ਕੋਰੋਨਾ ਦੌਰਾਨ ਲੁੱਟ ਕਰਨ ਵਾਲੇ ਨਿੱਜੀ ਹਸਪਤਾਲਾਂ 'ਤੇ ਸ਼ਿਕੰਜਾ ਕਸਣ ਦੀ ਤਿਆਰੀ

News18 Punjabi | News18 Punjab
Updated: May 17, 2021, 7:08 PM IST
share image
ਕੋਰੋਨਾ ਦੌਰਾਨ ਲੁੱਟ ਕਰਨ ਵਾਲੇ ਨਿੱਜੀ ਹਸਪਤਾਲਾਂ 'ਤੇ ਸ਼ਿਕੰਜਾ ਕਸਣ ਦੀ ਤਿਆਰੀ
ਕੋਰੋਨਾ ਦੌਰਾਨ ਲੁੱਟ ਕਰਨ ਵਾਲੇ ਨਿੱਜੀ ਹਸਪਤਾਲਾਂ 'ਤੇ ਸ਼ਿਕੰਜਾ ਕਸਣ ਦੀ ਤਿਆਰੀ

  • Share this:
  • Facebook share img
  • Twitter share img
  • Linkedin share img
 NAPINDER BRAR

ਸੂਬੇ ਵਿੱਚ ਵੱਧ ਰਹੇ ਕੋਵਿਡ-19 ਦੇ ਪ੍ਰਕੋਪ ਦੌਰਾਨ ਪੀੜਿਤ ਲੋਕਾਂ ਦੀ ਹੋ ਰਹੀ ਲੁੱਟ ਨੂੰ ਨੱਥ ਪਾਉਣ ਲਈ ਪੰਜਾਬ ਸਰਕਾਰ ਸਖਤੀ ਦੀ ਤਿਆਰੀ 'ਚ ਹੈ। ਸਰਕਾਰ ਜਲਦੀ ਹੀ ਨਿੱਜੀ ਹਸਪਤਾਲਾਂ ਦਾ ਆਡਿਟ ਕਰਵਾਉਣ ਦੀ ਤਿਆਰੀ 'ਚ ਹੈ। ਸਿਹਤ ਮੰਤਰੀ ਪੰਜਾਬ ਬਲਬੀਰ ਸਿੱਧੂ ਨੇ ਸੂਬਾ ਸਰਕਾਰ ਵੱਲੋਂ ਤੈਅ ਕੀਤੇ ਸਰਕਾਰੀ ਰੇਟ ਅਨੁਸਾਰ ਮਰੀਜ਼ਾਂ ਦਾ ਨਿੱਜੀ ਹਸਪਤਾਲਾਂ ਵਿੱਚ ਇਲਾਜ ਕਰਨ ਲਈ ਅੱਜ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਕੀਤੀ।

ਮੀਟਿੰਗ ਦੌਰਾਨ ਸਿਹਤ ਮੰਤਰੀ ਵੱਲੋਂ ਨਿੱਜੀ ਹਸਪਤਾਲਾਂ ਨੂੰ ਆਕਸੀਜਨ ਸਿਲੰਡਰਾਂ ਦੀ ਸਪਲਾਈ ਅਤੇ ਕੀਮਤ 'ਤੇ ਕੰਟਰੋਲ ਕਰਨ ਦਾ ਵਿਸ਼ਵਾਸ ਦਵਾਇਆ ਗਿਆ, ਕਿਉਂਕਿ ਹਸਪਤਾਲਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਨੂੰ ਆਕਸੀਜਨ ਵੀ ਮਹਿੰਗੀ ਦਿੱਤੀ ਜਾ ਰਹੀ ਹੈ। ਉਥੇ ਹੀ ਆਈ.ਐਮ.ਏ. ਦੁਆਰਾ ਵਿਸ਼ਵਾਸ ਦਵਾਇਆ ਗਿਆ ਕਿ ਉਹ ਪੂਰੀ ਤਰ੍ਹਾਂ ਸੂਬਾ ਸਰਕਾਰ ਨਾਲ ਹਨ, ਐਸੋਸੀਏਸ਼ਨ ਨੇ ਸਾਫ਼ ਕੀਤਾ ਕਿ ਜੇਕਰ ਕੋਈ ਹਸਪਤਾਲ ਮਰੀਜ਼ਾਂ ਦੀ ਲੁੱਟ-ਖਸੁੱਟ ਕਰਦਾ ਹੈ ਤਾਂ ਆਈ.ਐਮ.ਏ. ਉਸ ਡਾਕਟਰ/ਹਸਪਤਾਲ ਨੂੰ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਨਹੀਂ ਦੇਵੇਗੀ।
ਦਰਅਸਲ ਕੋਰੋਨਾ ਮਹਾਂਮਾਰੀ ਦੌਰਾਨ ਲਗਾਤਾਰ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਨਿੱਜੀ ਹਸਪਤਾਲ ਪੀੜਤ ਮਰੀਜਾਂ ਤੋਂ ਮਨਮਰਜ਼ੀ ਨਾਲ ਵੱਡੇ ਬਿੱਲ ਵਸੂੂਲ ਰਹੇ ਹਨ, ਹਾਲਾਂਕਿ ਪੰਜਾਬ ਸਰਕਾਰ ਇਸ ਲੁੁੱੱਟ ਉਤੇ ਲਗਾਮ ਲਗਾਉਣ ਲਈ ਪਹਿਲਾਂ ਹੀ ਕੀਮਤਾਂ ਤੈਅ ਕਰ ਚੁੱਕੀ ਹੈ।

ਸੂਬੇ ਵਿੱਚ ਵੱਧ ਰਹੇ ਕੋਵਿਡ-19 ਦੇ ਪ੍ਰਕੋਪ ਦੌਰਾਨ ਪੀੜਿਤ ਲੋਕਾਂ ਦੀ ਹੋ ਰਹੀ ਲੁੱਟ ਨੂੰ ਨੱਥ ਪਾਉਣ ਲਈ ਪੰਜਾਬ ਸਰਕਾਰ ਸਖਤੀ ਦੀ ਤਿਆਰੀ 'ਚ ਹੈ, ਸਰਕਾਰ ਜਲਦੀ ਹੀ ਨਿੱਜੀ ਹਸਪਤਾਲਾਂ ਦਾ ਆਡਿਟ ਕਰਵਾਉਣ ਦੀ ਤਿਆਰੀ 'ਚ ਹੈ। ਸਿਹਤ ਮੰਤਰੀ ਪੰਜਾਬ ਬਲਬੀਰ ਸਿੱਧੂ ਨੇ ਸੂਬਾ ਸਰਕਾਰ ਵੱਲੋਂ ਤੈਅ ਕੀਤੇ ਸਰਕਾਰੀ ਰੇਟ ਅਨੁਸਾਰ ਮਰੀਜ਼ਾਂ ਦਾ ਨਿੱਜੀ ਹਸਪਤਾਲਾਂ ਵਿੱਚ ਇਲਾਜ ਕਰਨ ਲਈ ਅੱਜ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਕੀਤੀ।
Published by: Gurwinder Singh
First published: May 17, 2021, 7:06 PM IST
ਹੋਰ ਪੜ੍ਹੋ
ਅਗਲੀ ਖ਼ਬਰ