ਮਲੇਰਕੋਟਲਾ : ਪੰਜਾਬ ਵਿੱਚ ਚੋਣ ਕਮਿਸ਼ਨਰ ਵੱਲੋ ਫਰਬਰੀ ਵਿੱਚ ਹੋਣ ਜਾ ਰਹੀਆ ਚੋਣਾ ਨੂੰ ਲੈ ਕੇ ਪੂਰੇ ਸੂਬੇ ਵਿੱਚ ਚੋਣ ਜਾਬਤਾ ਲਾਉਣ ਮਗਰੋ ਮਾਲੇਰਕੋਟਲਾ ਨਿਵਾਸੀਆਂ ਲਈ ਦੁੱਖ ਭਰੀ ਖ਼ਬਰ ਹੈ ਕਿ ਸ਼ਹਿਰ ਦੇ ਸ਼ੁਰੂ ਹੋਣ ਵਾਲੇ ਸਾਰੇ ਨਵੇਂ ਕੰਮ ਬੰਦ ਕਰ ਦਿੱਤੇ ਗਏ ਹਨ। ਹੁਣ ਚੋਣਾਂ ਤੱਕ ਕਿਸੇ ਵੀ ਸੜਕ ਤੇ ਨਵੀਂ ਇੱਟ ਵੀ ਨਹੀਂ ਰੱਖੀ ਜਾ ਸਕਦੀ। ਪਹਿਲਾਂ ਤੋਂ ਚੱਲ ਰਹੇ ਕੰਮ ਜਾਰੀ ਰਹਿਣਗੇ। ਜਿਕਰਯੋਗ ਹੈ ਕਿ ਸ਼ਹਿਰ ਨਿਵਾਸੀ ਪਿਛਲੇ ਕਈ ਸਾਲਾਂ ਤੋਂ ਨਰਕ ਭਰੀ ਜਿੰਦਗੀ ਜਿਉਂ ਰਹੇ ਹਨ। ਚੋਣਾਂ ਤੋਂ ਪਹਿਲਾਂ ਸ਼ਹਿਰ ਨਿਵਾਸੀਆਂ ਨੂੰ ਕੁੱਝ ਰਾਹਤ ਮਿਲਣ ਦੀ ਆਸ ਸੀ ਪਰ ਕਾਂਗਰਸ ਪਾਰਟੀ ਵੱਲੋਂ ਚਲਾਏ ‘ਅੰਨੇ ਵਿਕਾਸ’ ਦੀ ਹਨੇਰੀ ਵਿੱਚ ਸਾਰਾ ਸ਼ਹਿਰ ਹੀ ਉਲਝ ਗਿਆ। ਸਾਰੇ ਸ਼ਹਿਰ ਨੂੰ ਪੁੱਟ ਤਾਂ ਦਿੱਤਾ ਗਿਆ ਪਰ ਵਿਉਂਤਬੰਦੀ ਨਾਲ ਕਿਸੇ ਵੀ ਕੰਮ ਨੂੰ ਨੇਪਰੇ ਨਹੀਂ ਚਾੜ੍ਹਿਆ ਗਿਆ।
ਸਥਾਨਕ ਉਰਦੂ ਅਕੈਡਮੀ ਵਿੱਚ ਰੱਖੀ ਪੈ੍ਰੱਸ ਕਾਨਫ਼ਰੰਸ ਮੌਕੇ ਜਦੋ ਡਿਪਟੀ ਕਮਿਸ਼ਨਰ ਦਾ ਧਿਆਨ ਸ਼ਹਿਰ ਅੰਦਰ ਬੱਸ ਸਟੈਂਡ ਤੋਂ ਕਾਲੀ ਮਾਤਾ ਮੰਦਿਰ ਸੜਕ, ਸੱਠਾ ਚੌਂਕ ਤੋਂ ਕਮਲ ਸਿਨੇਮਾ ਰੋਡ, ਮਾਨਾ ਫਾਟਕ ਸਮੇਤ ਸਾਰੇ ਸ਼ਹਿਰ ਦੇ ਵੱਖ ਵੱਖ ਏਰੀਏ ਵੱਲ ਦਵਾਇਆ ਗਿਆ ਤਾਂ ਉਹਨਾਂ ਕਿਹਾ ਕਿ ਸ਼ਹਿਰ ਅੰਦਰ ਕਿਸੇ ਵੀ ਗਲੀ ਮੁਹੱਲੇ ਜਾਂ ਸੜਕ ਤੇ ਕੋਈ ਵੀ ਨਵਾਂ ਕੰਮ ਸ਼ੁਰੂ ਨਹੀਂ ਕੀਤਾ ਜਾ ਸਕਦਾ ਜੋ ਕੰਮ ਪਹਿਲਾਂ ਤੋਂ ਚੱਲ ਰਹੇ ਹਨ, ਉਹਨਾਂ ਨੂੰ ਜ਼ਰੂਰ ਪੂਰਾ ਕੀਤਾ ਜਾ ਸਕਦਾ ਹੈ, ਫਿਰ ਵੀ ਇਸ ਬਾਰੇ ਵਿੱਚ ਏ.ਡੀ.ਸੀ. ਸੁਖਪ੍ਰੀਤ ਸਿੰਘ ਸਿੱਧੂ ਨੂੰ ਨੋਟ ਕਰਵਾ ਦਿੱਤਾ ਗਿਆ ਹੈ ਪਰ ਕੰਮ ਚੋਣ ਜਾਬਤੇ ਦੀ ਪਾਲਣਾ ਹੇਠ ਹੀ ਹੋ ਸਕਣਗੇ।
ਪੰਜਾਬ ਵਿੱਚ ਚੋਣ ਕਮਿਸ਼ਨਰ ਵੱਲੋ ਫਰਬਰੀ ਵਿੱਚ ਹੋਣ ਜਾ ਰਹੀਆ ਚੋਣਾ ਨੂੰ ਲੈ ਕੇ ਪੂਰੇ ਸੂਬੇ ਵਿੱਚ ਚੋਣ ਜਾਬਤਾ ਲਾਉਣ ਮਗਰੋ ਮਾਲੇਰਕੋਟਲਾ ਨਿਵਾਸੀਆਂ ਲਈ ਦੁੱਖ ਭਰੀ ਖ਼ਬਰ ਹੈ ਕਿ ਸ਼ਹਿਰ ਦੇ ਸ਼ੁਰੂ ਹੋਣ ਵਾਲੇ ਸਾਰੇ ਨਵੇਂ ਕੰਮ ਬੰਦ ਕਰ ਦਿੱਤੇ ਗਏ ਹਨ। ਹੁਣ ਚੋਣਾਂ ਤੱਕ ਕਿਸੇ ਵੀ ਸੜਕ ਤੇ ਨਵੀਂ ਇੱਟ ਵੀ ਨਹੀਂ ਰੱਖੀ ਜਾ ਸਕਦੀ। ਪਹਿਲਾਂ ਤੋਂ ਚੱਲ ਰਹੇ ਕੰਮ ਜਾਰੀ ਰਹਿਣਗੇ।ਜਿਕਰਯੋਗ ਹੈਕਿ ਸ਼ਹਿਰ ਨਿਵਾਸੀ ਪਿਛਲੇ ਕਈ ਸਾਲਾਂ ਤੋਂ ਨਰਕ ਭਰੀ ਜਿੰਦਗੀ ਜਿਉਂ ਰਹੇ ਹਨ। ਚੋਣਾਂ ਤੋਂ ਪਹਿਲਾਂ ਸ਼ਹਿਰ ਨਿਵਾਸੀਆਂ ਨੂੰ ਕੁੱਝ ਰਾਹਤ ਮਿਲਣ ਦੀ ਆਸ ਸੀ ਪਰ ਕਾਂਗਰਸ ਪਾਰਟੀ ਵੱਲੋਂ ਚਲਾਏ ‘ਅਨ੍ਹੇ ਵਿਕਾਸ’ ਦੀ ਹਨੇਰੀ ਵਿੱਚ ਸਾਰਾ ਸ਼ਹਿਰ ਹੀ ਉਲਝ ਗਿਆ। ਸਾਰੇ ਸ਼ਹਿਰ ਨੂੰ ਪੁੱਟ ਤਾਂ ਦਿੱਤਾ ਗਿਆ ਪਰ ਵਿਉਂਤਬੰਦੀ ਨਾਲ ਕਿਸੇ ਵੀ ਕੰਮ ਨੂੰ ਨੇਪਰੇ ਨਹੀਂ ਚਾੜ੍ਹਿਆ ਗਿਆ।
ਸਥਾਨਕ ਉਰਦੂ ਅਕੈਡਮੀ ਵਿੱਚ ਰੱਖੀ ਪੈ੍ਰੱਸ ਕਾਨਫ਼ਰੰਸ ਮੌਕੇ ਜਦੋ ਡਿਪਟੀ ਕਮਿਸ਼ਨਰ ਦਾ ਧਿਆਨ ਸ਼ਹਿਰ ਅੰਦਰ ਬੱਸ ਸਟੈਂਡ ਤੋਂ ਕਾਲੀ ਮਾਤਾ ਮੰਦਿਰ ਸੜਕ, ਸੱਠਾ ਚੌਂਕ ਤੋਂ ਕਮਲ ਸਿਨੇਮਾ ਰੋਡ, ਮਾਨਾ ਫਾਟਕ ਸਮੇਤ ਸਾਰੇ ਸ਼ਹਿਰ ਦੇ ਵੱਖ ਵੱਖ ਏਰੀਏ ਵੱਲ ਦਵਾਇਆ ਗਿਆ ਤਾਂ ਉਹਨਾਂ ਕਿਹਾ ਕਿ ਸ਼ਹਿਰ ਅੰਦਰ ਕਿਸੇ ਵੀ ਗਲੀ ਮੁਹੱਲੇ ਜਾਂ ਸੜਕ ਤੇ ਕੋਈ ਵੀ ਨਵਾਂ ਕੰਮ ਸ਼ੁਰੂ ਨਹੀਂ ਕੀਤਾ ਜਾ ਸਕਦਾ ਜੋ ਕੰਮ ਪਹਿਲਾਂ ਤੋਂ ਚੱਲ ਰਹੇ ਹਨ ਉਹਨਾਂ ਨੂੰ ਜ਼ਰੂਰ ਪੂਰਾ ਕੀਤਾ ਜਾ ਸਕਦਾ ਹੈ, ਫਿਰ ਵੀ ਇਸ ਬਾਰੇ ਵਿੱਚ ਏ.ਡੀ.ਸੀ. ਸੁਖਪ੍ਰੀਤ ਸਿੰਘ ਸਿੱਧੂ ਨੂੰ ਨੋਟ ਕਰਵਾ ਦਿੱਤਾ ਗਿਆ ਹੈ ਪਰ ਕੰਮ ਚੋਣ ਜਾਬਤੇ ਦੀ ਪਾਲਣਾ ਹੇਠ ਹੀ ਹੋ ਸਕਣਗੇ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Assembly Elections 2022, Conduct, Malerkotla