ਵਿਦਿਆਰਥਣ ਦੇ ਨਾਲ ਨਸ਼ੇ ’ਚ ਟੱਲੀ ਮਿਲਿਆ ਪ੍ਰੋਫੈਸਰ

ਵਿਦਿਆਰਥਣ ਦੇ ਨਾਲ ਨਸ਼ੇ ’ਚ ਟੱਲੀ ਮਿਲਿਆ ਪ੍ਰੋਫੈਸਰ

 • Share this:
  ਜਿਲ੍ਹਾ ਹੁਸ਼ਿਆਰਪੁਰ ਦੇ ਤਲਵਾੜਾ ਵਿਚ ਸਰਕਾਰੀ ਕਾਲਜ ਦੇ ਇਕ ਪ੍ਰੋਫੈਸਰ ਨੂੰ ਸਾਬਕਾ ਵਿਦਿਆਰਥਣ ਦੇ ਨਾਲ ਨਸ਼ੇ ਦੀ ਹਾਲਤ ਵਿਚ ਫੜਿਆ ਗਿਆ ਹੈ। ਵਿਦਿਆਰਥਣ ਇੰਨੀ ਜਿਆਦਾ ਨਸ਼ੇ ਦੀ ਹਾਲਤ ’ਚ ਸੀ ਉਹ ਠੀਕ ਤਰ੍ਹਾਂ ਤੁਰ ਵੀ ਨਹੀਂ ਪਾ ਰਹੀ ਸੀ।

  ਪੰਜਾਬ ਸਥਿਤ ਤਲਵਾੜਾ ਦੇ ਇਕ ਸਰਕਾਰੀ ਕਾਲਜ ਵਿਚ ਇਕ ਪ੍ਰੋਫੈਸਰ ਆਪਣੀ ਸਾਬਕਾ ਵਿਦਿਆਰਥਣ ਦੇ ਨਾਲ ਨਸ਼ੇ ਵਿਚ ਧੁੱਤ ਕਾਬੂ ਕੀਤਾ ਗਿਆ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸਰਕਾਰੀ ਕਾਲਜ ਦੇ ਇਕ ਪ੍ਰੋਫੈਸਰ ਤੇ ਸਾਬਕਾ ਵਿਦਿਆਰਥਣ ਦੋਵੇਂ ਨਸ਼ੇ ਦੇ ਹਾਲਤ ’ਚ ਸ। ਸਾਬਕਾ ਵਿਦਿਆਰਥਣ ਇੰਨੀ ਜਿਆਦਾ ਨਸ਼ੇ ਵਿਚ ਸੀ ਕਿ ਉਹ ਠੀਕ ਤਰ੍ਹਾਂ ਤੁਰ ਵੀ ਨਹੀਂ ਪਾ ਰਹੀ ਸੀ। ਇਸ ਤੋਂ ਬਾਅਦ ਲੋਕਾਂ ਨੇ ਤੁਰਤ ਪੁਲਿਸ ਨੂੰ ਸੂਚਨਾ ਦਿੱਤੀ। ਸਥਾਨਕ ਮੀਡੀਆ ਰਿਪੋਰਟਾ ਦੇ ਅਨੁਸਾਰ ਪੁਲਿਸ ਨੇ ਜਾਣਕਾਰੀ ਦਿੱਤੀ ਹੈ, ਫਿਲਹਾਲ ਉਨ੍ਹਾਂ ਨੂੰ ਕੋਈ ਵੀ ਸ਼ਿਕਾਇਤ ਨਹੀਂ ਮਿਲੀ ਹੈ।

  ਸ਼ਿਕਾਇਤ ਦਰਜ ਹੋਣ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾਵੇਗੀ। ਪੁਲਿਸ ਪੁਛਗਿੱਛ ’ਚ ਪਤਾ ਚਲਿਆ ਹੈ ਕਿ ਮਹਿਲਾ ਹਾਜੀਪੁਰ ਦੀ ਰਹਿਣ ਵਾਲੀ ਹੈ। ਉਸ ਨੂੰ ਉਸਦੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ। ਇਸ ਘਟਨਾ ਉਤੇ ਕਾਲਜ ਦੇ ਪ੍ਰਿੰਸੀਪਲ ਗੁਰਚਰਣ ਸਿੰਘ ਨੇ ਕਿਹਾ ਕਿ ਜੋ ਘਟਨਾ ਹੋਈ, ਉਹ ਕਾਫੀ ਸ਼ਰਮਨਾਕ ਹੈ। ਪਰ ਇਹ ਘਟਨਾ ਉਸ ਸਮੇਂ ਹੋਈ ਹੈ ਜਦੋਂ ਉਹ ਡਿਉਟੀ ਉਤੇ ਨਹੀਂ ਸੀ। ਡਿਊਟੀ ਉਤੇ ਨਾ ਹੋਣ ਦੇ ਬਾਵਜਬਦ ਉਹ ਇੱਥੇ ਕੀ ਕਰ ਰਹੇ ਸੀ, ਕਾਲਜ ਪ੍ਰਸਾਸ਼ਨ ਇਸ ਦਾ ਜਿੰਮੇਵਾਰ ਨਹੀਂ ਹੈ।
  Published by:Gurwinder Singh
  First published:
  Advertisement
  Advertisement