
ਕੋਰੋਨਾ ਪਾਬੰਦੀਆਂ ਖਿਲਾਫ ਸੜਕਾਂ 'ਤੇ ਆਏ ਪ੍ਰਾਈਵੇਟ ਸਕੂਲ ਮਾਲਕ ਤੇ ਅਧਿਆਪਕ
Suraj Bhan
ਬਠਿੰਡਾ: ਪੰਜਾਬ ਸਰਕਾਰ ਵੱਲੋਂ ਕਰੋਨਾ ਦੇ ਵਧਦੇ ਪ੍ਰਕੋਪ ਦੇ ਚੱਲਦੇ ਪ੍ਰਾਈਵੇਟ ਸਕੂਲ ਦਸ ਅਪ੍ਰੈਲ ਤੱਕ ਬੰਦ ਰੱਖਣ ਦੇ ਹੁਕਮਾਂ ਖ਼ਿਲਾਫ਼ ਅੱਜ ਬਠਿੰਡਾ ਵਿੱਚ ਪ੍ਰਾਈਵੇਟ ਸਕੂਲ ਮਾਲਕਾਂ, ਅਧਿਆਪਕਾ, ਵੈਨ ਚਾਲਕਾਂ ਸਣੇ ਬੱਚਿਆਂ ਦੇ ਮਾਪਿਆਂ ਨੇ ਕੈਪਟਨ ਸਰਕਾਰ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦਿਆਂ ਪਾਵਰ ਹਾਊਸ ਰੋਡ ਤੋਂ ਡੀਸੀ ਦਫਤਰ ਤੱਕ ਮਾਰਚ ਕੀਤਾ।
ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਵਿਚ ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਇਕ ਪਾਸੇ ਪੰਜਾਬ ਦੀ ਕਾਂਗਰਸ ਸਰਕਾਰ ਸਿਆਸੀ ਰੈਲੀਆਂ ਅਤੇ ਮੇਲੇ ਕਰਨ ਦੀਆਂ ਪਰਮਿਸ਼ਨਾਂ ਦੇ ਰਹੀ ਹੈ ਦੂਜੇ ਪਾਸੇ ਕੋਰੋਨਾ ਦੀ ਆੜ ਵਿੱਚ ਪ੍ਰਾਈਵੇਟ ਸਕੂਲ ਬੰਦ ਕਰ ਕੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ।
ਇਸ ਦੌਰਾਨ ਸਕੂਲੀ ਅਧਿਆਪਕਾਂ, ਸਕੂਲ ਮਾਲਕਾ ਤੇ ਵੈਨ ਬੱਸ ਚਾਲਕਾਂ, ਦਰਜਾ ਚਾਰ ਕਰਮਚਾਰੀਆਂ ਨੇ ਪਾਵਰ ਹਾਊਸ ਰੋਡ ਤੋਂ ਲੈ ਕੇ ਡੀ ਸੀ ਦਫਤਰ ਤੱਕ ਰੋਸ ਮਾਰਚ ਕੀਤਾ ਜਿਸ ਦੌਰਾਨ ਉਨ੍ਹਾਂ 'ਠੇਕੇ ਖੁੱਲ੍ਹੇ, ਸਕੂਲ ਬੰਦ' ਦੇ ਨਾਅਰੇ ਲਾਉਂਦਿਆਂ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।