Home /News /punjab /

ਕੌਂਸਲ ਚੋਣਾਂ 'ਚ ਜਿੱਤ ਤੋਂ ਬਾਅਦ ਪ੍ਰਧਾਨਗੀ ਚੋਣ ਦੀ ਤਿਆਰੀ

ਕੌਂਸਲ ਚੋਣਾਂ 'ਚ ਜਿੱਤ ਤੋਂ ਬਾਅਦ ਪ੍ਰਧਾਨਗੀ ਚੋਣ ਦੀ ਤਿਆਰੀ

ਕੌਂਸਲ ਚੋਣਾਂ 'ਚ ਜਿੱਤ ਤੋਂ ਬਾਅਦ ਪ੍ਰਧਾਨਗੀ ਚੋਣ ਦੀ ਤਿਆਰੀ (file photo)

ਕੌਂਸਲ ਚੋਣਾਂ 'ਚ ਜਿੱਤ ਤੋਂ ਬਾਅਦ ਪ੍ਰਧਾਨਗੀ ਚੋਣ ਦੀ ਤਿਆਰੀ (file photo)

  • Share this:
ਕਾਂਗਰਸ ਪਾਰਟੀ ਵੱਲੋਂ ਕੌੌਂਸਲ ਚੋਣਾਂ ਤੋਂ ਬਾਅਦ ਹੁਣ ਪ੍ਰਧਾਨਗੀ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਦੀ ਤਿਆਰੀ ਸ਼ੁੁੁਰੂ ਹੋ ਗਈ ਹੈ, ਇਸ ਲਈ ਗਠਿਤ ਇਕ ਉੱਚ ਤਾਕਤੀ ਕਮੇਟੀ ਦੀ ਸੂਬਾ ਪ੍ਰਧਾਨ ਸੁੁਨੀਲ ਜਾਖੜ ਦੀ ਪ੍ਰਧਾਨਗੀ ਵਿਚ ਅੱਜ ਇੱਥੇ ਪਲੇਠੀ ਬੈਠਕ ਹੋਈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਸੂਬਾ ਪ੍ਰਧਾਨ ਸ੍ਰੀ ਸੁਨੀਲ ਜਾਖੜ ਦੀ ਚੇਅਰਮੈਨਸ਼ਿਪ ਵਿਚ ਗਠਿਤ ਇਸ ਉਚ ਤਾਕਤੀ ਕਮੇਟੀ ਵਿਚ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਅਰੁਣਾ ਚੌਧਰੀ, ਭਾਰਤ ਭੂਸ਼ਣ ਆਸ਼ੂ, ਵਿਧਾਇਕ  ਰਾਜ ਕੁਮਾਰ ਚੱਬੇਵਾਲ, ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ, ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੂੰ ਮੈਂਬਰ ਵਜੋਂ ਸ਼ਾਮਿਲ ਕੀਤਾ ਗਿਆ ਹੈ।

ਸੁਨੀਲ ਜਾਖੜ ਮੁਤਾਬਕ ਪੰਜਾਬ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਕੰਮ ਤੋਂ ਪ੍ਰਭਾਵਿਤ ਹੋ ਕੇ ਜਿਸ ਵੱਡੇ ਪੱਧਰ ਤੇ ਕਾਂਗਰਸ ਪਾਰਟੀ ਦੇ ਹੱਕ ਵਿਚ ਫਤਵਾ ਦਿੱਤਾ ਹੈ ਉਸ ਨਾਲ ਪਾਰਟੀ ਦੀ ਆਪਣੇ ਲੋਕਾਂ ਪ੍ਰਤੀ ਜਿੰਮੇਵਾਰੀ ਹੋਰ ਵੱਧ ਗਈ ਹੈ ਅਤੇ ਲੋਕਾਂ ਨੂੰ ਸ਼ਹਿਰਾਂ ਵਿਚ ਬਿਹਤਰ ਪ੍ਰਸ਼ਾਸਨ ਮੁਹਈਆ ਕਰਵਾਉਣ ਦੇ ਆਪਣੇ ਵਾਅਦੇ ਦੀ ਪੂਰਤੀ ਲਈ ਹੁਣ ਪਾਰਟੀ ਵੱਲੋਂ ਸਾਰੇ ਵਰਗਾਂ: ਐਸ.ਸੀ./ਬੀ.ਸੀ./ਮਹਿਲਾਵਾਂ/ਨੌਜਵਾਨਾਂ ਅਤੇ ਪਾਰਟੀ ਦੇ ਪੁਰਾਣੇ ਵਰਕਰਾਂ ਨੂੰ ਪੂਰੀ ਨੁੰਮਾਇੰਦਗੀ ਦਿੰਦੇ ਹੋਏ ਇੰਨਾਂ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ।

ਉਨਾਂ ਕਿਹਾ ਕਿ ਇਹ ਕਮੇਟੀ ਹਰੇਕ ਪੱਖ ਤੋਂ ਅਧਿਐਨ ਕਰਕੇ ਪਾਰਟੀ ਹਿੱਤ ਵਿਚ ਸਹੀ ਅਹੁਦੇਦਾਰਾਂ ਦੀ ਚੋਣ ਕਰੇਗੀ ਤਾਂ ਜੋ ਪਾਰਟੀ ਦੇ ਜਨ-ਅਧਾਰ ਨੂੰ ਸੂਬੇ ਵਿਚ ਹੋਰ ਮਜਬੂਤੀ ਦਿੱਤੀ ਜਾ ਸਕੇ ਅਤੇ ਸ਼ਹਿਰੀ ਰਾਜ ਸੰਸਥਾਵਾਂ ਦੀ ਕਾਰਗੁਜਾਰੀ ਨੂੰ ਚੁਸਤ ਦਰੁਸਤ ਕਰਕੇ ਲੋਕਾਂ ਨੂੰ ਬਿਹਤਰ ਸ਼ਾਸਨ ਮੁਹਈਆ ਕਰਵਾਇਆ ਜਾ ਸਕੇ।

ਦਰਅਸਲ ਕਾਾਂਗਰਸ ਵੱੱਲੋਂਂ ਇਹਨਾਂ ਚੋਣਾਂ ਨੂੰ 2022 ਵਿਧਾਨ ਸਭਾ ਚੋਣਾਂ ਦੇ ਸੈੈੈੈਮੀਫ਼ਾਈਨਲ ਵਜੋਂ ਦੇਖਦਿਆਂ ਸੂਬੇ ਚ ਮੁੜ ਕੈਪਟਨ ਸਰਕਾਰ ਬਣਨ ਦਾ ਦਾਅਵਾ ਕੀਤਾ ਜਾ ਰਿਹਾ ਹੈ।
Published by:Ashish Sharma
First published:

Tags: Captain Amarinder Singh, Sunil Jakhar

ਅਗਲੀ ਖਬਰ