
ਪ੍ਰਾਈਵੇਟ ਟਰਾਂਸਪੋਟਰਾਂ ਨੇ ਘੇਰ ਲਈ ਸਰਕਾਰੀ ਬੱਸ, ਡਰਾਈਵਰ ਦੇ ਫੋਨ ਕਰਨ 'ਤੇ ਤੁਰਤ ਪਹੁੰਚ ਗਏ ਰਾਜਾ ਵੜਿੰਗ, ਵੇਖੋ ਵੀਡੀਓ...
ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਅੱਜ ਫਿਰ ਐਕਸ਼ਨ ਵਿੱਚ ਨਜ਼ਰ ਆਏ। ਚੰਡੀਗੜ੍ਹ ਦੇ 43 ਬੱਸ ਸਟੈਂਡ ਵਿੱਚ ਅਚਾਨਕ ਇਕ ਸਰਕਾਰੀ ਬੱਸ ਨੂੰ ਇੱਕ ਪ੍ਰਾਈਵੇਟ ਟਰਾਂਸਪੋਰਟਰ ਨੇ ਘੇਰ ਲਿਆ। ਬੱਸ ਡਰਾਈਵਰ ਨੇ ਤੁਰੰਤ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੂੰ ਫੋਨ ਕੀਤਾ। ਫੋਨ ਮਿਲਣ ’ਤੇ ਮੰਤਰੀ ਤੁਰੰਤ ਸਰਕਾਰੀ ਬੱਸ ਅੱਡੇ ਦੇ ਕਾਊਂਟਰ ਨੰਬਰ 39 ’ਤੇ ਪੁੱਜੇ। ਮੰਤਰੀ ਨੇ ਤੁਰੰਤ ਕਾਰਵਾਈ ਕੀਤੀ ਗਈ, ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ।
ਪ੍ਰਾਈਵੇਟ ਜੁਝਾਰ ਕੰਪਨੀ ਦੀ ਬੱਸ ਦੇ ਡਰਾਈਵਰ ਨੂੰ ਪੁਲੀਸ ਹਵਾਲੇ ਕਰ ਦਿੱਤਾ ਗਿਆ ਤੇ ਬੱਸ ਨੂੰ ਵੀ ਜ਼ਬਤ ਕਰ ਲਿਆ ਗਿਆ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।