Home /News /punjab /

ਪਾਵਰਕੌਮ ਦੇ ਲਾਈਨਮੈਨ ਵੱਲੋਂ ਖੁਦਕੁਸ਼ੀ, ਸੁਸਾਇਡੀ ਨੋਟ 'ਚ ਐਸਡੀਓ ਤੇ ਜੇਈ ਨੂੰ ਦੱਸਿਆ ਮੌਤ ਲਈ ਜ਼ਿੰਮੇਵਾਰ

 • Share this:
  ਪਿੰਡ ਮਲੋਟ ਦੇ ਰਹਿਣ ਵਾਲੇ ਪਾਵਰਕੌਮ ਦੇ ਲਾਈਨਮੈਨ ਵੱਲੋਂ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਖਤਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ। ਇਸ ਵਿੱਚ ਉਸਦੇ ਹੀ ਮਹਿਕਮੇ ਦੇ ਐਸਡੀਓ ਅਤੇ ਜੇਈ ਵੱਲੋਂ ਤੰਗ ਪ੍ਰੇਸ਼ਾਨ ਕਰਨ ਦੇ ਆਰੋਪ ਲਗਾਏ ਗਏ ਹਨ।

  ਪੁਲਿਸ ਵੱਲੋਂ ਮ੍ਰਿਤਕ ਦੇ ਬੇਟੇ ਦੇ ਬਿਆਨਾਂ ਦੇ ਆਧਾਰ ਉੱਤੇ ਐਸਡੀਓ ਅਤੇ ਜੇਈ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਮਲੋਟ ਦੇ ਰਹਿਣ ਵਾਲੇ ਸੁਖਦੇਵ ਸਿੰਘ ਜੋ ਕਿ ਬਿਜਲੀ ਬੋਰਡ ਵਿੱਚ ਸਹਾਇਕ ਲਾਈਨਮੈਨ ਦੇ ਤੌਰ ਉਤੇ ਤਾਇਨਾਤ ਸੀ, ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ।

  Powercom lineman commits suicide, blames SDO and JI in suicide note
  ਪਾਵਰਕੌਮ ਦੇ ਲਾਈਨਮੈਨ ਵੱਲੋਂ ਖੁਦਕੁਸ਼ੀ, ਸੁਸਾਇਡੀ ਨੋਟ 'ਚ ਐਸਡੀਓ ਤੇ ਜੇਈ ਨੂੰ ਦੱਸਿਆ ਮੌਤ ਲਈ ਜ਼ਿੰਮੇਵਾਰ

  ਉਸ ਕੋਲੋਂ ਮਿਲੇ ਸੁਸਾਈਡ ਨੋਟ ਵਿੱਚ ਉਸ ਨੇ ਮਲੋਟ ਬਿਜਲੀ ਬੋਰਡ ਵਿੱਚ ਤਾਇਨਾਤ ਐੱਸਡੀਓ ਯੁੱਧਵੀਰ ਸਿੰਘ ਅਤੇ ਜੇਈ ਅਨਿਲ ਕੁਮਾਰ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਹੈ। ਮ੍ਰਿਤਕ ਦੇ ਬੇਟੇ ਸੁਖਵਿੰਦਰ ਨੇ ਦੱਸਿਆ ਕਿ ਉਸ ਦੇ ਪਿਤਾ ਨੂੰ ਸਬੰਧਤ ਅਧਿਕਾਰੀ ਪਿਛਲੇ ਸਮੇਂ ਤੋਂ ਤੰਗ ਪ੍ਰੇਸ਼ਾਨ ਕਰਦੇ ਆ ਰਹੇ ਸਨ ਅਤੇ ਉਸ ਨੂੰ ਜਾਤੀ ਤੌਰ ਉਤੇ ਵੀ ਪ੍ਰੇਸ਼ਾਨ ਕਰ ਰਹੇ ਸਨ।

  ਉਨ੍ਹਾਂ ਕੋਲੋ ਇੱਕ ਲੱਖ ਰੁਪਏ ਦੀ ਮੰਗ ਵੀ ਕਰ ਰਹੇ ਸਨ ਜਿਸਦੇ ਕਰਕੇ ਮੇਰਾ ਪਿਤਾ ਪ੍ਰੇਸ਼ਾਨ ਚੱਲਦਾ ਆ ਰਿਹਾ ਸੀ ਅਤੇ ਜਿਸ ਕਾਰਨ ਆਤਮ ਹੱਤਿਆ ਕਰ ਲਈ ਹੈ। ਸੁਸਾਈਡ ਨੋਟ ਵਿੱਚ ਉਨ੍ਹਾਂ ਦੇ ਬਾਰੇ ਜ਼ਿਕਰ ਕੀਤਾ ਗਿਆ ਹੈ। ਦੂਜੇ ਪਾਸੇ ਜਦ ਇਸ ਸਾਰੀ ਘਟਨਾ ਬਾਰੇ ਥਾਣਾ ਸਦਰ ਮਲੋਟ ਦੇ ਐਸਐਚਓ ਮਲਕੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮ੍ਰਿਤਕ ਸੁਖਦੇਵ ਸਿੰਘ ਦੇ ਬੇਟੇ ਸੁਖਵਿੰਦਰ ਸਿੰਘ ਦੇ ਬਿਆਨਾਂ ਅਤੇ ਸੁਸਾਈਡ ਨੋਟ ਦੇ ਮੁਤਾਬਕ ਐੱਸਡੀਓ ਜੋਧਵੀਰ ਸਿੰਘ ਅਤੇ ਜੇਈ ਅਨਿਲ ਕੁਮਾਰ ਖਿਲਾਫ ਧਾਰਾ ਤਿੰਨ ਸੌ ਛੇ ਤਹਿਤ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਆਰੋਪੀ ਅਜੇ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ।
  Published by:Gurwinder Singh
  First published:

  Tags: Suicide

  ਅਗਲੀ ਖਬਰ