ਦਿੱਲੀ ਸਰਕਾਰ ਪੰਜਾਬ ਦੇ ਥਰਮਲ ਪਲਾਂਟਾਂ ਨੂੰ ਬੰਦ ਕਰਵਾਉਣਾ ਚਾਹੁੰਦੀ ਹੈ - ਨਵਜੋਤ ਸਿੱਧੂ (file phot) Power crisis in Punjab: ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਟਵੀਟ ਕਰਕੇ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨਾ ਬਣਾਇਆ ਹੈ। ਨਵਜੋਤ ਸਿੰਘ ਸਿੱਧੂ ਨੇ ਬਿਜਲੀ ਮੁੱਦੇ ਨੂੰ ਲੈ ਕੇ ਅਕਾਲੀਆਂ ਦੇ ਨਾਲ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੋਖੀ ਤਾਕਤਾਂ ਜਗ ਜ਼ਾਹਰ ਹਨ। ਬਿਜਲੀ ਸੰਕਟ ਦਰਮਿਆਨ ਪੰਜਾਬੀਆਂ ਨੂੰ ਬੇਬਸ ਛੱਡਣ ਲਈ ਦਿੱਲੀ ਦੀ ਆਪ ਸਰਕਾਰ ਪੰਜਾਬ ਦੀ ਜੀਵਨ ਰੇਖਾ ਥਰਮਲ ਬਿਜਲੀ ਪਲਾਂਟ ਬੰਦ ਕਰਵਾਉਣਾ ਚਾਹੁੰਦੀ ਹੈ, ਜੋ ਕਿ ਅੱਤ ਦੀ ਗਰਮੀ 'ਚ ਸਾਰੇ ਪੰਜਾਬ ਨੂੰ ਬੇਹਾਲ ਤੇ ਝੋਨੇ ਦੀ ਬਿਜਾਈ ਦੇ ਮੌਕੇ ਕਿਸਾਨਾਂ ਨੂੰ ਹੋਰ ਬੇਬਸ ਕਰ ਦੇਵੇਗੀ।
ਉਨ੍ਹਾਂ ਅੱਗੇ ਕਿਹਾ ਕਿ ਦੂਜੇ ਪਾਸੇ ਪੰਜਾਬ ਨੂੰ ਘੁਣ ਵਾਂਗ ਖਾ ਰਹੇ ਥਰਮਲ ਬਿਜਲੀ ਪਲਾਂਟਾਂ ਨਾਲ ਬਾਦਲਾਂ ਦੇ ਕੀਤੇ ਬਿਜਲੀ ਖਰੀਦ ਸਮਝੌਤੇ ਤੇ ਇਹ ਜਾਣਦਿਆਂ ਕਿ ਸੋਲਰ ਬਿਜਲੀ ਦੀ ਲਾਗਤ ਪ੍ਰਤੀ ਸਾਲ 18% ਘਟ ਰਹੀ ਹੈ ਤੇ ਅੱਜ ਇਹ 1.99 ਰੁਪਏ ਪ੍ਰਤੀ ਯੂਨਿਟ ਹੈ। ਪੰਜਾਬ ਨੂੰ ਲੁੱਟਣ ਲਈ ਮਜੀਠੀਏ ਨੇ ਨਵਿਆਉਣਯੋਗ ਊਰਜਾ ਮੰਤਰੀ (2015-17) ਹੁੰਦਿਆਂ 25 ਸਾਲਾਂ ਲਈ ਸੋਲਰ ਬਿਜਲੀ 5.97 ਰੁਪਏ ਤੋਂ 17.91 ਰੁਪਏ ਪ੍ਰਤੀ ਯੂਨਿਟ ਖ੍ਰੀਦਣ ਲਈ ਬਿਜਲੀ ਖਰੀਦ ਸਮਝੌਤਿਆਂ ਉੱਤੇ ਦਸਤਖ਼ਤ ਕੀਤੇ।
ਇਸ ਦੌਰਾਨ ਸਿੱਧੂ ਵਲੋਂ ਅਰਵਿੰਦ ਕੇਜਰੀਵਾਲ ਵਲੋਂ ਸੁਪਰੀਮ ਕੋਰਟ 'ਚ ਪਾਈ ਗਈ ਪਟੀਸ਼ਨ ਨੂੰ ਲੈ ਕੇ ਕਹਿਣਾ ਸੀ ਕਿ ਦਿੱਲੀ ਸਰਕਾਰ ਚਾਹੁੰਦੀ ਹੈ ਕਿ ਪੰਜਾਬ ਦੇ ਬਿਜਲੀ ਉਤਪਾਦਨ ਦੇ ਸੰਕਟ ਵਿਚਕਾਰ ਸਾਡੇ ਥਰਮਲ
ਪਾਵਰ ਪਲਾਂਟ ਬੰਦ ਹੋ ਜਾਣ ਅਤੇ ਇਸ ਗਰਮੀ ਵਿਚ ਪੰਜਾਬੀਆਂ ਨੂੰ ਬੇਸਹਾਰਾ ਛੱਡ ਦਿੱਤਾ ਜਾਵੇ ਅਤੇ ਝੋਨੇ ਦੀ ਬਿਜਾਈ ਦੇ ਮੌਸਮ ਵਿਚ ਪੰਜਾਬ ਦੇ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ।
Published by: Ashish Sharma
First published: July 10, 2021, 18:09 IST
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।