ਪੰਜਾਬੀ ਯੂਨੀਵਰਸਿਟੀ ਵੱਲੋਂ ਬੀਟੈੱਕ ਦੀ ਪੜ੍ਹਾਈ ਲਈ ਆਨਲਾਈਨ ਕੌਂਸਲਿੰਗ ਦੀ ਤਿਆਰੀ

ਪੰਜਾਬੀ ਯੂਨੀਵਰਸਿਟੀ ਵੱਲੋ ਬੀਟੈੱਕ ਦੀ ਪੜ੍ਹਾਈ ਲਈ ਆਨਲਾਈਨ ਕੌਂਸਲਿੰਗ ਦੀ ਤਿਆਰੀ
- news18-Punjabi
- Last Updated: July 26, 2020, 3:58 PM IST
ਮਨੋੋੋਜ ਸ਼ਰਮਾ
ਪਟਿਆਲਾ: ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਇੰਜੀਨੀਅਰਿੰਗ ਵਿੰਗ ਵੱਲੋਂ 10+ 2 ਅਧਾਰਿਤ ਬੀ.ਟੈਕ. ਦਾਖਲੇ ਲਈ ਆਨਲਾਈਨ ਕੌਂਸਲਿੰਗ ਸੰਬੰਧੀ ਯੋਜਨਾ ਬਣਾਈ ਜਾ ਰਹੀ ਹੈ। ਜਿ਼ਕਰਯੋਗ ਹੈ ਕਿ ਇੰਜੀਨੀਅਰਿੰਗ ਵਿੰਗ ਕੋਲ ਬਹੁਤ ਸਾਰੇ ਏ.ਆਈ.ਸੀ.ਟੀ.ਈ. ਤੋਂ ਅਪਰੂਵਡ ਕੋਰਸ ਹਨ ਅਤੇ ਚੰਗੀ ਤਜ਼ਰਬੇਕਾਰ ਫੈਕਲਟੀ ਹੈ।
ਜੇ.ਈ.ਈ. ਮੇਨ 2020 ਪ੍ਰੀਖਿਆ ਸੰਬੰਧੀ ਹਾਲੇ ਕੁੱਝ ਸਪਸ਼ਟ ਨਾ ਹੋਣ ਕਾਰਨ ਵਿਭਾਗ ਵੱਲੋਂ ਆਨਲਾਈਨ ਵਿਧੀ ਰਾਹੀਂ ਕੌਂਸਲਿੰਗ ਸੰਬੰਧੀ ਯੋਜਨਾ ਬਣਾਈ ਜਾ ਰਹੀ ਹੈ। ਇਨ੍ਹਾਂ ਕੋਰਸਾਂ ਵਿਚ ਦਾਖਲੇ ਲਈ ਅੰਤਿਮ ਮਿਤੀ 30 ਜੁਲਾਈ 2020 ਹੈ। ਇਸ ਸੰਬੰਧੀ ਮੈਰਿਟ ਸੂਚੀ ਅੰਦਾਜ਼ਨ 2 ਅਗਸਤ ਤਕ ਆ ਜਾਣੀ ਹੈ ਅਤੇ 4 ਅਗਸਤ ਤਕ ਵੇਟਿੰਗ ਲਿਸਟ ਵੀ ਆ ਜਾਣੀ ਹੈ। ਦਾਖਲਾ ਲੈਣ ਵਾਲੇ ਵਿਦਿਆਰਥੀ 5 ਤੋਂ 7 ਅਸਗਤ ਤਕ ਫੀਸ ਭਰ ਸਕਣਗੇ। ਇਹ ਜਾਣਕਾਰੀ ਬੀ.ਟੀ. ਦਾਖਲਾ ਕਮੇਟੀ ਦੇ ਕੋਆਰਡੀਨੇਟਰ ਡਾ. ਮਨਜੀਤ ਸਿੰਘ ਬੰਮਰਾ ਵੱਲੋਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਨੈਕ ਏ ਗਰੇਡ ਅਤੇ ਨਿਰਫ਼ ਵਿਚ 64ਵਾਂ ਰੈਂਕ ਹੋਣ ਕਾਰਨ ਪੰਜਾਬੀ ਯੂਨੀਵਰਸਿਟੀ ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿਚ ਨਿਸ਼ਚੇ ਹੀ ਵਾਧਾ ਹੋਵੇਗਾ।
ਪਟਿਆਲਾ: ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਇੰਜੀਨੀਅਰਿੰਗ ਵਿੰਗ ਵੱਲੋਂ 10+ 2 ਅਧਾਰਿਤ ਬੀ.ਟੈਕ. ਦਾਖਲੇ ਲਈ ਆਨਲਾਈਨ ਕੌਂਸਲਿੰਗ ਸੰਬੰਧੀ ਯੋਜਨਾ ਬਣਾਈ ਜਾ ਰਹੀ ਹੈ। ਜਿ਼ਕਰਯੋਗ ਹੈ ਕਿ ਇੰਜੀਨੀਅਰਿੰਗ ਵਿੰਗ ਕੋਲ ਬਹੁਤ ਸਾਰੇ ਏ.ਆਈ.ਸੀ.ਟੀ.ਈ. ਤੋਂ ਅਪਰੂਵਡ ਕੋਰਸ ਹਨ ਅਤੇ ਚੰਗੀ ਤਜ਼ਰਬੇਕਾਰ ਫੈਕਲਟੀ ਹੈ।
ਜੇ.ਈ.ਈ. ਮੇਨ 2020 ਪ੍ਰੀਖਿਆ ਸੰਬੰਧੀ ਹਾਲੇ ਕੁੱਝ ਸਪਸ਼ਟ ਨਾ ਹੋਣ ਕਾਰਨ ਵਿਭਾਗ ਵੱਲੋਂ ਆਨਲਾਈਨ ਵਿਧੀ ਰਾਹੀਂ ਕੌਂਸਲਿੰਗ ਸੰਬੰਧੀ ਯੋਜਨਾ ਬਣਾਈ ਜਾ ਰਹੀ ਹੈ। ਇਨ੍ਹਾਂ ਕੋਰਸਾਂ ਵਿਚ ਦਾਖਲੇ ਲਈ ਅੰਤਿਮ ਮਿਤੀ 30 ਜੁਲਾਈ 2020 ਹੈ। ਇਸ ਸੰਬੰਧੀ ਮੈਰਿਟ ਸੂਚੀ ਅੰਦਾਜ਼ਨ 2 ਅਗਸਤ ਤਕ ਆ ਜਾਣੀ ਹੈ ਅਤੇ 4 ਅਗਸਤ ਤਕ ਵੇਟਿੰਗ ਲਿਸਟ ਵੀ ਆ ਜਾਣੀ ਹੈ।