾਂ ਵੱਲ ਉਹ ਧਿਆਨ ਰੱਖਦੇ ਨੇ ਅਤੇ ਦਾਅ ਲੱਗਦਿਆਂ ਹੀ ਲੈ ਕੇ ਭੱਜ ਜਾਂਦੇ ਨੇ । ਉਨ੍ਹਾਂ ਕਿਹਾ ਕਿ ਬੱਚੇ ਹੋਣ ਕਰਕੇ ਕੋਈ ਵੀ ਇਨ੍ਹਾਂ 'ਤੇ ਸ਼ੱਕ ਵੀ ਨਹੀਂ ਕਰਦਾ ।ਇਸ ਕਰ ਕੇ ਅਸਾਨੀ ਨਾਲ ਉਹ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਬੱਚੀ ਦਾ ਰਿਮਾਂਡ ਲੈਣ ਤੋਂ ਬਾਅਦ ਉਸ ਨੂੰ ਬਾਲ ਘਰ ਦੇ ਵਿੱਚ ਰੱਖਿਆ ਗਿਆ ਹੈ, ਜਦੋਂ ਕਿ ਉਸ ਦੀ ਭੂਆ ਤੋਂ ਪੁੱਛਗਿਛ ਚੱਲ ਰਹੀ ਹੈ।ਅਕਸਰ ਹੀ ਦੇਖਣ ਵਿੱਚ ਆਉਂਦਾ ਹੈ ਕਿ ਸ਼ਰਾਰਤੀ ਅਨਸਰ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਲਈ ਬੱਚਿਆਂ ਦਾ ਇਸਤੇਮਾਲ ਕਰਦੇ ਹਨ। ਇਸ ਲਈ ਲੋੜ ਹੈ ਵਿਆਹ ਸਮਾਗਮਾਂ ਅਤੇ ਹੋਰ ਪ੍ਰੋਗਰਾਮਾਂ ਦੌਰਾਨ ਸਤਰਕ ਰਹਿਣ ਦੀ ਤਾਂ ਜੋ ਇਨ੍ਹਾਂ ਵਾਰਦਾਤਾਂ ਦੌਰਾਨ ਹੋਣ ਵਾਲੇ ਵੱਡੇ ਨੁਕਸਾਨ ਤੋਂ ਬਚਿਆ ਜਾ ਸਕੇ।

    Published by:Shiv Kumar
    First published:

    Tags: Arrest, Court, Ludhiana, Police, Thief