ਚੁਫੇਰਿਓਂ ਘੇਰੇਬੰਦੀ ਪਿੱਛੋਂ ਖੁੱਲ੍ਹੀ ਸਰਕਾਰ ਦੀ ਜਾਗ, ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਯਕੀਨੀ ਬਣਾਉਣ ਲਈ ਬਣਾਈ ਇਹ ਰਣਨੀਤੀ...

News18 Punjabi | News18 Punjab
Updated: July 4, 2021, 11:39 AM IST
share image
ਚੁਫੇਰਿਓਂ ਘੇਰੇਬੰਦੀ ਪਿੱਛੋਂ ਖੁੱਲ੍ਹੀ ਸਰਕਾਰ ਦੀ ਜਾਗ, ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਯਕੀਨੀ ਬਣਾਉਣ ਲਈ ਬਣਾਈ ਇਹ ਰਣਨੀਤੀ...
ਚੁਫੇਰਿਓਂ ਘੇਰੇਬੰਦੀ ਪਿੱਛੋਂ ਖੁੱਲ੍ਹੀ ਸਰਕਾਰ ਦੀ ਜਾਗ, ਕਿਸਾਨਾਂ ਨੂੰ ਅੱਠ ਘੰਟੇ ਬਿਜਲੀ.

  • Share this:
  • Facebook share img
  • Twitter share img
  • Linkedin share img
ਸੰਗਰੂਰ:  ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਕਿਸਾਨਾਂ ਨੂੰ ਅੱਠ ਘੰਟੇ ਲਗਾਤਾਰ ਬਿਜਲੀ ਸਪਲਾਈ ਦੇਣ ਲਈ ਕਮਰ ਕੱਸ ਲਈ ਹੈ। ਇਸ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉੱਚ ਅਧਿਕਾਰੀ ਮੈਦਾਨ ਵਿਚ ਉਤਰ ਆਏ ਹਨ ਅਤੇ ਉਹ ਪਿੰਡਾਂ ਵਿੱਚ ਜਾ ਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀਆਂ ਮੁਸ਼ਕਿਲਾਂ ਸੁਣ ਰਹੇ ਹਨ ਅਤੇ ਮੌਕੇ ਉਤੇ ਹੀ ਉਨ੍ਹਾਂ ਦਾ ਨਿਪਟਾਰਾ ਵੀ ਕਰ ਰਹੇ ਹਨ।

ਪਾਵਰਕਾਮ ਦੇ ਸਰਕਲ ਸੰਗਰੂਰ ਦੇ ਐਸ ਈ ਸ੍ਰੀ ਰਤਨ ਮਿੱਤਲ ਨੇ ਇਸੇ ਮੁਹਿੰਮ ਤਹਿਤ ਬੀਤੇ ਦਿਨੀਂ ਸੁਨਾਮ ਦੇ ਨੇੜਲੇ ਪਿੰਡ ਜਖੇਪਲ ਦਾ ਦੌਰਾ ਕੀਤਾ ਅਤੇ ਕਿਸਾਨ ਆਗੂਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਯਕੀਨ ਦਿਵਾਇਆ ਕਿ ਉਨ੍ਹਾਂ ਨੂੰ ਲਗਾਤਾਰ ਅੱਠ ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ।

ਸ੍ਰੀ ਮਿੱਤਲ ਨੇ ਕਿਹਾ ਕਿ ਪਾਵਰਕੌਮ ਦੇ ਚੇਅਰਮੈਨ ਸ੍ਰੀ ਵੇਣੂੰ ਪ੍ਰਸ਼ਾਦ , ਡਾਇਰੈਕਟਰ ਡਿਸਟ੍ਰੀਬਿਊਸ਼ਨ ਸ੍ਰੀ ਡੀਪੀਐਸ ਗਰੇਵਾਲ ਅਤੇ ਮੁੱਖ ਇੰਜਨੀਅਰ ਰਵਿੰਦਰ ਸਿੰਘ ਸੈਣੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਉਨ੍ਹਾਂ ਵੱਲੋਂ ਰੋਜ਼ਾਨਾ ਵੱਖ ਵੱਖ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਜਾਵੇਗਾ ਅਤੇ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇਗੀ।ਉਨ੍ਹਾਂ ਦੱਸਿਆ ਜਿਥੇ ਕਿਸਾਨਾਂ ਨੂੰ ਅੱਠ ਘੰਟੇ ਲਗਾਤਾਰ ਬਿਜਲੀ ਸਪਲਾਈ ਦਿੱਤੀ ਜਾਵੇਗੀ ਉਥੇ ਹੀ ਨਾ ਹੀ ਘਰੇਲੂ ਖਪਤਕਾਰਾਂ ਨੂੰ ਕੋਈ ਦਿੱਕਤ ਆਉਣ ਦਿੱਤੀ ਜਾਵੇਗੀ ਅਤੇ ਨਾ ਹੀ ਇੰਡਸਟਰੀ ਚੈਂਬਰ ਨੂੰ ਕੋਈ ਦਿੱਕਤ ਪੇਸ਼ ਆਉਣ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਉਨ੍ਹਾਂ ਵੱਲੋਂ ਵਪਾਰ ਮੰਡਲ ਸੰਗਰੂਰ ਦੇ ਪ੍ਰਧਾਨ ਅਮਰਜੀਤ ਸਿੰਘ ਟੀਟੂ ਅਤੇ ਜ਼ਿਲ੍ਹਾ ਇੰਡਸਟਰੀ ਚੈਂਬਰ ਦੇ ਪ੍ਰਧਾਨ ਘਣਸ਼ਿਆਮ ਕਾਂਸਲ ਨਾਲ ਵੀ ਮੀਟਿੰਗਾਂ ਕੀਤੀਆਂ ਗਈਆਂ ਹਨ।ਉਨ੍ਹਾਂ ਦੱਸਿਆ ਬਿਜਲੀ ਖਪਤਕਾਰਾਂ ਦੀ ਸਹੂਲਤ ਅਤੇ ਬਿਜਲੀ ਸਪਲਾਈ ਸਬੰਧੀ ਸ਼ਿਕਾਇਤ ਦਰਜ ਕਰਾਉਣ ਲਈ ਟੌਲ ਫਰੀ ਨੰਬਰ 1800-180-1512 ਅਤੇ ਵ੍ਹੱਟਸਐਪ ਨੰਬਰ 96461-06835 ੳੁੱਤੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।

ਉਨ੍ਹਾਂ ਦੱਸਿਆ ਇਸ ਤੋਂ ਇਲਾਵਾ ਬਿਜਲੀ ਸਪਲਾਈ ਸਬੰਧੀ ਖਪਤਕਾਰ ਸ਼ਹਿਰੀ ਸੰਗਰੂਰ ਲਈ ਇੰਜਨੀਅਰ ਨਿਸ਼ਾਂਤ ਪਹੂਜਾ ਨੂੰ ਮੋਬਾਇਲ ਨੰਬਰ 96461-10071,ਦਿਹਾਤੀ ਸੰਗਰੂਰ ਲਈ ਇੰਜਨੀਅਰ ਰਮਨਦੀਪ ਸਿੰਘ ਨੂੰ ਮੋਬਾਇਲ ਨੰਬਰ 96461-10072, ਬਡਰੁੱਖਾਂ ਲਈ ਇੰਜਨੀਅਰ ਹਰਬੰਤ ਸਿੰਘ ਨੂੰ ਮੋਬਾਇਲ ਨੰਬਰ 96461-10073,ਭਵਾਨੀਗਡ਼੍ਹ ਲਈ ਇੰਜਨੀਅਰ ਹਰਬੰਸ ਸਿੰਘ ਨੂੰ ਮੋਬਾਇਲ ਨੰਬਰ 96461-10074,ਘਰਾਚੋ ਲਈ ਇੰਜਨੀਅਰ ਆਕਾਸ਼ਦੀਪ ਸਿੰਘ ਨੂੰ ਮੋਬਾਇਲ ਨੰਬਰ 96461-10152,

ਸ਼ਹਿਰੀ ਦਿੜ੍ਹਬਾ ਲਈ ਇੰਜਨੀਅਰ ਰੋਹਿਤ ਗੁਪਤਾ ਨੂੰ ਮੋਬਾਇਲ ਨੰਬਰ 96461-10082, ਦਿਹਾਤੀ ਦਿੜ੍ਹਬਾ ਲਈ ਇੰਜਨੀਅਰ ਨਰੇਸ਼ ਕੁਮਾਰ ਨੂੰ ਮੋਬਾਇਲ ਨੰਬਰ 96461-10083,
ਮਹਿਲਾ ਲਈ ਇੰਜੀਨੀਅਰ ਮਹਿੰਦਰ ਕੁਮਾਰ ਨੂੰ ਮੋਬਾਇਲ ਨੰਬਰ 96461-10084,
ਨਦਾਮਪੁਰ ਲਈ ਇੰਜਨੀਅਰ ਹਰਸ਼ ਜੋਧ ਸਿੰਘ ਨੂੰ ਮੋਬਾਇਲ ਨੰਬਰ 96461-10085,

ਸ਼ਹਿਰੀ ਪਾਤੜਾਂ ਲਈ ਇੰਜਨੀਅਰ ਕੇਵਲ ਕ੍ਰਿਸ਼ਨ ਨੂੰ ਮੋਬਾਇਲ ਨੰਬਰ 96461-10064,
ਦਿਹਾਤੀ ਪਾਤੜਾਂ ਲਈ ਇੰਜੀਨੀਅਰ ਸੰਦੀਪ ਕੁਮਾਰ ਨੂੰ ਮੋਬਾਇਲ ਨੰਬਰ 96461-10159,ਸ਼ੁਤਰਾਣਾ ਲਈ ਇੰਜਨੀਅਰ ਅਨੂਪ੍ਰਿਆ ਨੂੰ ਮੋਬਾਇਲ ਨੰਬਰ 96461-10064,
ਖਨੌਰੀ ਲਈ ਇੰਜਨੀਅਰ ਦਵਿੰਦਰ ਕੁਮਾਰ ਨੂੰ ਮੋਬਾਇਲ ਨੰਬਰ 96461-10160,
ਸ਼ਹਿਰੀ ਸੁਨਾਮ ਲਈ ਇੰਜਨੀਅਰ ਜਗਤਾਰ ਸਿੰਘ ਨੂੰ ਮੋਬਾਈਲ ਨੰਬਰ 96461-10075,ਦਿਹਾਤੀ ਸੁਨਾਮ ਲਈ ਇੰਜਨੀਅਰ ਜੋਨੀ ਗਰਗ ਨੂੰ ਮੋਬਾਇਲ ਨੰਬਰ 96461-10078, ਚੀਮਾ ਲਈ ਇੰਜਨੀਅਰ ਵਿਕਰਮਜੀਤ ਨੂੰ ਮੋਬਾਇਲ ਨੰਬਰ 96461-10077,

ਲੌਂਗੋਵਾਲ ਲਈ ਇੰਜਨੀਅਰ ਸੁਭਾਸ਼ ਚੰਦਰ ਨੂੰ ਮੋਬਾਇਲ ਨੰਬਰ 96461-10076,
ਉਭਾਵਾਲ ਲਈ ਇੰਜਨੀਅਰ ਹੇਮਰਾਜ ਮਿੱਤਲ ਨੂੰ ਮੋਬਾਇਲ ਨੰਬਰ 96461-10154,
ਸ਼ਹਿਰੀ ਲਹਿਰਾਗਾਗਾ ਲਈ ਇੰਜਨੀਅਰ ਕੁਨਾਲ ਕਾਲੜਾ ਨੂੰ ਮੋਬਾਇਲ ਨੰਬਰ 96461-24434,ਦਿਹਾਤੀ ਲਹਿਰਾਗਾਗਾ ਲਈ ਇੰਜਨੀਅਰ ਗੁਰਸੇਵਕ ਸਿੰਘ ਨੂੰ ਮੋਬਾਇਲ ਨੰਬਰ 96461-10080, ਮੂਨਕ ਲਈ ਇੰਜਨੀਅਰ ਯੋਧਾ ਰਾਮ ਨੂੰ ਮੋਬਾਇਲ ਨੰਬਰ 96461-10081,
ਬੰਗਾ ਲਈ ਇੰਜਨੀਅਰ ਅਸ਼ੀਸ਼ ਨੂੰ ਮੋਬਾਇਲ ਨੰਬਰ 96461-10157
ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।

ਸ੍ਰੀ ਮਿੱਤਲ ਨੇ ਕਿਹਾ ਇਸ ਤੋਂ ਬਿਨਾਂ ਸਾਰੇ ਗਰਿੱਡ ਸਬ ਸਟੇਸ਼ਨਾਂ ਦੇ ਬਾਹਰ ਸ਼ਿਕਾਇਤ ਸੈਂਟਰ ਜੇਈ,ਐੱਸਡੀਓ ਅਤੇ ਐਕਸੀਅਨ ਦੇ ਨੰਬਰ ਬੋਰਡ ਉੱਪਰ ਲਿਖ ਕੇ ਲਾਏ ਗਏ ਹਨ।ਉਨ੍ਹਾਂ ਕਿਹਾ ਜੇਕਰ ਕੋਈ ਅਧਿਕਾਰੀ ਉਨ੍ਹਾਂ ਦੀ ਸ਼ਿਕਾਇਤ ਤੇ ਗੌਰ ਨਹੀਂ ਕਰਦਾ ਤਾਂ ਸਿੱਧਾ ਮੇਰੇ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ। ਕਿ ਉਹ ਹਰ ਵੇਲੇ ਬਿਜਲੀ ਖਪਤਕਾਰਾਂ ਲਈ ਹਾਜਰ ਹਨ।
Published by: Gurwinder Singh
First published: July 4, 2021, 11:35 AM IST
ਹੋਰ ਪੜ੍ਹੋ
ਅਗਲੀ ਖ਼ਬਰ