Home /News /punjab /

ਸਿੱਧੂ ਵੱਲੋਂ ਪ੍ਰਧਾਨਗੀ ਲਈ ਮੋਰਚੇਬੰਦੀ, ਵੱਡੀ ਗਿਣਤੀ ਆਗੂ ਹੱਕ ਵਿਚ ਨਿੱਤਰੇ

ਸਿੱਧੂ ਵੱਲੋਂ ਪ੍ਰਧਾਨਗੀ ਲਈ ਮੋਰਚੇਬੰਦੀ, ਵੱਡੀ ਗਿਣਤੀ ਆਗੂ ਹੱਕ ਵਿਚ ਨਿੱਤਰੇ

ਸਿੱਧੂ ਵੱਲੋਂ ਪ੍ਰਧਾਨਗੀ ਲਈ ਮੋਰਚੇਬੰਦੀ, ਵੱਡੀ ਗਿਣਤੀ ਆਗੂ ਹੱਕ ਵਿਚ ਨਿੱਤਰੇ

ਸਿੱਧੂ ਵੱਲੋਂ ਪ੍ਰਧਾਨਗੀ ਲਈ ਮੋਰਚੇਬੰਦੀ, ਵੱਡੀ ਗਿਣਤੀ ਆਗੂ ਹੱਕ ਵਿਚ ਨਿੱਤਰੇ

  • Share this:
    ਪੰਜਾਬ ਕਾਂਗਰਸ ਵਿਚ ਪ੍ਰਧਾਨਗੀ ਨੂੰ ਲੈ ਕੇ ਜ਼ੋਰ-ਅਜਮਾਈ ਸ਼ੁਰੂ ਹੋ ਗਈ ਹੈ। ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਮਿਲੀ ਹਾਰ ਤੋਂ ਬਾਅਦ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਸਰਗਰਮੀ ਫੜ ਲਈ ਹੈ।

    ਸਿੱਧੂ ਇਨ੍ਹੀਂ ਦਿਨੀਂ ਸ਼ਕਤੀ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਪੰਜਾਬ ਦੇ ਬਹੁਤੇ ਕਾਂਗਰਸੀ ਆਗੂਆਂ ਨੇ ਨਵਜੋਤ ਸਿੰਘ ਸਿੱਧੂ ਨੂੰ ਮੁੜ ਕਾਂਗਰਸ ਦੀ ਕਮਾਨ ਸੌਂਪਣ ’ਤੇ ਜ਼ੋਰ ਦਿੱਤਾ ਹੈ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਸਿੱਧੂ ਹੀ ਕਾਂਗਰਸ ਪਾਰਟੀ ਨੂੰ ਮੁੜ ਲੀਹ ’ਤੇ ਲਿਆਉਣ ਦੇ ਸਮਰੱਥ ਹਨ। ਉਨ੍ਹਾਂ ਨੂੰ ਹੀ ਮੁੜ ਤੋਂ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾਣਾ ਚਾਹੀਦਾ ਹੈ।

    ਕੱਲ੍ਹ ਪਟਿਆਲਾ ਸਥਿਤ ਰਿਹਾਇਸ਼ ਵਿੱਚ ਹੋਈ ਵਿਸ਼ੇਸ਼ ਇਕੱਤਰਤਾ ਦੌਰਾਨ ਕਾਂਗਰਸੀ ਆਗੂਆਂ ਨੇ ਉਪਰੋਕਤ ਮਤਾ ਪਾਇਆ। ਪੰਜ ਘੰਟੇ ਦੇ ਕਰੀਬ ਚੱਲੇ ਵਿਚਾਰ ਵਟਾਂਦਰੇ ਵਿੱਚ ਮੁੱਖ ਤੌਰ ’ਤੇ ਸ਼ਮਸ਼ੇਰ ਸਿੰਘ ਦੂਲੋਂ, ਸ਼ੇਰ ਸਿੰਘ ਘੁਬਾਇਆ, ਅਸ਼ਵਨੀ ਸੇਖੜੀ, ਮੁਹੰਮਦ ਮੁਸਤਫਾ, ਮਹਿੰਦਰ ਸਿੰਘ ਕੇਪੀ, ਰਜ਼ੀਆ ਸੁਲਤਾਨਾ, ਹਰਦਿਆਲ ਕੰਬੋਜ, ਰਾਜਿੰਦਰ ਸਮਾਣਾ, ਹਰਮਿੰਦਰ ਗਿੱਲ, ਸੁਖਵਿੰਦਰ ਡੈਨੀ, ਸੁਰਜੀਤ ਧੀਮਾਨ, ਮਹਿਤਾਬ ਖਹਿਰਾ, ਸੁਨੀਲ ਦੱਤੀ, ਵਿਸ਼ਨੂੰ ਸ਼ਰਮਾ, ਗੁਰਪ੍ਰੀਤ ਜੀਪੀ, ਹਰਜਿੰਦਰ ਕਪੂਰਥਲਾ, ਪਿਰਮਲ ਖਾਲਸਾ, ਤਰਲੋਚਨ ਬੰਗਾ, ਸੰਤੋਸ਼ ਚੌਧਰੀ, ਦਵਿੰਦਰ ਘੁਬਾਇਆ ਸਣੇ ਕੁਝ ਹੋਰ ਆਗੂ ਮੌਜੂਦ ਸਨ।

    ਇਸ ਦੌਰਾਨ ਲਏ ਫੈਸਲੇ ਤਹਿਤ ਸਿੱਧੂ ਤੇ ਹੋਰ ਕਾਂਗਰਸੀ ਆਗੂ 6 ਅਪਰੈਲ ਨੂੰ ਬਰਗਾੜੀ ਵਿੱਚ ਰੱਖੀ ਇਕੱਤਰਤਾ ’ਚ ਸ਼ਮੂਲੀਅਤ ਕਰਨਗੇ। ਪੈਟਰੋਲ, ਡੀਜ਼ਲ ਅਤੇ ਰਸੋੋਈ ਗੈਸ ਸਮੇਤ ਹੋਰ ਬੁਨਿਆਦੀ ਵਸਤਾਂ ਦੀਆਂ ਕੀਮਤਾਂ ਖ਼ਿਲਾਫ਼ 7 ਅਪਰੈਲ ਨੂੰ ਪੰੰਜਾਬ ਕਾਂਗਰਸ ਵੱਲੋਂ ਕੇਂਦਰ ਖ਼ਿਲਾਫ਼ ਚੰਡੀਗੜ੍ਹ ’ਚ ਧਰਨਾ ਦਿੱਤਾ ਜਾਵੇਗਾ।

    ਦੱਸ ਦਈਏ ਕਿ ਪਿਛਲੇ ਕਾਫੀ ਦਿਨਾਂ ਤੋਂ ਸਿੱਧੂ ਸਰਗਰਮ ਨਜ਼ਰ ਆ ਰਹੇ ਹਨ। ਉਹ ਪਹਿਲਾਂ ਵੀ ਪਾਰਟੀ ਆਗੂਆਂ ਨਾਲ ਮੀਟਿੰਗ ਕਰ ਚੁੱਕੇ ਹਨ। ਦੂਜੇ ਪਾਸੇ ਜ਼ਿਆਦਾਤਰ ਪਾਰਟੀ ਆਗੂਆਂ ਦਾ ਵੀ ਮਨ ਹੈ ਕਿ ਸਿੱਧੂ ਹੀ ਪੰਜਾਬ ਦੀ ਕਮਾਨ ਸੰਭਾਲਣ। ਇਹ ਆਗੂ ਇਹ ਵੀ ਮੰਨਦੇ ਹਨ ਕਿ ਚਰਨਜੀਤ ਚੰਨੀ ਨੂੰ ਚੋਣਾਂ ਵਿਚ ਮੁੱਖ ਮੰਤਰੀ ਚਿਹਰੇ ਵਜੋਂ ਪੇਸ਼ ਕਰਨਾ ਵੱਡੀ ਭੁੱਲ ਸੀ ਤੇ ਇਸੇ ਦਾ ਖਮਿਆਜ਼ਾ ਪਾਰਟੀ ਨੂੰ ਭੁਗਤਣਾ ਪਿਆ ਹੈ।
    Published by:Gurwinder Singh
    First published:

    Tags: Dr Navjot Kaur Sidhu, Indian National Congress, Navjot Sidhu, Navjot singh sidhu, Punjab congess, Punjab Congress, Sidhu

    ਅਗਲੀ ਖਬਰ