Home /News /punjab /

Nabha-ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗਣ ਕਾਰਨ ਗਰਭਵਤੀ ਔਰਤ ਦੀ ਮੌਤ

Nabha-ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗਣ ਕਾਰਨ ਗਰਭਵਤੀ ਔਰਤ ਦੀ ਮੌਤ

ਮ੍ਰਿਤਕਾ ਦੀ ਫਾਇਲ ਫੋਟੋ

ਮ੍ਰਿਤਕਾ ਦੀ ਫਾਇਲ ਫੋਟੋ

  • Share this:

ਭੁਪਿੰਦਰ ਸਿੰਘ ਨਾਭਾ

ਪੰਜਾਬ ਵਿੱਚ ਸਰਕਾਰ ਵੱਲੋਂ ਗ਼ਰੀਬੀ ਰੇਖਾ ਤੋਂ ਹੇਠਾ ਰਹਿ ਰਹੇ ਪਰਿਵਾਰਾਂ ਨੂੰ ਕੱਚੇ ਘਰਾਂ ਨੂੰ ਪੱਕੇ ਘਰ ਬਣਾਉਣ ਦੇ ਲੱਖਾਂ ਦਾਅਵੇ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਪੱਧਰ ਤੇ ਇਹ ਦਾਅਵੇ ਬਿਲਕੁਲ ਖੋਖਲੇ ਵਿਖਾਈ ਦੇ ਰਹੇ ਹਨ। ਜਿਸ ਦੀ ਤਾਜ਼ਾ ਮਿਸਾਲ ਵੇਖਣ ਨੂੰ ਮਿਲੀ ਨਾਭਾ ਬਲਾਕ ਦੇ ਪਿੰਡ ਬੌੜਾ ਖੁਰਦ ਵਿਖੇ ਗ਼ਰੀਬ ਪਰਿਵਾਰ ਦੀ ਛੱਤ ਡਿੱਗਣ ਕਾਰਨ 23 ਸਾਲਾ ਔਰਤ ਦੀ ਮੌਤ ਹੋ ਗਈ। ਇਹ ਘਟਨਾ ਸਵੇਰੇ ਤੜਕਸਾਰ ਸਵੇਰੇ 5 ਵਜੇ ਵਾਪਰੀ ਹੈ ਅਤੇ ਪਤੀ ਪਤਨੀ ਦੋਵੇਂ ਕਮਰੇ ਨੀਚੇ ਸੁੱਤੇ ਪਏ ਸਨ। ਔਰਤ ਦੋ ਮਹੀਨੇ ਦੀ ਪ੍ਰੈਗਨੈਂਟ ਵੀ ਸੀ ਅਤੇ ਜਿਹੜੇ ਬੱਚਿਆਂ ਲਈ ਅਜੇ ਦੁਨੀਆਂ ਵਿੱਚ ਆਉਣਾ ਸੀ ਉਹ ਪਹਿਲਾਂ ਹੀ ਆਪਣੀ ਮਾਂ ਦੇ ਗਰਭ ਵਿੱਚ ਖ਼ਤਮ ਹੋ ਗਿਆ। ਪੀੜਤ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਨਾਭਾ ਬਲਾਕ ਦੇ ਪਿੰਡ ਬੌੜ੍ਹਾਂ ਖੁਰਦ ਦੇ ਗ਼ਰੀਬ ਪਰਿਵਾਰ ਨੂੰ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਉਨ੍ਹਾਂ ਦੀ ਆਪਣੇ ਘਰ ਵਿੱਚ ਹੀ ਮੌਤ ਹੋ ਜਾਵੇਗੀ। ਅੱਜ ਤੜਕਸਾਰ ਸਵੇਰੇ 5 ਵਜੇ ਪਤੀ ਪਤਨੀ ਘਰ ਵਿੱਚ ਸੁੱਤੇ ਪਏ ਸੀ ਤਾਂ ਅਚਾਨਕ ਘਰ ਦੀ ਛੱਤ ਉਨ੍ਹਾਂ ਤੇ ਗਿਰ ਗਈ। ਜਿਸ ਵਿੱਚ ਫੁਲੀਆ ਬੇਗਮ 22 ਸਾਲਾ ਦੀ ਮੌਕੇ ਤੇ ਮੌਤ ਹੋ ਗਈ ਅਤੇ ਉਸ ਦਾ ਪਤੀ ਇਬਰਾਹਿਮ ਖ਼ਾਨ ਦੀ ਪਿੰਡ ਵਾਸੀਆਂ ਵੱਲੋਂ ਬੜੀ ਮਸ਼ੱਕਤ ਦੇ ਨਾਲ ਉਸ ਨੂੰ ਬਾਹਰ ਕੱਢ ਕੇ ਜਾਨ ਬਚਾਈ। ਪਰਿਵਾਰ ਬਹੁਤ ਹੀ ਗ਼ਰੀਬ ਪਰਿਵਾਰ ਹੈ ਅਤੇ ਦਿਹਾੜੀ ਕਰਕੇ ਹੀ ਆਪਣੇ ਘਰ ਦਾ ਪਾਲਣ ਪੋਸ਼ਣ ਕਰਦਾ ਸੀ। ਮ੍ਰਿਤਕਾ ਫੁਲੀਆ ਬੇਗ਼ਮ ਦਾ ਤਿੰਨ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਫੁਲੀਆਂ ਬੇਗਮ ਦੋ ਮਹੀਨੇ ਤੋਂ ਪ੍ਰੈਗਨੈਟ ਸੀ।

ਇਸ ਮੌਕੇ ਤੇ ਮ੍ਰਿਤਕ ਫੁਲੀਆ ਬੇਗਮ ਦਾ ਘਰਵਾਲਾ ਇਬਰਾਹਿਮ ਖਾਨ ਨੇ ਕਿਹਾ ਕਿ ਜਦੋਂ ਅਸੀਂ ਸਵੇਰੇ 5 ਵਜੇ ਸੁੱਤੇ ਪਏ ਸੀ ਤਾਂ ਅਚਾਨਕ ਸਾਡੇ ਉੱਪਰ ਛੱਤ ਆ ਗਿਰੀ ਅਤੇ ਜਿਸ ਵਿੱਚ ਅਸੀਂ ਦੋਵੇਂ ਹੀ ਨੀਚੇ ਦੱਬ ਗਏ ਅਤੇ ਮੈਂ ਬਹੁਤ ਆਵਾਜ਼ਾਂ ਮਾਰੀਆਂ ਚੀਕਾਂ ਮਾਰੀਆਂ ਤਾਂ ਮੌਕੇ ਤੇ ਸਾਡੇ ਗੁਆਂਢੀਆਂ ਨੇ ਮੈਨੂੰ ਮਿੱਟੀ ਵਿੱਚੋਂ ਬਾਹਰ ਕੱਢਿਆ ਅਤੇ ਮੇਰੀ ਪਤਨੀ ਦੀ ਮੌਤ ਹੋ ਚੁੱਕੀ ਸੀ। ਅਸੀਂ ਕੱਚੇ ਘਰ ਲਈ ਸਰਕਾਰ ਨੂੰ ਬਹੁਤ ਗੁਹਾਰ ਲਾਈ ਅਤੇ ਦਫ਼ਤਰਾਂ ਦੇ ਗੇੜੇ ਕੱਟ ਕੱਟ ਕੇ ਥੱਕ ਗਏ ਪਰ ਸਾਡਾ ਕੱਚੇ ਘਰ ਲਈ ਸਰਕਾਰ ਨੇ ਕੋਈ ਮਾਲੀ ਮੱਦਦ ਨਹੀਂ ਕੀਤੀ।

ਇਸ ਮੌਕੇ ਤੇ ਪਿੰਡ ਦੇ ਸਰਪੰਚ ਜਗਰੂਪ ਸਿੰਘ ਅਤੇ ਪਿੰਡ ਵਾਸੀ ਨੇ ਕਿਹਾ ਕਿ ਇਹ ਪਰਿਵਾਰ ਬਹੁਤ ਹੀ ਗ਼ਰੀਬ ਪਰਿਵਾਰ ਹੈ ਸਰਪੰਚ ਨੇ ਕਿਹਾ ਕਿ ਅਸੀਂ ਕਈ ਵਾਰ ਕੱਚੇ ਘਰਾਂ ਲਈ ਅਰਜ਼ੀਆਂ ਦੇ ਚੁੱਕੇ ਹਾਂ ਪਰ ਸਾਡੇ ਪਿੰਡ ਵਿੱਚ ਕੋਈ ਵੀ  ਕੱਚਾ ਘਰ ਪੱਕਾ ਨਹੀਂ ਹੋਇਆ ਅਤੇ ਜੋ ਇਹ ਘਟਨਾ ਵਾਪਰੀ ਹੈ ਬਹੁਤ ਹੀ ਮੰਦਭਾਗੀ ਹੈ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ਵਿਚ 100 ਦੇ ਕਰੀਬ ਕੱਚੇ ਘਰ ਹਨ ਅਸੀਂ ਸਾਰਿਆਂ ਦੀਆਂ ਅਰਜ਼ੀਆਂ ਬੀਡੀਪੀਓ ਦਫ਼ਤਰ ਨੂੰ ਭੇਜੀਆਂ ਗਈਆਂ ਹਨ ਪਰ ਅਜੇ ਤੱਕ ਕਿਸੇ ਨੂੰ ਪੈਸੇ ਨਹੀਂ ਮਿਲਿਆ।

ਇਸ ਮੌਕੇ ਤੇ ਪੁਲਸ ਅਧਿਕਾਰੀ ਨਿਰਮਲ ਸਿੰਘ ਨੇ ਕਿਹਾ ਕਿ ਇਹ ਘਟਨਾ ਵਾਪਰੀ ਹੈ ਬਹੁਤੀ ਮੰਦਭਾਗੀ ਹੈ ਇਹ ਪਰਿਵਾਰ ਬਹੁਤ ਨੂੰ ਗ਼ਰੀਬ ਪਰਿਵਾਰ ਹੈ ਮੈਂ ਆਪਣੇ ਵੱਲੋਂ ਇਸ ਪਰਿਵਾਰ ਨੂੰ 5 ਹਜ਼ਾਰ ਰੁਪਏ ਦਿੰਦਾ ਹਾਂ ਤਾਂ ਜੋ ਇਹ ਆਪਣੀ ਮ੍ਰਿਤਕਾ ਦਾ ਸਸਕਾਰ ਕਰ ਸਕਣ।

Published by:Ashish Sharma
First published:

Tags: Death, Nabha, Pregnancy, Women