Home /News /punjab /

ਰਾਸ਼ਟਰਪਤੀ ਚੋਣ: ਐੱਨਡੀਏ ਉਮੀਦਵਾਰ ਨੂੰ ਵੋਟ ਪਾਉਣ 'ਤੇ ਅਕਾਲੀ ਦਲ ਵਿਚ 'ਬਗਾਵਤ'

ਰਾਸ਼ਟਰਪਤੀ ਚੋਣ: ਐੱਨਡੀਏ ਉਮੀਦਵਾਰ ਨੂੰ ਵੋਟ ਪਾਉਣ 'ਤੇ ਅਕਾਲੀ ਦਲ ਵਿਚ 'ਬਗਾਵਤ'

(ਫਾਇਵਲ ਫੋਟੋ)

(ਫਾਇਵਲ ਫੋਟੋ)

 • Share this:
  ਅਕਾਲੀ ਆਗੂ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਅੱਜ ਆਖ ਦਿੱਤਾ ਹੈ ਕਿ ਉਹ ਰਾਸ਼ਟਰਪਤੀ ਲਈ ਐੱਨਡੀਏ ਦੇ ਉਮੀਦਵਾਰ ਨੂੰ ਵੋਟ ਨਹੀਂ ਪਾਉਣਗੇ। ਉਨ੍ਹਾਂ ਕਿਹਾ, ‘ਕੇਂਦਰ ਸਰਕਾਰ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ।  ਹਲਕਾ ਦਾਖਾ ਤੋਂ ਵਿਧਾਇਕ ਇਯਾਲੀ ਨੇ ਅਕਾਲੀ ਦਲ ਨੂੰ ਵੀ ਚਿੰਤਨ ਕਰਨ ਦੀ ਸਲਾਹ ਦਿੱਤੀ।

  ਦੱਸ ਦਈਏ ਕਿ ਅਕਾਲੀ ਦਲ ਨੇ ਰਾਸ਼ਟਰਪਤੀ ਚੋਣ ਵਿਚ ਐਨਡੀਏ ਦੇ ਉਮੀਦਵਾਰ ਨੂੰ ਹਮਾਇਤ ਦਾ ਐਲਾਨ ਕੀਤਾ ਹੈ। ਜਦ ਕਿ ਪਹਿਲਾਂ ਉਮੀਦ ਕੀਤੀ ਜਾ ਰਹੀ ਸੀ ਕਿ ਅਕਾਲੀ ਦਲ ਵਿਰੋਧੀ ਧਿਰਾਂ ਵੱਲੋਂ ਖੜ੍ਹੇ ਕੀਤੇ ਉਮੀਦਵਾਰ ਦੇ ਹੱਕ ਵਿਚ ਖੜੇਗਾ। ਪਰ ਅਚਾਨਕ ਅਕਾਲੀ ਦਲ ਨੇ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਦੇ ਹੱਕ ਵਿਚ ਖੜ੍ਹਨ ਦਾ ਐਲਾਨ ਕਰ ਦਿੱਤਾ।

  ਹੁਣ ਚੋਣਾਂ ਵਾਲੇ ਦਿਨ ਅਕਾਲੀ ਆਗੂ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਅੱਜ ਆਖ ਦਿੱਤਾ ਹੈ ਕਿ ਉਹ ਰਾਸ਼ਟਰਪਤੀ ਲਈ ਐੱਨਡੀਏ ਦੇ ਉਮੀਦਵਾਰ ਨੂੰ ਵੋਟ ਨਹੀਂ ਪਾਉਣਗੇ। ਉਨ੍ਹਾਂ ਨੇ ਇਸ ਸਬੰਧੀ ਸਿੱਖ ਭਾਵਨਾਵਾਂ ਦਾ ਹਵਾਲਾ ਦਿੱਤਾ ਹੈ। ਉਨ੍ਹਾਂ ਨੇ ਕਿਸੇ ਵੀ ਧਿਰ ਨੂੰ ਵੋਟ ਨਾ ਪਾਉਣ ਦੀ ਗੱਲ ਆਖੀ ਹੈ।
  Published by:Gurwinder Singh
  First published:

  Tags: President of India, Shiromani Akali Dal, Sukhbir Badal

  ਅਗਲੀ ਖਬਰ