ਕੈਪਟਨ ਦੀ ਚਾਹ ਪਾਰਟੀ ਛੱਡ ਕੇ ਚਲੇ ਗਏ ਸਨ ਸਿੱਧੂ, ਪ੍ਰਿਅੰਕਾ ਗਾਂਧੀ ਦੇ ਫੋਨ 'ਤੇ ਵਾਪਸ ਆਉਣਾ ਪਿਆ ਪੰਜਾਬ ਭਵਨ

News18 Punjabi | News18 Punjab
Updated: July 24, 2021, 9:20 AM IST
share image
ਕੈਪਟਨ ਦੀ ਚਾਹ ਪਾਰਟੀ ਛੱਡ ਕੇ ਚਲੇ ਗਏ ਸਨ ਸਿੱਧੂ, ਪ੍ਰਿਅੰਕਾ ਗਾਂਧੀ ਦੇ ਫੋਨ 'ਤੇ ਵਾਪਸ ਆਉਣਾ ਪਿਆ ਪੰਜਾਬ ਭਵਨ
ਕੈਪਟਨ ਦੀ ਚਾਹ ਪਾਰਟੀ ਛੱਡ ਕੇ ਚਲੇ ਗਏ ਸਨ ਸਿੱਧੂ, ਪ੍ਰਿਅੰਕਾ ਗਾਂਧੀ ਦੇ ਫੋਨ 'ਤੇ ਵਾਪਸ ਆਉਣਾ ਪਿਆ ਪੰਜਾਬ ਭਵਨ

  • Share this:
  • Facebook share img
  • Twitter share img
  • Linkedin share img
ਪੰਜਾਬ ਕਾਂਗਰਸ ਦੀ ਕਮਾਨ ਹੁਣ ਨਵਜੋਤ ਸਿੰਘ ਸਿੱਧੂ ਦੇ ਹੱਥ ਆ ਗਈ ਹੈ। ਸ਼ੁੱਕਰਵਾਰ ਨੂੰ ਸਿੱਧੂ ਨੇ 10 ਹਜ਼ਾਰ ਤੋਂ ਵੱਧ ਸਮਰਥਕਾਂ ਵਿਚ ਪ੍ਰਧਾਨ ਦੇ ਅਹੁਦੇ ਦੀ ਕੁਰਸੀ ਸੰਭਾਲੀ। ਸਿੱਧੂ ਦੀ ਤਾਜਪੋਸ਼ੀ ਸਮੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਮੌਜੂਦ ਸਨ।

ਪਿਛਲੇ ਕਈ ਮਹੀਨਿਆਂ ਤੋਂ ਆਪਸੀ ਕਲੇਸ਼ ਵਿਚ ਘਿਰੀ ਹੋਈ ਕਾਂਗਰਸ ਨੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਕਿ ਹੁਣ ਸਭ ਕੁਝ ਠੀਕ ਹੈ। ਹਾਲਾਂਕਿ, ਕੈਪਟਨ ਅਮਰਿੰਦਰ ਸਿੰਘ ਦੀ ਚਾਹ ਪਾਰਟੀ ਤੋਂ ਪਹਿਲਾਂ ਜੋ ਕੁਝ ਹੋਇਆ, ਉਸ ਤੋਂ ਬਾਅਦ ਸਾਫ ਨਜ਼ਰ ਆ ਰਿਹਾ ਹੈ ਕਿ ਕਾਂਗਰਸ ਦੇ ਅੰਦਰਲੇ ਮਤਭੇਦ ਅਜੇ ਵੀ ਪੂਰੀ ਤਰ੍ਹਾਂ ਖਤਮ ਨਹੀਂ ਹੋਏ।

ਨਵਜੋਤ ਸਿੰਘ ਸਿੱਧੂ ਨਾਲ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਵਿਵਾਦ ਦੇ ਵਿਚਕਾਰ ਕੈਪਟਨ ਅਮਰਿੰਦਰ ਸਿੰਘ ਦਾ ਰਵੱਈਆ ਨਰਮ ਪੈ ਰਿਹਾ ਪ੍ਰਤੀਤ ਹੁੰਦਾ ਹੈ। ਸਿੱਧੂ ਨਾਲ ਮੁਲਾਕਾਤ ਤੋਂ ਪਹਿਲਾਂ, ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਤੌਰ 'ਤੇ ਕਿਹਾ ਸੀ ਕਿ ਉਹ ਸਿੱਧੂ ਨੂੰ ਉਦੋਂ ਤੱਕ ਨਹੀਂ ਮਿਲਣਗੇ ਜਦੋਂ ਤੱਕ ਸਿੱਧੂ ਜਨਤਕ ਤੌਰ ਆਪਣੇ ਬਿਆਨਾਂ ਲਈ ਮੁਆਫੀ ਨਹੀਂ ਮੰਗਦੇ।
ਹਾਲਾਂਕਿ, ਇਸ ਗੱਲ ਨੂੰ ਪਾਸੇ ਰੱਖਦੇ ਹੋਏ ਕੈਪਟਨ ਨੇ ਸਿੱਧੂ ਨੂੰ ਚਾਹ ਪਾਰਟੀ ਵਿੱਚ ਇੱਕ ਮੀਟਿੰਗ ਲਈ ਬੁਲਾਇਆ। ਕੈਪਟਨ ਦੀ ਚਾਹ ਪਾਰਟੀ ਦੌਰਾਨ ਵੀ ਦੋਵਾਂ ਨੇਤਾਵਾਂ ਦਰਮਿਆਨ ਦੂਰੀ ਸਾਫ਼ ਦਿਖਾਈ ਦਿੱਤੀ। ਸੂਤਰਾਂ ਮੁਤਾਬਕ ਨਵਜੋਤ ਸਿੰਘ ਸਿੱਧੂ, ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ ਬਗੈਰ ਪੰਜਾਬ ਭਵਨ ਤੋਂ ਚਲੇ ਗਏ ਸਨ। ਜਿਵੇਂ ਹੀ ਪ੍ਰਿਯੰਕਾ ਗਾਂਧੀ ਨੂੰ ਇਸ ਬਾਰੇ ਪਤਾ ਲੱਗਿਆ, ਉਨ੍ਹਾਂ ਨੇ ਸਿੱਧੂ ਨੂੰ ਫੋਨ ਉਤੇ ਪੰਜਾਬ ਭਵਨ ਵਾਪਸ ਜਾਣ ਲਈ ਕਿਹਾ।

ਦਰਅਸਲ, ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਤੋਂ ਪਹਿਲਾਂ ਕੈਪਟਨ ਨੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਚਾਹ ਲਈ ਭਵਨ ਵਿੱਚ ਬੁਲਾਇਆ ਸੀ। ਜਦੋਂ ਨਵਜੋਤ ਸਿੱਧੂ ਪੰਜਾਬ ਭਵਨ ਪਹੁੰਚੇ ਤਾਂ ਕੈਪਟਨ ਅਜੇ ਉਥੇ ਨਹੀਂ ਪਹੁੰਚੇ ਸਨ। ਸਿੱਧੂ ਨੇ ਕੁਝ ਸਮੇਂ ਲਈ ਵਿਧਾਇਕਾਂ ਨਾਲ ਗੱਲਬਾਤ ਕੀਤੀ, ਜਿਸ ਤੋਂ ਬਾਅਦ ਉਹ ਪੰਜਾਬ ਭਵਨ ਤੋਂ ਚਲੇ ਗਏ। ਇਹ ਜਾਣਕਾਰੀ ਪ੍ਰਿਅੰਕਾ ਗਾਂਧੀ ਨੂੰ ਦਿੱਤੀ ਗਈ। ਪ੍ਰਿਯੰਕਾ ਗਾਂਧੀ ਨੇ ਤੁਰੰਤ ਨਵਜੋਤ ਸਿੱਧੂ ਨੂੰ ਫੋਨ ਕੀਤਾ ਅਤੇ ਉਨ੍ਹਾਂ ਨੂੰ ਪੰਜਾਬ ਭਵਨ ਵਾਪਸ ਜਾਣ ਲਈ ਕਿਹਾ।
Published by: Gurwinder Singh
First published: July 24, 2021, 9:13 AM IST
ਹੋਰ ਪੜ੍ਹੋ
ਅਗਲੀ ਖ਼ਬਰ