ਮੋਟਰਾਂ ’ਤੇ ਬਿਜਲੀ ਦੇ ਮੀਟਰ ਲਵਾਉਣ ਵਾਲੇ ਕਿਸਾਨਾਂ ਨੂੰ 10 ਘੰਟੇ ਬਿਜਲੀ ਮਿਲੇਗੀ..


Updated: June 13, 2018, 9:57 AM IST
ਮੋਟਰਾਂ ’ਤੇ ਬਿਜਲੀ ਦੇ ਮੀਟਰ ਲਵਾਉਣ ਵਾਲੇ ਕਿਸਾਨਾਂ ਨੂੰ 10 ਘੰਟੇ ਬਿਜਲੀ ਮਿਲੇਗੀ..
ਮੋਟਰਾਂ ’ਤੇ ਬਿਜਲੀ ਦੇ ਮੀਟਰ ਲਵਾਉਣ ਵਾਲੇ ਕਿਸਾਨਾਂ ਨੂੰ 10 ਘੰਟੇ ਬਿਜਲੀ ਮਿਲੇਗੀ..

Updated: June 13, 2018, 9:57 AM IST
ਮੋਟਰਾਂ ਤੇ ਬਿਜਲੀ ਦੇ ਮੀਟਰ ਲਵਾਉਣ ਵਾਲੇ ਕਿਸਾਨਾਂ ਨੂੰ ਪਾਵਰਕੌਮ ਦਸ ਘੰਟੇ ਬਿਜਲੀ ਦੇਵੇਗਾ। ਇੰਨਾ ਹੀ ਨਹੀਂ ਇਸ ਨਵੀਂ ਸਕੀਮ ਅਨੁਸਾਰ ਜੇਕਰ ਖ਼ਪਤਕਾਰ ਖ਼ਪਤ ਦੀ ਮਿੱਥੀ ਹੱਦ ਤੋਂ ਘੱਟ ਬਿਜਲੀ ਦੀ ਖ਼ਪਤ ਕਰਦਾ ਹੈ ਤਾਂ ਉਸ ਵੱਲੋਂ ਬਚਾਏ ਹੋਏ ਯੂਨਿਟਾਂ ’ਤੇ 4 ਰੁਪਏ ਪ੍ਰਤੀ ਯੂਨਿਟ ਦੇ ਪੈਸੇ ਉਸ ਦੇ ਬੈਂਕ ਖਾਤੇ ਵਿੱਚ ਸਿੱਧੇ ਤੌਰ ’ਤੇ ਜਮ੍ਹਾਂ ਹੋ ਜਾਣਗੇ| ਇਸ ਸਕੀਮ ਵਿੱਚ ਕਿਸਾਨ ਨੂੰ ਬਿਜਲੀ ਦਾ ਬਿੱਲ ਨਹੀਂ ਭਰਨਾ ਪਵੇਗਾ ਬਲਕਿ ਬਿਜਲੀ ਪਹਿਲਾਂ ਵਾਂਗ ਕਿਸਾਨ ਨੂੰ ਫਰੀ ਹੀ ਮਿਲੇਗੀ। ਇਸ ਸਕੀਮ ਦਾ ਮੁੱਖ ਮਕਸਦ ਪਾਣੀ ਬੱਚਤ ਕਰਨਾ ਹੈ।

ਪੰਜਾਬ ਸਰਕਾਰ ਵੱਲੋਂ ਪਾਣੀ ਬਚਾਓ ਤੇ ਪੈਸੇ ਕਮਾਓ ਸਕੀਮ ਨੂੰ ਹਰੀ ਝੰਡੀ ਦੇਣ ਤੋਂ ਬਾਅਦ ਇਹ ਸਕੀਮ ਪਾਇਲਟ ਪ੍ਰਾਜੈਕਟ ਦੇ ਰੂਪ ਵਿੱਚ ਸ਼ੁਰੂ ਹੋਵੇਗੀ। ਜਿਸ ਤਹਿਤ ਸਕੀਮ ਪਹਿਲੇ ਪੜਾਅ ਵਿੱਚ ਛੇ ਫੀਡਰਾਂ ਜਿਹੜੇ ਫਤਿਹਗੜ੍ਹ ਸਾਹਿਬ, ਜਲੰਧਰ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਪੈਂਦੇ ਹਨ, ’ਤੇ ਲਾਗੂ ਕੀਤੀ ਜਾ ਰਹੀ ਹੈ। ਪਹਿਲਾਂ ਕਿਸਾਨਾਂ ਨੂੰ ਬਿਜਲੀ ਦਾ ਬਿੱਲ ਭਰਨ ਤੋਂ ਬਾਅਦ ਬਿਜਲੀ ਬਚਤ ਦਾ ਮੁਨਾਫਾ ਉਸਦੇ ਖਾਤੇ ਵਿੱਚ ਆਉਂਦਾ ਸੀ ਪਰ ਹੁਣ ਇਸ ਨਵੀਂ ਸਕੀਮ ਵਿੱਚ ਬਿੱਲ ਭਰਨ ਦੀ ਸ਼ਰਤ ਖਤਮ ਕਰ ਦਿੱਤੀ ਹੈ।ਪਾਵਰਕੌਮ ਦੀ ਇਸ ਨਵੀਂ ਸਕੀਮ ਦਾ ਮੁੱਖ ਮਕਸਦ ਪਾਣੀ ਦੇ ਸੰਕਟ ਤੋ ਪੰਜਾਬ ਨੂੰ ਬਚਾਉਣਾ ਹੈ। ਪੰਜਾਬ ਵਿੱਚ  ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਹੇਠਾਂ ਚਲਾ ਗਿਆ ਹੈ। ਇਸ ਸਕੀਮ ਨਾਲ ਜਿੱਥੇ ਪਾਣੀ ਦੀ ਬੱਚਤ ਹੋਵੇਗੀ ਉੱਥੇ ਹੀ ਬਿਜਲੀ ਦੀ ਵੀ ਬਚਤ ਹੋਵੇਗੀ। ਇਹ ਸਕੀਮ ਸਵੈ-ਇੱਛਕ ਹੈ ਜਿਹੜੇ ਕਿਸਾਨ ਇਸਨੂੰ ਨਹੀ ਅਪਣਾਉਣਗੇ ਉਨ੍ਹਾਂ ਨੂੰ ਪਹਿਲਾਂ ਵਾਂਗ ਹੀ ਲਾਭ ਮਿਲਦਾ ਰਹੇਗਾ।

ਕਿਵੇਂ ਹੋਵੇਗੀ ਕਮਾਈ-

ਉਦਾਹਰਨ ਵਜੋਂ ਮੀਟਰ ਦੀ ਬੀ.ਐਚ.ਪੀ. ਸਮਰੱਥਾ ਅਨੁਸਾਰ ਜੇਕਰ ਕਿਸਾਨ ਦੀ ਸਪਲਾਈ ਦੀ ਹੱਦ 1000 ਯੂਨਿਟ ਪ੍ਰਤੀ ਮਹੀਨਾ ਨਿਸ਼ਚਿਤ ਕੀਤੀ ਜਾਂਦੀ ਹੈ ਅਤੇ ਕਿਸਾਨ ਉਸ ਦੀ ਥਾਂ ’ਤੇ 800 ਯੂਨਿਟ ਖ਼ਪਤ ਕਰਦਾ ਹੈ ਤਾਂ 200 ਯੂਨਿਟ ’ਤੇ 4 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 800 ਰੁਪਏ ਉਸ ਦੇ ਬੈਂਕ ਖਾਤੇ ਵਿੱਚ ਸਿੱਧੇ ਤੌਰ ’ਤੇ ਜਮ੍ਹਾਂ ਕਰ ਦਿੱਤੇ ਜਾਣਗੇ|
First published: June 13, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ