ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਵਾਈ

ਨਾਜ਼ਰ ਸਿੰਘ ਮਾਨਸ਼ਾਹੀਆ ਸਾਬਕਾ ਐਮਐਲਏ ਨੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਬੜੇ ਲੰਬੇ ਸਮੇਂ ਤੋਂ ਸਮੂਹ ਸੰਗਤਾਂ ਦੀਆਂ ਭਾਵਨਾਵਾਂ ਮੁਤਾਬਿਕ ਨਵਜੋਤ ਸਿੰਘ ਸਿੱਧੂ ਨੇ ਕਰਤਾਰ ਪੁਰ ਦਾ ਲਾਂਘਾਂ ਖੁਲਵਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਹਨ। ਇਸ ਲਈ ਗੁਰੂ ਘਰ ਦੇ ਨਿਮਾਣੇ ਸੇਵਾਦਾਰ ਦੀ ਚੜ੍ਹਦੀ ਕਲਾ ਲਈ ਅਰਦਾਸਾਂ ਕਰਨੀਆਂ ਸਾਡਾ ਵੀ ਫਰਜ਼ ਬਣਦਾ ਹੈ।

ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਵਾਈ

  • Share this:
    ਮਾਨਸਾ: ਅੱਜ  ਗੁਰੂਦੁਆਰਾ ਸਾਹਿਬ ਪਿੰਡ ਠੂਠਿਆਂਵਾਲੀ, ਮਾਨਸਾ ਵਿਖੇ ਨਵਜੋਤ ਸਿੰਘ ਸਿੱਧੂ ਦੀ ਚੜ੍ਹਦੀ ਕਲਾ ਲਈ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਅਰਦਾਸ ਕਰਵਾਈ ਗਈ। ਅਰਦਾਸ ਮੌਕੇ ਹਰਦਿਆਲ ਸਿੰਘ ਕੰਬੋਜ, ਸੁਰਜੀਤ ਸਿੰਘ ਧੀਮਾਨ, ਜਗਦੇਵ ਸਿੰਘ ਕਮਾਲਪੁਰ ਸਾਬਕਾ ਸਾਰੇ ਸਾਬਕਾ ਐਮਐਲਏ ਤੋਂ ਇਲਾਵਾ ਇਕਬਾਲ ਸਿੰਘ ਫਫੜੇ ਭਾਈਕੇ ਚੇਅਰਮੈਨ ਮਾਰਕੀਟ ਕਮੇਟੀ ਭੀਖੀ, ਵਿਨੋਦ ਕੁਮਾਰ ਪ੍ਰਧਾਨ ਮਿਊਸਪਲ ਕਮੇਟੀ ਭੀਖੀ, ਵਿਜੈ ਕੁਮਾਰ ਰੱਲਾ ਅਤੇ ਸੱਤਪਾਲ ਮੱਤੀ ਵਾਈਸ ਚੇਅਰਮੈਨ ਮਾਨਸਾ ਅਤੇ ਭੀਖੀ ਤੋਂ ਇਲਾਵਾ ਮੈਬਰ ਬਲਾਕ ਸੰਮਤੀ, ਸਰਪੰਚ/ਪੰਚ,ਐਮ ਸੀ ਸਾਹਿਬਾਨ ਅਤੇ ਇਲਾਕੇ ਦੀਆਂ ਸੰਗਤਾਂ ਸ਼ਾਮਲ ਹੋਈਆਂ।

    ਨਾਜ਼ਰ ਸਿੰਘ ਮਾਨਸ਼ਾਹੀਆ ਸਾਬਕਾ ਐਮਐਲਏ ਨੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਬੜੇ ਲੰਬੇ ਸਮੇਂ ਤੋਂ ਸਮੂਹ ਸੰਗਤਾਂ ਦੀਆਂ ਭਾਵਨਾਵਾਂ ਮੁਤਾਬਿਕ ਨਵਜੋਤ ਸਿੰਘ ਸਿੱਧੂ ਨੇ ਕਰਤਾਰ ਪੁਰ ਦਾ ਲਾਂਘਾਂ ਖੁਲਵਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਹਨ। ਇਸ ਲਈ ਗੁਰੂ ਘਰ ਦੇ ਨਿਮਾਣੇ ਸੇਵਾਦਾਰ ਦੀ ਚੜ੍ਹਦੀ ਕਲਾ ਲਈ ਅਰਦਾਸਾਂ ਕਰਨੀਆਂ ਸਾਡਾ ਵੀ ਫਰਜ਼ ਬਣਦਾ ਹੈ।
    Published by:Ashish Sharma
    First published: