Home /News /punjab /

ਡਾਕਟਰਾਂ ਦੀ ਸੁਰੱਖਿਆ ਯਕੀਨ ਬਣਾਈ ਜਾਵੇ : ਪ੍ਰਤਾਪ ਸਿੰਘ ਬਾਜਵਾ

ਡਾਕਟਰਾਂ ਦੀ ਸੁਰੱਖਿਆ ਯਕੀਨ ਬਣਾਈ ਜਾਵੇ : ਪ੍ਰਤਾਪ ਸਿੰਘ ਬਾਜਵਾ

ਡਾਕਟਰਾਂ ਦੀ ਸੁਰੱਖਿਆ ਯਕੀਨ ਬਣਾਈ ਜਾਵੇ : ਪ੍ਰਤਾਪ ਸਿੰਘ ਬਾਜਵਾ (file photo)

ਡਾਕਟਰਾਂ ਦੀ ਸੁਰੱਖਿਆ ਯਕੀਨ ਬਣਾਈ ਜਾਵੇ : ਪ੍ਰਤਾਪ ਸਿੰਘ ਬਾਜਵਾ (file photo)

ਬਾਜਵਾ ਨੇ ਕਿਹਾ ਅਜਿਹੀਆਂ ਘਟਨਾਵਾਂ ਉਦੋਂ ਵਾਪਰਦੀਆਂ ਨੇ ਜਦੋਂ ਸਰਕਾਰ ਅਤੇ ਪੁਲਿਸ ਵੱਲੋਂ ਕਾਰਵਾਈ ਨਹੀ ਕੀਤੀ ਜਾਂਦੀ । ਇਹ ਅਸੰਤੁਸ਼ਟ ਤੱਤਾਂ ਨੂੰ ਹੌਸਲਾ ਦਿੰਦੀਆਂ ਹਨ ਅਤੇ ਡਾਕਟਰੀ ਭਾਈਚਾਰੇ ਦੀ ਰੱਖਿਆਂ ਅਤੇ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਂਦੀਆਂ ਹਨ।

  • Share this:

ਚੰਡੀਗੜ੍ਹ- ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ (ਐਲਓਪੀ) ਪ੍ਰਤਾਪ ਸਿੰਘ ਬਾਜਵਾ ਨੇ ਸੂਬੇ ਵਿੱਚ ਡਾਕਟਰੀ ਭਾਈਚਾਰੇ ਦੀ ਸੁਰੱਖਿਆ ਕਰਨ ਵਿੱਚ ਅਸਫ਼ਲ ਰਹਿਣ ਲਈ ਭਗਵੰਤ ਮਾਨ ਸਰਕਾਰ ਦੀ ਆਲੋਚਨਾ ਕੀਤੀ ਹੈ ਕਿਉਂਕਿ ਅਸੰਤੁਸ਼ਟ ਤੱਤਾਂ ਦੁਆਰਾ ਡਾਕਟਰਾਂ ਅਤੇ ਮੈਡੀਕਲ ਸਟਾਫ਼ 'ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ।

ਬਾਜਵਾ ਨੇ ਸ਼ਨੀਵਾਰ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਵਾਪਰੀ ਘਟਨਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਮੰਦਭਾਗਾ ਅਤੇ ਨਿਰਾਸ਼ਾਜਨਕ ਹੈ ਕਿ ਇੱਕ 16 ਸਾਲ ਦੇ ਨੌਜਵਾਨ ਲੜਕੇ ਦੀ ਯਾਤਰੀ ਰੇਲਗੱਡੀ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋ ਗਈ ਸੀ। ਉਸ ਦੀ ਮੌਤ ਲਈ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ਼ ਨੂੰ ਜ਼ਿੰਮੇਵਾਰ ਠਹਿਰਾਉਣਾ ਮੰਦਭਾਗਾ ਸੀ । ਬਾਅਦ ਵਿੱਚ ਇੱਕ ਡਾਕਟਰ ਅਤੇ ਇੱਕ ਲੈਬ ਟੈਕਨੀਸ਼ੀਅਨ ਜੋ ਕਿ ਮ੍ਰਿਤਕ ਲੜਕੇ ਦੀ ਸੇਵਾ ਕਰ ਰਹੇ ਸਨ, ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ, ਜਿਸ ਦੇ ਵਿਰੋਧ ਵਿੱਚ ਹਸਪਤਾਲ ਦੇ ਸਮੁੱਚੇ ਸਟਾਫ਼ ਨੂੰ ਕੰਮ ਬੰਦ ਕਰਨ ਲਈ ਮਜਬੂਰ ਕੀਤਾ ਗਿਆ। ਇੱਥੋਂ ਤੱਕ ਕਿ ਭੁਲੱਥ, ਸੁਲਤਾਨਪੁਰ ਲੋਧੀ ਅਤੇ ਕਪੂਰਥਲਾ ਦੇ ਮੈਡੀਕਲ ਸਟਾਫ਼ ਨੇ ਫਗਵਾੜਾ ਦੇ ਆਪਣੇ ਹਮਰੁਤਬਾ ਨਾਲ ਇਕਜੁੱਟਤਾ ਪ੍ਰਗਟਾਉਣ ਲਈ ਹੜਤਾਲ ਕੀਤੀ ।

ਬਾਜਵਾ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਵਾਰ-ਵਾਰ ਵਾਪਰ ਰਹੀਆਂ ਹਨ ਕਿਉਂਕਿ ਭਗਵੰਤ ਮਾਨ ਸਰਕਾਰ ਅਤੇ ਸੂਬਾ ਪੁਲਿਸ ਪਿਛਲੀ ਵਾਰ ਅਜਿਹੀਆਂ ਘਟਨਾਵਾਂ ਨੂੰ ਰੋਕਣ ਵਿੱਚ ਅਸਫ਼ਲ ਰਹੀ ਹੈ।

ਬਾਜਵਾ ਨੇ ਕਿਹਾ ਕਿ ਸਤੰਬਰ ਮਹੀਨੇ ਜਲੰਧਰ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਰਾ ਰਾਜਨ ਅੰਗੁਰਾਲ ਨੇ ਆਪਣੇ ਸਮਰਥਕਾਂ ਨਾਲ ਸਿਵਲ ਹਸਪਤਾਲ ਜਾ ਕੇ ਆਪਣੀ ਮਰਜ਼ੀ ਅਤੇ ਪਸੰਦ ਅਨੁਸਾਰ ਮੈਡੀਕਲ ਲੀਗਲ ਰਿਪੋਰਟ (ਐਮਐਲਆਰ) ਦੀ ਮੰਗ ਕੀਤੀ ਸੀ। ਜਦੋਂ ਐਮਰਜੈਂਸੀ ਮੈਡੀਕਲ ਅਫ਼ਸਰ (ਈਐਮਓ) ਡਾ: ਹਰਵੀਨ ਕੌਰ ਨੇ ਉਨ੍ਹਾਂ ਦਾ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਨੇ ਨਾ ਸਿਰਫ਼ ਉਸ ਨੂੰ ਅਤੇ ਉੱਥੇ ਮੌਜੂਦ ਹੋਰ ਪੈਰਾ-ਮੈਡੀਕਲ ਸਟਾਫ਼ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ, ਸਗੋਂ ਹਸਪਤਾਲ ਦੀ ਸੰਪਤੀ ਨੂੰ ਵੀ ਨੁਕਸਾਨ ਪਹੁੰਚਾਇਆ ਅਤੇ ਪੂਰਾ ਹੰਗਾਮਾ ਮਚਾਇਆ। ਡਾਕਟਰ ਅਤੇ ਸਮੁੱਚੇ ਡਾਕਟਰੀ ਭਾਈਚਾਰੇ ਨੇ ਇਸ ਮਾਮਲੇ ਦੀ ਸੂਚਨਾਂ ਜਲੰਧਰ ਪੁਲਿਸ ਨੂੰ ਦਿੱਤੀ ਪਰ ਬਾਅਦ ਵਿਚ ਸਿਆਸੀ ਦਬਾਅ ਹੇਠ ਪੁਲਿਸ ਨੇ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ।ਬਾਜਵਾ ਨੇ ਕਿਹਾ ਅਜਿਹੀਆਂ ਘਟਨਾਵਾਂ ਉਦੋਂ ਵਾਪਰਦੀਆਂ ਨੇ ਜਦੋਂ ਸਰਕਾਰ ਅਤੇ ਪੁਲਿਸ ਵੱਲੋਂ ਕਾਰਵਾਈ ਨਹੀ ਕੀਤੀ ਜਾਂਦੀ । ਇਹ ਅਸੰਤੁਸ਼ਟ ਤੱਤਾਂ ਨੂੰ ਹੌਸਲਾ ਦਿੰਦੀਆਂ ਹਨ ਅਤੇ ਡਾਕਟਰੀ ਭਾਈਚਾਰੇ ਦੀ ਰੱਖਿਆਂ ਅਤੇ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਂਦੀਆਂ ਹਨ।

Published by:Ashish Sharma
First published:

Tags: Doctor, Pratap Singh Bajwa, Punjab Congress, Punjab government