ਕਿਰਨ ਖੇਰ ਦੇ ਹੱਕ ਵਿਚ ਪ੍ਰਚਾਰ ਲਈ ਆਏ ਮੋਦੀ ਨੇ ਗਿਣਵਾਈਆਂ ਸਰਕਾਰ ਦੀ ਪ੍ਰਾਪਤੀਆਂ

News18 Punjab
Updated: May 14, 2019, 9:59 PM IST
share image
ਕਿਰਨ ਖੇਰ ਦੇ ਹੱਕ ਵਿਚ ਪ੍ਰਚਾਰ ਲਈ ਆਏ ਮੋਦੀ ਨੇ ਗਿਣਵਾਈਆਂ ਸਰਕਾਰ ਦੀ ਪ੍ਰਾਪਤੀਆਂ

  • Share this:
  • Facebook share img
  • Twitter share img
  • Linkedin share img
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੰਡੀਗੜ੍ਹ ਸੀਟ ਤੋਂ ਭਾਜਪਾ ਦੀ ਉਮੀਦਵਾਰ ਕਿਰਨ ਖੇਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਚੰਡੀਗੜ੍ਹ ਪਹੁੰਚੇ। ਇਸ ਮੌਕੇ ਮੋਦੀ ਨੇ ਕਾਂਗਰਸ 'ਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ 2009 ਵਿੱਚ ਚੋਣਾਂ ਦੇ ਨਾਲ IPL ਮੈਚ ਵੀ ਹੋਣਾ ਸੀ ਪਰ ਕਾਂਗਰਸ ਦੀ ਸਰਕਾਰ ਨੇ IPL ਕਰਨੋਂ ਮਨ੍ਹਾ ਕਰ ਦਿੱਤਾ ਤੇ ਪਹਿਲਾਂ ਚੋਣਾਂ ਕਰਵਾਈਆਂ। ਇੱਧਰ ਆਪਣੀ ਬੀਜੇਪੀ ਸਰਕਾਰ ਦੀ ਤਰੀਫ ਕਰਦੇ ਹੋਏ ਮੋਦੀ ਨੇ ਕਿਹਾ ਕਿ ਸਾਡੀ ਸਰਕਾਰ ਵਿੱਚ IPL ਮੈਚ ਵੀ ਹੋਇਆ ਤੇ ਚੋਣਾਂ ਵੀ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕ੍ਰਿਕਟ ਦੇਸ਼ ਦਾ ਦਿਲ ਹੈ ਤੇ ਬੀਜੇਪੀ ਸਰਕਾਰ ਨੂੰ ਇਸ ਗੱਲ ਦਾ ਅੰਦਾਜ਼ਾ ਹੈ।

ਸੈਕਟਰ-34 ਸਥਿਤ ਰੈਲੀ ਗਰਾਊਡ ਵਿਚ ਮੋਦੀ ਨੇ ਕਿਹਾ ਕਿ ਐਨਰਜਟਿਕ ਚੰਡੀਗੜ੍ਹ 'ਚ ਜੋਸ਼ ਦੱਸ ਰਿਹਾ ਹੈ ਇਕ ਵਾਰ ਫਿਰ ਮੋਦੀ ਸਰਕਾਰ। ਮੋਦੀ ਨੇ ਕਿਹਾ ਕਿ ਅਸੀਂ ਜੇਏਐੱਮ ਤੋਂ ਲੋਕਾਂ ਤੱਕ ਯੋਜਨਾਵਾਂ ਨੂੰ ਪਹੁੰਚਾਇਆ। ‘ਜੇ’ ਦਾ ਮਤਲਬ ਜਨ ਧਨ ਬੈਂਕ ਖਾਤਾ, ‘ਏ’ ਦਾ ਮਤਲਬ ਆਧਾਰ ਕਾਰਡ, ‘ਐੱਮ’ ਦਾ ਮਤਲਬ ਮੋਬਾਈਲ ਫੋਨ। ਇਸ ਸ਼ਕਤੀ ਤੋਂ ਅਸੀਂ ਨਿਸ਼ਚਿਤ ਕੀਤਾ ਕਿ ਸਰਕਾਰੀ ਯੋਜਨਾਵਾਂ ਦਾ ਫਾਇਦਾ ਸਾਰੇ ਲੋਕਾਂ ਨੂੰ ਹੀ ਮਿਲੇ। ਹੁਣ ਤੱਕ ਸਾਡੀ ਸਰਕਾਰ ਅਜਿਹੇ 8 ਕਰੋੜ ਫਰਜ਼ੀ ਨਾਵਾਂ ਨੂੰ ਕਾਗਜ਼ਾਂ ਤੋਂ ਹਟਾ ਚੁੱਕੀ ਹੈ। ਇਹ ਉਹ ਲੋਕ ਸਨ ਜੋ ਪੈਦਾ ਨਹੀਂ ਹੋਏ ਤੇ ਇਸ ਦਾ ਲਾਭ ਚੁੱਕ ਰਹੇ ਸਨ। ਇਹ ਫਰਜ਼ੀਵਾੜਾ ਅਸੀਂ ਤੁਹਾਡੀ ਬਦੌਲਤ ਫੜਿਆ।

ਮੋਦੀ ਨੇ ਕਿਹਾ ਕਿ ਇਹੀ ਵਿਚੋਲੇ ਮੋਦੀ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਲੋਕਾਂ ਤੋਂ ਪੁੱਛਿਆ ਮੋਦੀ ਦੀ ਰੱਖਿਆ ਕੌਣ ਕਰੇਗਾ। ਵਿਰੋਧੀਆਂ ਨੂੰ ਖਟਕ ਰਿਹਾ ਹੈ ਕਿ ਚਾਹ ਵਾਲਾ 21ਵੀਂ ਸਦੀ ਦੇ ਵਿਜ਼ਨ ਦੀ ਗੱਲ ਕਿਵੇਂ ਕਰ ਸਕਦਾ ਹੈ। ਮੋਦੀ ਵਨ ਨੇਸ਼ਨ, ਵਨ ਟੈਕਸ ਦੇ ਸੁਪਨੇ ਨੂੰ ਕਿਵੇਂ ਸਾਕਾਰ ਕਰ ਸਕਦਾ ਹੈ। ਇਹ ਇਨ੍ਹਾਂ ਨੂੰ ਪਰੇਸ਼ਾਨ ਕਰ ਰਿਹਾ ਹੈ। ਮੈਂ ਇਹ ਸਭ ਕਰ ਚੁੱਕਾ ਹਾਂ। ਇਨ੍ਹਾਂ ਨੂੰ ਇਸੇ ਗੱਲ ਦੀ ਪਰੇਸ਼ਾਨੀ ਹੈ।
ਮੋਦੀ ਨੇ ਕਿਹਾ ਕਿ ਯਾਦ ਕਰੋ ਪਹਿਲਾਂ ਸਰਜੀਕਲ ਸਟ੍ਰਾਈਕ ਤੇ ਫਿਰ ਏਅਰ ਸਟ੍ਰਾਈਕ। ਇਸ ਨੂੰ ਲੈ ਕੇ ਇਨ੍ਹਾਂ ਨੇ ਕਿੱਦਾਂ-ਕਿੱਦਾਂ ਦੇ ਸਵਾਲ ਚੁੱਕੇ ਹਨ। ਮੋਦੀ ਨੇ ਅੱਤਵਾਦੀਆਂ ਨੂੰ ਘਰ 'ਚ ਵੜ ਕੇ ਮਾਰਨ ਦਾ ਕਦਮ ਚੁੱਕਿਆ। ਇਹ ਉਨ੍ਹਾਂ ਦੀ ਸਮਝ 'ਚ ਨਹੀਂ ਆਇਆ। ਉਨ੍ਹਾਂ ਨੇ ਲੋਕਾਂ ਤੋਂ ਪੁੱਛਿਆ ਕੀ ਮੋਦੀ ਸਹੀ ਕਰ ਰਿਹਾ ਹੈ? ਉਨ੍ਹਾਂ ਕਿਹਾ ਜਿਨ੍ਹਾਂ ਨੇ ਪਾਕਿਸਤਾਨ ਦੀ ਧਮਕੀਆਂ ਤੋਂ ਡਰ ਕੇ ਦੇਸ਼ ਚਲਾਇਆ ਹੋਵੇ , ਉਨ੍ਹਾਂ ਕੋਲ ਕਹਿਣ ਲਈ ਕੁਝ ਨਹੀਂ ਹੈ।
First published: May 14, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading