• Home
 • »
 • News
 • »
 • punjab
 • »
 • PRINCIPALS FIGHT FOR FOOD PLATES IT IS UNFORTUNATE TO TARGET SCHOOL PRINCIPALS ONLY DTF

ਵਿਭਾਗੀ ਬਦ-ਇੰਤਜ਼ਾਮੀ ਸਵਿਕਾਰਨ ਦੀ ਥਾਂ, ਸਕੂਲ ਮੁਖੀਆਂ ਨੂੰ ਹੀ ਨਿਸ਼ਾਨੇ 'ਤੇ ਲੈਣਾ ਮੰਦਭਾਗਾ

Principals Fight For Food Plates-ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਵਲੋਂ ਪਹਿਲਾਂ ਹੀ ਹਜਾਰਾਂ ਸਕੂਲ ਮੁਖੀਆਂ ਨੂੰ, ਇੱਕ ਜਗ੍ਹਾ ਇਕੱਠਾ ਕਰਨ ਨੂੰ ਗੈਰ ਵਾਜਬ ਅਤੇ ਬੇਲੋੜੀ ਪ੍ਰਕਿਰਿਆ ਕਰਾਰ ਦਿੰਦਿਆਂ, ਪੰਜਾਬ ਸਰਕਾਰ ਨੂੰ ਸਕੂਲ ਮੁਖੀਆਂ ਦੀ ਸੁਭਾਵਿਕ ਖੱਜਲ ਖੁਆਰੀ ਤੋਂ ਸੁਚੇਤ ਕੀਤਾ ਸੀ। ਜਦਕਿ ਇਸ ਮੀਟਿੰਗ ਵਿੱਚ ਸਿਰਫ ਇਕਪਾਸੜ ਸੰਦੇਸ਼ ਹੀ ਦਿੱਤਾ ਜਾਣਾ ਸੀ, ਜੋ ਕਿ ਕਿਸੇ ਹੋਰ ਮਾਧਿਅਮ ਰਾਹੀਂ ਵੀ ਦਿੱਤਾ ਜਾ ਸਕਦਾ ਸੀ।

ਡੀਟੀਐੱਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਨੇ ਕਿਹਾ ਕਿ ਵਿਭਾਗੀ ਬਦ-ਇੰਤਜ਼ਾਮੀ ਸਵਿਕਾਰਨ ਦੀ ਥਾਂ, ਸਕੂਲ ਮੁਖੀਆਂ ਨੂੰ ਹੀ ਨਿਸ਼ਾਨੇ 'ਤੇ ਲੈਣਾ ਮੰਦਭਾਗਾ ਹੈ।

 • Share this:
  ਚੰਡੀਗੜ੍ਹ : ਸਿੱਖਿਆ ਵਿਭਾਗ ਨੇ 10 ਮਈ ਨੂੰ ਮੁੱਖ ਮੰਤਰੀ ਪੰਜਾਬ ਵਲੋਂ ਹਜਾਰਾਂ ਸਕੂਲ ਮੁਖੀਆਂ ਦੀ ਲੁਧਿਆਣੇ ਵਿਖੇ ਸੱਦੀ ਮੀਟਿੰਗ ਦੌਰਾਨ ਫ਼ੈਲੀ ਅਫ਼ਰਾਤਫ਼ਰੀ ਲਈ, ਕੁਝ ਸਕੂਲ ਮੁਖੀਆਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ, ਅਨੁਸ਼ਾਸਨਹੀਣਤਾ ਕਾਰਨ ਮੁੱਖ ਦਫਤਰ ਵਿਖੇ ਸੱਦਣ ਦਾ ਪੱਤਰ ਜਾਰੀ ਕਰਨ ਨੂੰ ਡੈਮੋਕਰੈਟਿਕ ਟੀਚਰਜ਼ ਫਰੰਟ ਨੇ, ਪੰਜਾਬ ਸਰਕਾਰ ਅਤੇ ਇਸ ਦੇ ਸਿੱਖਿਆ ਵਿਭਾਗ ਦਾ ਮੰਦਭਾਗਾ ਤੇ ਗ਼ੈਰ ਵਾਜਬ ਰਵੱਈਆ ਕਰਾਰ ਦਿੱਤਾ ਹੈ। ਜਦ ਕਿ ਇਸ ਸਭ ਬਦਇੰਤਜ਼ਾਮੀ ਲਈ ਪ੍ਰੋਗਰਾਮ ਦੇ ਪ੍ਰਬੰਧਕ ਜ਼ਿੰਮੇਵਾਰ ਸਨ।

  ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਵਲੋਂ ਪਹਿਲਾਂ ਹੀ ਹਜਾਰਾਂ ਸਕੂਲ ਮੁਖੀਆਂ ਨੂੰ, ਇੱਕ ਜਗ੍ਹਾ ਇਕੱਠਾ ਕਰਨ ਨੂੰ ਗੈਰ ਵਾਜਬ ਅਤੇ ਬੇਲੋੜੀ ਪ੍ਰਕਿਰਿਆ ਕਰਾਰ ਦਿੰਦਿਆਂ, ਪੰਜਾਬ ਸਰਕਾਰ ਨੂੰ ਸਕੂਲ ਮੁਖੀਆਂ ਦੀ ਸੁਭਾਵਿਕ ਖੱਜਲ ਖੁਆਰੀ ਤੋਂ ਸੁਚੇਤ ਕੀਤਾ ਸੀ। ਜਦਕਿ ਇਸ ਮੀਟਿੰਗ ਵਿੱਚ ਸਿਰਫ ਇਕਪਾਸੜ ਸੰਦੇਸ਼ ਹੀ ਦਿੱਤਾ ਜਾਣਾ ਸੀ, ਜੋ ਕਿ ਕਿਸੇ ਹੋਰ ਮਾਧਿਅਮ ਰਾਹੀਂ ਵੀ ਦਿੱਤਾ ਜਾ ਸਕਦਾ ਸੀ।

  10 ਮਈ ਨੂੰ ਸਵੇਰ ਪੰਜ ਵਜੇ ਦੇ ਬੱਸਾਂ ਵਿੱਚ ਸਵਾਰ ਹੋ ਕੇ ਲੁਧਿਆਣਾ ਮੀਟਿੰਗ ਵਿੱਚ ਪਹੁੰਚੇ, ਸਕੂਲ ਮੁਖੀਆਂ ਨੂੰ ਜਦੋਂ ਹਾਲ ਵਿੱਚ ਪਾਣੀ ਤੱਕ ਨਾ ਮੁਹੱਈਆ ਕਰਵਾਇਆ ਗਿਆ ਹੋਵੇ ਅਤੇ ਖਾਣੇ ਲਈ ਪ੍ਰਬੰਧ ਵੀ ਸਕੂਲ ਮੁਖੀਆਂ ਦੀ ਗਿਣਤੀ ਅਨੁਸਾਰ ਢੁਕਵੇਂ ਨਾ ਹੋਣ, ਤਾਂ ਅਜਿਹੀ ਬਦਇੰਤਜ਼ਾਮੀ ਕਾਰਨ ਫੈਲੀ ਅਫ਼ਰਾਤਫ਼ਰੀ ਲਈ ਕੁਝ ਸਕੂਲ ਮੁਖੀਆਂ ਨੂੰ ਹੀ ਦੋਸ਼ੀ ਠਹਿਰਾਉਣਾ ਕਿਸੇ ਪੱਖੋਂ ਸਹੀ ਨਹੀਂ ਹੈ।

  ਖਾਣੇ ਦੀਆਂ ਪਲੇਟਾਂ ਖੋਹਣ ਦੇ ਮਾਮਲੇ 'ਚ ਸਿੱਖਿਆ ਵਿਭਾਗ ਦਾ ਅਕਸ਼ ਹੋਇਆ ਪ੍ਰਭਾਵਿਤ, ਪ੍ਰਿੰਸੀਪਲ ਚੰਡੀਗੜ੍ਹ ਤਲਬ

  ਡੈਮੋਕਰੈਟਿਕ ਟੀਚਰਜ਼ ਫਰੰਟ, ਸਕੂਲ ਸਿੱਖਿਆ ਵਿਭਾਗ ਤੋਂ ਸਕੂਲ ਮੁਖੀਆਂ ਨੂੰ ਮੁੱਖ ਦਫ਼ਤਰ ਵਿਖੇ ਸੱਦਣ ਨਾਲ ਸੰਬੰਧਤ ਪੱਤਰ ਵਾਪਸ ਲੈਣ ਦੀ ਮੰਗ ਕਰਦਾ ਹੈ ਅਤੇ ਭਵਿੱਖ ਵਿੱਚ ਵਧੇਰੇ ਸੰਵੇਦਨਸ਼ੀਲਤਾ ਤੋਂ ਕੰਮ ਲੈਣ ਦੀ ਅਪੀਲ ਵੀ ਕਰਦਾ ਹੈ।
  Published by:Sukhwinder Singh
  First published: