Home /News /punjab /

ਕੈਨੇਡਾ 'ਚ ਲੱਗਣ ਲੱਗੇ ਪੰਜਾਬ ਦੇ ਅਗਲੇ ਮੁੱਖ ਮੰਤਰੀ ਦੇ ਪੋਸਟਰ ਤਾਂ ਸੁਖਬੀਰ ਬਾਦਲ ਨੇ ਕਹਿ ਹੀ ਦਿੱਤੀ ਦਿਲ ਦੀ ਗੱਲ..

ਕੈਨੇਡਾ 'ਚ ਲੱਗਣ ਲੱਗੇ ਪੰਜਾਬ ਦੇ ਅਗਲੇ ਮੁੱਖ ਮੰਤਰੀ ਦੇ ਪੋਸਟਰ ਤਾਂ ਸੁਖਬੀਰ ਬਾਦਲ ਨੇ ਕਹਿ ਹੀ ਦਿੱਤੀ ਦਿਲ ਦੀ ਗੱਲ..

ਕੈਨੇਡਾ 'ਚ ਲੱਗਣ ਲੱਗੇ ਪੰਜਾਬ ਦੇ ਅਗਲੇ ਮੁੱਖ ਮੰਤਰੀ ਦੇ ਪੋਸਟਰ ਤਾਂ ਸੁਖਬੀਰ ਬਾਦਲ ਨੇ ਕਹਿ ਹੀ ਦਿੱਤੀ ਦਿਲ ਦੀ ਗੱਲ..( IMAGE:FACEBOOK)

ਕੈਨੇਡਾ 'ਚ ਲੱਗਣ ਲੱਗੇ ਪੰਜਾਬ ਦੇ ਅਗਲੇ ਮੁੱਖ ਮੰਤਰੀ ਦੇ ਪੋਸਟਰ ਤਾਂ ਸੁਖਬੀਰ ਬਾਦਲ ਨੇ ਕਹਿ ਹੀ ਦਿੱਤੀ ਦਿਲ ਦੀ ਗੱਲ..( IMAGE:FACEBOOK)

ਸੋਸ਼ਲ ਮੀਡੀਆ ਉੱਤੇ ਵੀ ਪੰਜਾਬ ਦੇ ਅਗਲੇ ਮੁੱਖ ਮੰਤਰੀ ਵੱਜੋਂ ਕਈ ਤਰ੍ਹਾਂ ਪੋਸਟਾਂ ਵਾਇਰਲ ਹੋ ਰਹੀਆਂ ਹਨ।

  • Share this:
    ਕੈਨਡਾ ਵਿੱਚ ਜਗਦੀਪ ਸੰਘ ਟਰਾਂਸਪੋਰਟ ਨੇ ਆਪਣੇ ਟਰਾਲਿਆਂ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਪੰਜਾਬ ਦੇ ਅਗਲੇ ਮੁੱਖ ਮੰਤਰੀ ਵੱਜੋਂ ਉਭਾਰਿਆ ਹੈ। ਉਨ੍ਹਾਂ ਨੇ ਆਪਣੇ ਵੱਖ-ਵੱਖ ਟਰਾਲਿਆਂ ਤੇ ਪੰਜਾਬ ਦੀਆਂ 2022 ਵਿਧਾਨ ਸਭਾ ਚੋਣਾਂ ਵਿੱਚ ਸੁਖਬੀਰ ਬਾਦਲ ਨੂੰ ਮੁੱਖ ਮੰਤਰੀ ਦੱਸਿਆ ਹੈ। ਇੰਨਾਂ ਤਸਵੀਰਾਂ ਸੁਖਬੀਰ ਬਾਦਲ ਨੇ ਖੁਦ ਆਪਣੇ ਫੇਸਬੁੱਕ ਪੇਜ ਉੱਤੇ ਸ਼ੇਅਰ ਕਰਕੇ ਲੋਕਾਂ ਦੇ ਵਿਸ਼ਵਾਸ਼ ਤੇ ਉਮੀਦ ਬਾਰੇ ਲਿਖਿਆ ਹੈ।

    ਸੁਖਬੀਰ ਬਾਦਲ ਨੇ ਆਪਣੇ ਫੇਸਬੁੱਕ ਅਕਾਊਂਟ ਤੇ ਕਿਹਾ ਕਿ ਤਸਵੀਰਾਂ ਬਿਆਨਦੀਆਂ ਹਨ! ਲਿਖਤਾਂ 'ਚ ਝਲਕਦਾ ਵਿਸ਼ਵਾਸ ਅਤੇ ਉਮੀਦ ! ਵਿਨੀਪੈਗ,ਕੈਨੇਡਾ ਅਤੇ ਯੂਐਸਏ ਦੇ ਕਈ ਹੋਰ ਖੇਤਰਾਂ ਵਿੱਚ ਪ੍ਰਮੁੱਖ ਪਰਦੇਸੀ ਪੰਜਾਬੀ ਭਰਾ ਖੁਦ-ਬ-ਖੁਦ ਇਹ ਐਲਾਨ ਕਰ ਰਹੇ ਹਨ ਕਿ ਉਹ ਪੰਜਾਬ ਦੇ ਭਵਿੱਖ ਨੂੰ ਕਿਵੇਂ ਦੇਖਣਾ ਚਾਹੁੰਦੇ ਹਨ। ਹਰ ਪੰਜਾਬੀ ਦੀ ਇੱਕੋ ਅਰਦਾਸ ਹੈ ਕਿ ਸ.ਸੁਖਬੀਰ ਸਿੰਘ ਜੀ ਬਾਦਲ ਪੰਜਾਬ ਦੇ ਅਗਲੇ ਮੁੱਖ ਮੰਤਰੀ ਬਣਨ ਤਾਂ ਜੋ ਪੰਜਾਬ ਦਾ ਭਵਿੱਖ ਉਨ੍ਹਾਂ ਦੇ ਹੱਥਾਂ 'ਚ ਸੁਰੱਖਿਅਤ ਅਤੇ ਰੌਸ਼ਨ ਬਣੇ।


    ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ ਉੱਤੇ ਵੀ ਪੰਜਾਬ ਦੇ ਅਗਲੇ ਮੁੱਖ ਮੰਤਰੀ ਵੱਜੋਂ ਕਈ ਤਰ੍ਹਾਂ ਪੋਸਟਾਂ ਵਾਇਰਲ ਹੋ ਰਹੀਆਂ ਹਨ।
    Published by:Sukhwinder Singh
    First published:

    Tags: Canada, Shiromani Akali Dal, Sukhbir Badal

    ਅਗਲੀ ਖਬਰ