Home /News /punjab /

ਪਾਵਰਕੌਮ ਕਰਮਚਾਰੀਆਂ ਵੱਲੋਂ ਮੁਅੱਤਲ ਅਧਿਕਾਰੀਆਂ ਦੀ ਬਹਾਲੀ ਲਈ ਧਰਨਾ

ਪਾਵਰਕੌਮ ਕਰਮਚਾਰੀਆਂ ਵੱਲੋਂ ਮੁਅੱਤਲ ਅਧਿਕਾਰੀਆਂ ਦੀ ਬਹਾਲੀ ਲਈ ਧਰਨਾ

ਪਾਵਰਕੌਮ ਕਰਮਚਾਰੀਆਂ ਵੱਲੋਂ ਮੁਅੱਤਲ ਅਧਿਕਾਰੀਆਂ ਦੀ ਬਹਾਲੀ ਲਈ ਧਰਨਾ

ਪਾਵਰਕੌਮ ਕਰਮਚਾਰੀਆਂ ਵੱਲੋਂ ਮੁਅੱਤਲ ਅਧਿਕਾਰੀਆਂ ਦੀ ਬਹਾਲੀ ਲਈ ਧਰਨਾ

  • Share this:
    ਅਸ਼ਫਾਕ ਢੁੱਡੀ
    ਸ੍ਰੀ ਮੁਕਤਸਰ ਸਾਹਿਬ: ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਗੁਰਤੇਜ ਸਿੰਘ ਏਈਈ, ਮੇਹਰ ਚੰਦ ਅਤੇ ਕਲਰਕ ਸੰਦੀਪ ਸਹੋਤਾ ਅਤੇ ਸ੍ਰੀ ਮੁਕਤਸਰ ਸਾਹਿਬ ਬਰੀਵਾਲਾ ਡਿਸਟ੍ਰੀਬਿਊਸ਼ਨ ਸਬ ਡਿਵੀਜ਼ਨ ਦੇ 4 ਅਧਿਕਾਰੀਆਂ ਨੂੰ ਖੇਤੀਬਾੜੀ ਟਿਊਬਵੈਲ ਖਪਤਕਾਰਾਂ ਲਈ ਵਲੰਟਰੀ ਡਿਸਕਲੋਜ਼ਰ ਸਕੀਮ ਸਬੰਧੀ ਵਪਾਰਕ ਹਦਾਇਤਾਂ ਦੀ ਕਥਿਤ ਉਲੰਘਣਾ ਕਰਨ ਦੇ ਦੋਸ਼ ਵਿਚ ਮੁਅੱਤਲ ਕਰ ਦਿੱਤਾ ਗਿਆ ਸੀ।

    ਅੱਜ ਇਸ ਦੇ ਵਿਰੋਧ ਵਿਚ ਸ੍ਰੀ ਮੁਕਤਸਰ ਸਾਹਿਬ ਵਿਖੇ ਪੀਐੱਸਪੀਸੀਐੱਲ ਕਰਮਚਾਰੀਆਂ ਵੱਲੋਂ ਕੋਟਕਪੂਰਾ ਰੋਡ ਉਤੇ ਬਿਜਲੀ ਬੋਰਡ ਦਫ਼ਤਰ ਵਿਚ ਧਰਨਾ ਲਗਾ ਦਿੱਤਾ। ਇਸ ਸਮੇਂ ਬੁਲਾਰਿਆ ਨੇ ਦੱਸਿਆ ਕਿ ਭਗਵੰਤ ਮਾਨ ਸਰਕਾਰ ਬਿਜਲੀ ਬੋਰਡ ਦੇ ਕਰਮਚਾਰੀਆਂ ਖਿਲਾਫ ਧੱਕਾ ਕਰ ਰਹੀ ਹੈ।

    ਪਹਿਲਾਂ ਹੀ ਕਰਮਚਾਰੀ ਘੱਟ ਸਟਾਫ ਹੋਣ ਉਤੇ ਵੀ ਆਪਣੀ ਡਿਊਟੀ ਵਧੀਆ ਢੰਗ ਨਾਲ ਲਗਾਤਾਰ ਨਿਭਾ ਕੇ ਨਿਰਵਿਘਨ ਬਿਜਲੀ ਦੇਣ ਦੀ ਕੋਸ਼ਿਸ਼ ਕਰ ਰਿਹਾ ਪਰ ਉੱਚ ਅਧਿਕਾਰੀਆਂ ਵੱਲੋਂ ਇੱਕਤਰਫ਼ਾ ਕਾਰਵਾਈ ਕਰਦੇ ਹੋਏ ਸਾਡੇ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਹੈ ਜੋ ਕਿ ਸਰਾਸਰ ਗਲਤ ਹੈ। ਅਸੀਂ ਸ੍ਰੀ ਮੁਕਤਸਰ ਸਾਹਿਬ ਦੀਆਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਧਰਨੇ ਉਤੇ ਬੈਠੇ ਹਾਂ।

    ਸਰਕਾਰ ਇਨ੍ਹਾਂ ਮੁਅੱਤਲ ਕਰਮਚਾਰੀਆਂ ਨੂੰ ਬਹਾਲ ਕਰੇ, ਨਹੀ ਤਾਂ ਆਉਣ ਸਮੇਂ ਵਾਲੇ ਸਮੇਂ ਵਿੱਚ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ ਅਤੇ ਅਣਮਿੱਥੇ ਸਮੇਂ ਲਈ ਹੜਤਾਲ ਜਾਰੀ ਕਰਨ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ। ਇਸ ਸਮੇਂ ਬੁਲਾਰਿਆਂ ਨੇ ਆਮ ਆਵਾਮ ਨੂੰ ਅਪੀਲ ਕੀਤੀ ਹੈ ਕਿ ਬਿਜਲੀ ਵਿੱਚ ਕੋਈ ਵੀ ਰੁਕਾਵਟ ਆਉਣ ਲਈ ਅਸੀਂ ਮੁਆਫੀ ਚਾਹਵਾਂਗੇ। ਇਸ ਸਮੇਂ ਪੀਐੱਸਪੀਸੀਐਲ ਕਰਮਚਾਰੀਆਂ ਨੇ ਸਰਕਾਰ ਨੂੰ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ।
    Published by:Gurwinder Singh
    First published:

    Tags: Powercom

    ਅਗਲੀ ਖਬਰ