Home /News /punjab /

ਕਾਂਗਰਸ ਲਈ ਨੁਕਸਾਨਦੇਹ ਸਾਬਤ ਹੋਵੇਗੀ ਬਦਲਾਖੋਰੀ ਦੀ ਰਾਜਨੀਤੀ : ਬਾਦਲ

ਕਾਂਗਰਸ ਲਈ ਨੁਕਸਾਨਦੇਹ ਸਾਬਤ ਹੋਵੇਗੀ ਬਦਲਾਖੋਰੀ ਦੀ ਰਾਜਨੀਤੀ : ਬਾਦਲ

ਪੰਜਾਬੀਆਂ ਨੇ ਇਸ ਤਰ੍ਹਾਂ ਦੇ ਬਦਲਾਅ ਦੀ ਮੰਗ ਨਹੀਂ ਕੀਤੀ ਸੀ: ਸੁਖਬੀਰ (ਸੁਖਬੀਰ ਬਾਦਲ (file photo)

ਪੰਜਾਬੀਆਂ ਨੇ ਇਸ ਤਰ੍ਹਾਂ ਦੇ ਬਦਲਾਅ ਦੀ ਮੰਗ ਨਹੀਂ ਕੀਤੀ ਸੀ: ਸੁਖਬੀਰ (ਸੁਖਬੀਰ ਬਾਦਲ (file photo)

ਲੋਕਾਂ ਨੇ ਕਾਂਗਰਸ ਦੀ ਖੇਡ ਸਮਝ ਲਈ ਹੈ ਤੇ ਉਹ ਇਸਨੂੰ ਬੇਅਦਬੀ ਦੇ ਸੰਵੇਦਨਸ਼ੀਲ ਮਾਮਲੇ ’ਤੇ ਪੰਜ ਰਾਜ ਰਾਜਨੀਤੀ ਕਰਨ ’ਤੇ ਬਰਬਾਦ ਕਰਨ ਲਈ ਕਦੇ ਵੀ ਮੁਆਫ ਨਹੀਂ ਕਰਨਗੇ।

  • Share this:

"ਬਦਲਾਖੋਰੀ ਦੀ ਰਾਜਨੀਤੀ ਨਾਲ ਜਿੰਨਾ ਕਾਂਗਰਸ ਸਰਕਾਰ ਅਕਾਲੀ ਦਲ ਨੁੰ ਦਬਾਉਣ ਦੀ ਕੋਸ਼ਿਸ਼ ਕਰੇਗੀ, ਉਨਾ ਹੀ ਇਹ  ਹੋਰ ਲੋਕਪ੍ਰਿਅਤ ਹੁੰਦਾ ਜਾਵੇਗਾ" ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਿਕਰਮ ਮਜੀਠੀਆ ਖਿਲਾਫ਼ ਦਰਜ ਮਾਮਲੇ ਦੇ ਮੁੱਦੇ ਤੇ ਕਾਂਗਰਸ ਸਰਕਾਰ ਨੂੰ ਚੇਤਾਵਨੀ ਦਿੱਤੀ। ਉਹਨਾਂ ਕਿਹਾ ਕਿ ਲੋਕਾਂ ਨੇ ਕਾਂਗਰਸ ਦੀ ਖੇਡ ਸਮਝ ਲਈ ਹੈ ਤੇ ਉਹ ਇਸਨੂੰ ਬੇਅਦਬੀ ਦੇ ਸੰਵੇਦਨਸ਼ੀਲ ਮਾਮਲੇ ’ਤੇ ਪੰਜ ਰਾਜ ਰਾਜਨੀਤੀ ਕਰਨ ’ਤੇ ਬਰਬਾਦ ਕਰਨ ਲਈ ਕਦੇ ਵੀ ਮੁਆਫ ਨਹੀਂ ਕਰਨਗੇ।

ਬਿਕਰਮ ਮਜੀਠੀਆ ਖਿਲਾਫ ਦਰਜ ਕੀਤੇ ਮੁਕੱਦਮੇ ਤੇ ਬੋਲਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਅਕਾਲੀ ਦਲ ਦੇ ਖਿਲਾਫ ਬਦਲਾਖੋਰੀ ਰਾਜਨੀਤੀ ਪ੍ਰਵਾਨ ਚੜ੍ਹਾਉਣ ਲਈ ਦੋ ਡੀ ਜੀ ਪੀ ਬਦਲੇ ਅਤੇ ਬਿਊਰੋ ਆਫ ਇਨਵੈਸਟੀਗੇਸ਼ਨ (ਬੀ ਓ ਆਈ) ਦੇ ਤਿੰਨ ਮੁਖੀ ਬਦਲੇ। ਉਹਨਾਂ ਕਿਹਾ ਕਿ ਜਿਹੜਾ ਡੀ ਜੀ ਪੀ ਤਿੰਨ ਮੈਂਬਰੀ ਪੈਨਲ ਦੀ ਚੋਣ ਵਾਸਤੇ ਯੋਗ ਨਹੀਂ ਰਿਹਾ, ਉਸਨੁੰ ਡੀ ਜੀ ਪੀ ਇਸ ਸ਼ਰਤ ’ਤੇ ਬਣਾਇਆ ਗਿਆ ਕਿ ਉਹ ਝੁਠਾ ਮੁਕੱਦਮਾ ਦਰਜ ਕਰੇਗਾ। ਉਹਨਾਂ ਸਪਸ਼ਟ ਕੀਤਾ ਕਿ ਪਾਰਟੀ ਕਾਨੂੰਨੀ ਕਚਹਿਰੀਆਂ ਦੇ ਨਾਲ ਨਾਲ ਲੋਕ ਕਚਹਿਰੀਆਂ ਵਿਚ ਇਹ ਝੂਠਾ ਕੇਸ ਬੇਨਕਾਬ ਕਰੇਗੀ। ਉਹਨਾਂ ਕਿਹਾ ਕਿ ਅਸੀਂ ਇਸ ਭ੍ਰਿਸ਼ਟ ਤੇ ਬਦਲਾਲਊ ਸਰਕਾਰ ਨੂੰ ਸਿੱਧੇ ਹੋਰ ਕੇ ਟਕਰਾਂਗੇ। ਉਹਨਾਂ ਕਿਹਾ ਕਿ ਜਿਹੜੇ ਵੀ ਸੰਵਿਧਾਨ ਦੇ ਦਾਇਰੇ ਵਿਚੋਂ ਬਾਹਰ ਹੋ ਕੇ ਕੰਮ ਕਰ ਰਹੇ ਹਨ, ਉਹਨਾਂ ਨੁੰ ਕਾਨੂੰਨ ਮੁਤਾਬਕ ਆਪਣੇ ਮਾੜੇ ਚੰਗੇ ਦਾ ਹਿਸਾਬ ਦੇਣਾ ਪਵੇਗਾ।

ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਸ਼ਾਂਤੀ ਤੇ ਫਿਰਕੂ ਸਦਭਾਵਨਾ ਬਣਾਈ ਰੱਖਣ ਲਈ ਦ੍ਰਿੜ੍ਹ ਸੰਕਲਪ ਹੈ ਭਾਵੇਂ ਕਿ ਸੂਬੇ ਵਿਚ ਸਦਭਾਵਨਾ ਤੇ ਭਾਈਚਾਰਕ ਸਾਂਝੇ ਤਬਾਹ ਕਰਨ ਵਾਸਤੇ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ ਪਰ ਫਿਰ ਵੀ ਅਕਾਲੀ ਦਲ ਅਜਿਹਾ ਹੋਣ ਨਹੀਂ ਦੇਵੇਗਾ। ਉਹਨਾਂ ਕਿਹਾ ਕਿ ਕਾਂਗਰਸ ਤੇ ਆਪ ਨੇ ਕੰਧ ’ਤੇ ਲਿਖਿਆ ਪੜ੍ਹ ਲਿਆ ਗਿਆ ਹੈ ਤੇ ਇਸ ਲਈ ਘਬਰਾਹਟ ਵਿਚ ਹਨ। ਇਹਨਾਂ ਨੇ ਮਹਿਸੂਸ ਕਰ ਲਿਆ ਹੈ ਕਿ ਇਹਨਾਂ ਦਾ ਹਸ਼ਰ ਇਹ ਹੋਵੇਗਾ ਕਿ ਇਹਨਾਂ ਨੁੰ ਪੰਜ ਤੋਂ 10 ਸੀਟਾਂ ਹੀ ਮਸਾਂ ਹੀ ਮਿਲਣਗੀਆਂ। ਉਹਨਾਂ ਕਿਹਾ ਕਿ ਇਸੇ ਲਈ ਇਹ ਆਪਣਾ ਸਿਆਸੀ ਭਵਿੱਖ ਬਚਾਉਣ ਦੇ ਚੱਕਰ ਵਿਚ ਅਕਾਲੀ ਦਲ ਨੂੰ ਬਦਨਾਮ ਕਰਨ ਦੇ ਰਾਹ ਪੈ ਗਈਆਂ ਹਨ।

Published by:Ashish Sharma
First published:

Tags: Bikram Singh Majithia, Punjab Election 2022, Punjab politics, Shiromani Akali Dal, Sukhbir Badal