• Home
  • »
  • News
  • »
  • punjab
  • »
  • POLITICAL PARTIES USING GANGSTERS IN ELECTIONS I ALSO RECEIVED THREATS FORMER PUNJAB POLICE OFFICER KUNWAR VIJAY PRATAP SINGH

ਚੋਣਾਂ ‘ਚ ਸਿਆਸੀ ਪਾਰਟੀਆਂ ਲਈ ਕੰਮ ਕਰ ਰਹੇ ਗੈਂਗਸਟਰ, ਮੈਨੂੰ ਮਿਲੀਆਂ ਧਮਕੀਆਂ-ਕੁਵੰਰ ਵਿਜੇ ਪ੍ਰਤਾਪ

Former IG Kunwar Vijay Pratap-ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵੱਡਾ ਖੁਲਾਸਾ ਕੀਤਾ ਹੈ ਕਿ ਪੰਜਾਬ 'ਚ ਸਿਆਸੀ ਮਾਫੀਆ ਜ਼ੋਰ-ਸ਼ੋਰ(political mafia) ਨਾਲ ਕੰਮ ਕਰ ਰਿਹਾ ਹੈ, ਕਈ ਗੈਂਗਸਟਰ ਜੇਲ ਅੰਦਰੋਂ ਫੋਨ ਕਰਕੇ ਮੈਨੂੰ ਅਤੇ ਕਈ ਵੋਟਰਾਂ ਨੂੰ ਧਮਕੀਆਂ(gangsters threats) ਦੇ ਰਹੇ ਹਨ।

ਐਕਸ-ਆਈਜੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਕੁੰਵਰ ਵਿਜੇ ਪ੍ਰਤਾਪ ਦੀ ਫਾਈਲ ਫੋਟੋ।

  • Share this:
    ਚੰਡੀਗੜ੍ਹ : ਪੁਲਿਸ ਮਹਿਕਮੇ ਦੇ ਸਾਬਕਾ ਆਈਜੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਕੁੰਵਰ ਵਿਜੇ ਪ੍ਰਤਾਪ(Former IG Kunwar Vijay Pratap) ਨੇ ਨਿਊ-18 ਨਾਲ ਗੱਲਬਾਤ ਕਰਦਿਆਂ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਰਾਜਨੀਤਕ ਪਾਰਟੀਆਂ ਗੈਂਗਸਟਰਾਂ ਦੀ ਵਰਤੋਂ(political parties are using gangsters) ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਸਭ ਜਾਣਦੇ ਹਨ ਕਿ ਕਿਹੜੇ ਗੈਂਗਸਟਰ ਕਿਸ ਸਿਆਸਤਦਾਨ(politician) ਨਾਲ ਜੁੜੇ ਹੋਏ ਹਨ।

    ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵੱਡਾ ਖੁਲਾਸਾ ਕੀਤਾ ਹੈ ਕਿ ਪੰਜਾਬ 'ਚ ਸਿਆਸੀ ਮਾਫੀਆ ਜ਼ੋਰ-ਸ਼ੋਰ(political mafia) ਨਾਲ ਕੰਮ ਕਰ ਰਿਹਾ ਹੈ, ਕਈ ਗੈਂਗਸਟਰ ਜੇਲ ਅੰਦਰੋਂ ਫੋਨ ਕਰਕੇ ਮੈਨੂੰ ਅਤੇ ਕਈ ਵੋਟਰਾਂ ਨੂੰ ਧਮਕੀਆਂ(gangsters threats) ਦੇ ਰਹੇ ਹਨ। ਇੰਨਾ ਹੀ ਨਹੀਂ ਉਨ੍ਹਾਂ ਕਿਹਾ ਕਿ ਇਸ ਬਾਰੇ ਜੇਲ੍ਹ ਮੰਤਰੀ ਨੂੰ ਸਭ ਪਤਾ ਹੈ। ਸਾਬਕਾ ਆਈਜੀ ਨੇ ਕਿਹਾ ਕਿ ਮੈਂ ਨਾਭਾ ਜੇਲ ਬ੍ਰੇਕ 'ਤੇ ਵੀ ਕੰਮ ਕੀਤਾ ਹੈ ਇਸ ਲਈ ਸਭ ਨੂੰ ਪਤਾ ਹੈ ਕਿ ਕਿਹੜਾ ਗੈਂਗਸਟਰ ਕਿਸ ਸਿਆਸੀ ਮਾਫੀਆ ਨਾਲ ਜੁੜਿਆ ਹੋਇਆ ਹੈ।

    ਉਨ੍ਹਾਂ ਕਿਹਾ ਕਿ ਜੇਲ੍ਹ ਵਿੱਚੋਂ ਵੀ ਸਮਾਰਟਫ਼ੋਨ(Smartphones) ਚੱਲ ਰਹੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਕੁਝ ਗੈਂਗਸਟਰ ਜੋ ਸਰਕਾਰੀ ਰਿਕਾਰਡ ਅਨੁਸਾਰ ਜੇਲ੍ਹ(jail) ਦੇ ਅੰਦਰ ਹਨ ਪਰ ਅਸਲ ਵਿੱਚ ਜੇਲ੍ਹ ਤੋਂ ਬਾਹਰ ਕੁਝ ਸਿਆਸਤਦਾਨਾਂ ਲਈ ਕੰਮ ਕਰ ਰਹੇ ਹਨ।
    Published by:Sukhwinder Singh
    First published: