Home /News /punjab /

ਮੂਸੇਵਾਲਾ ਕਤਲ ਮਾਮਲੇ ਵਿਚ ਗ੍ਰਿਫਤਾਰ ਸ਼ੂਟਰਾਂ ਨੂੰ ਪੰਜਾਬ ਲਿਆਵੇਗੀ ਪੁਲਿਸ: ਸੂਤਰ

ਮੂਸੇਵਾਲਾ ਕਤਲ ਮਾਮਲੇ ਵਿਚ ਗ੍ਰਿਫਤਾਰ ਸ਼ੂਟਰਾਂ ਨੂੰ ਪੰਜਾਬ ਲਿਆਵੇਗੀ ਪੁਲਿਸ: ਸੂਤਰ

ਮੂਸੇਵਾਲਾ ਕਤਲ ਮਾਮਲੇ ਵਿਚ ਗ੍ਰਿਫਤਾਰ ਸ਼ੂਟਰਾਂ ਨੂੰ ਪੰਜਾਬ ਲਿਆਵੇਗੀ ਪੁਲਿਸ: ਸੂਤਰ

ਮੂਸੇਵਾਲਾ ਕਤਲ ਮਾਮਲੇ ਵਿਚ ਗ੍ਰਿਫਤਾਰ ਸ਼ੂਟਰਾਂ ਨੂੰ ਪੰਜਾਬ ਲਿਆਵੇਗੀ ਪੁਲਿਸ: ਸੂਤਰ

 • Share this:
  ਪੁਲਿਸ ਸੂਤਰਾਂ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮਿਲੀ ਹੈ ਕਿ ਦਿੱਲੀ ਦੇ ਸਪੈਸ਼ਲ ਸੈੱਲ ਦੀ ਪੁੱਛਗਿੱਛ ਤੋਂ ਬਾਅਦ ਪੰਜਾਬ ਪੁਲਿਸ ਜਲਦ ਹੀ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਗ੍ਰਿਫਤਾਰ ਸ਼ਾਰਪ ਸ਼ੂਟਰ ਫੌਜੀ ਅਤੇ ਉਸ ਦੇ ਦੋ ਸਾਥੀਆਂ ਨੂੰ ਪੰਜਾਬ ਲਿਆਵੇਗੀ।

  ਜਾਣਕਾਰੀ ਅਨੁਸਾਰ ਤਿੰਨੋਂ ਮੁਲਜ਼ਮ ਸਿੱਧੂ ਕਤਲ ਕਾਂਡ 'ਚ ਸ਼ਾਮਲ ਹਨ, ਇਸੇ ਕਰਕੇ ਵਿਸ਼ੇਸ਼ ਟੀਮ ਦਾ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਪੰਜਾਬ ਦੀ ਮਾਨਸਾ ਪੁਲਿਸ ਜਲਦ ਹੀ ਤਿੰਨਾਂ ਨੂੰ ਪੰਜਾਬ ਲੈ ਕੇ ਆਵੇਗੀ।

  ਦੱਸ ਦਈਏ ਕਿ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਦੋ ਸ਼ਾਰਪ ਸ਼ੂਟਰਾਂ ਸਣੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਪ੍ਰਿਆਵਰਤ ਉਰਫ਼ ਫੌਜੀ (26) ਵਾਸੀ ਸੋਨੀਪਤ, ਕਸ਼ਿਸ਼ (24) ਵਾਸੀ ਜ਼ਿਲ੍ਹਾ ਝੱਜਰ ਅਤੇ ਕੇਸ਼ਵ ਕੁਮਾਰ (29) ਵਾਸੀ ਬਠਿੰਡਾ (ਪੰਜਾਬ) ਵਜੋਂ ਹੋਈ ਹੈ।

  ਦਿੱਲੀ ਦੀ ਇੱਕ ਅਦਾਲਤ ਨੇ ਤਿੰਨਾਂ ਨੂੰ 14 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਵਧੀਕ ਸੈਸ਼ਨ ਜੱਜ ਸੰਜੈ ਖਨਗਵਾਲ ਦੀ ਅਦਾਲਤ ਨੂੰ ਦੱਸਿਆ ਕਿ ਵੱਡੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਤਿੰਨਾਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾਣੀ ਹੈ। ਇਨ੍ਹਾਂ ਤਿੰਨਾਂ ਨੂੰ ਗੁਜਰਾਤ ਦੇ ਕੱਛ ਵਿੱਚੋਂ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

  ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਮੁਖੀ ਐੱਚਜੀਐੱਸ ਧਾਲੀਵਾਲ ਨੇ ਦੱਸਿਆ ਕਿ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਮੁਲਜ਼ਮਾਂ ਨੇ ਕਈ ਵਾਰ ਉਸ ਦੀ ਰੈਕੀ ਕੀਤੀ ਸੀ। ਧਾਲੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮੁਲਜ਼ਮਾਂ ਕੋਲੋਂ ਅੱਠ ਗ੍ਰੇਨੇਡ, ਨੌਂ ਇਲੈਕਟ੍ਰਿਕ ਡੈਟੋਨੇਟਰ, ਤਿੰਨ ਪਿਸਤੌਲ ਅਤੇ ਇੱਕ ਅਸਾਲਟ ਰਾਈਫਲ ਬਰਾਮਦ ਕੀਤੀ ਹੈ। ਪ੍ਰਿਆਵਰਤ ਨੇ ਸ਼ੂਟਰਾਂ ਦੀ ਟੀਮ ਦੀ ਅਗਵਾਈ ਕੀਤੀ ਸੀ ਅਤੇ ਘਟਨਾ ਸਮੇਂ ਉਹ ਕੈਨੇਡਾ ਰਹਿੰਦੇ ਗੈਂਗਸਟਰ ਗੋਲਡੀ ਬਰਾੜ ਨਾਲ ਸਿੱਧੇ ਸੰਪਰਕ ਵਿੱਚ ਸੀ।
  Published by:Gurwinder Singh
  First published:

  Tags: Sidhu Moose Wala, Sidhu Moosewala

  ਅਗਲੀ ਖਬਰ