Home /News /punjab /

ਅੰਮ੍ਰਿਤਸਰ ਦੇ ਪਰਿਵਾਰ ਨੇ ਰਵਾਇਤੀ ਖੇਤੀ ਛੱਡ ਕੀਤੀ ਮਸ਼ਰੂਮ ਦੀ ਖੇਤੀ, 50 ਲੱਖ ਦਾ ਮੁਨਾਫ਼ਾ

ਅੰਮ੍ਰਿਤਸਰ ਦੇ ਪਰਿਵਾਰ ਨੇ ਰਵਾਇਤੀ ਖੇਤੀ ਛੱਡ ਕੀਤੀ ਮਸ਼ਰੂਮ ਦੀ ਖੇਤੀ, 50 ਲੱਖ ਦਾ ਮੁਨਾਫ਼ਾ

ਦੱਸ ਦੇਈਏ ਕਿ ਅੰਮ੍ਰਿਤਸਰ ਦੇ ਨੇੜੇ ਬਟਾਲਾ ਰੋਡ ਉੱਤੇ ਰੰਧਵਾ ਪਰਿਵਾਰ ਦਾ ਇੱਕ ਫਾਰਮ ਹਾਊਸ ਹੈ। ਇਸਦਾ ਨਾਂ ਰੰਧਾਵਾ ਫਾਰਮ ਹਾਊਸ (Randhawa Farm House) ਹੈ। ਇੱਥੇ ਆਚਾਰ ਅਤੇ ਹੋਰ ਕਈ ਖਾਣ ਵਾਲੀਆਂ ਚੀਜ਼ਾਂ ਮਿਲਦੀਆਂ ਹਨ। ਇੱਥੋਂ ਮਿਲਣ ਵਾਲੇ ਸਾਰੇ ਖਾਣ ਵਾਲੇ ਪਦਾਰਥਾਂ ਵਿੱਚ ਖੁੰਬਾਂ ਸਭ ਤੋਂ ਮੁੱਖ ਹਨ।

ਦੱਸ ਦੇਈਏ ਕਿ ਅੰਮ੍ਰਿਤਸਰ ਦੇ ਨੇੜੇ ਬਟਾਲਾ ਰੋਡ ਉੱਤੇ ਰੰਧਵਾ ਪਰਿਵਾਰ ਦਾ ਇੱਕ ਫਾਰਮ ਹਾਊਸ ਹੈ। ਇਸਦਾ ਨਾਂ ਰੰਧਾਵਾ ਫਾਰਮ ਹਾਊਸ (Randhawa Farm House) ਹੈ। ਇੱਥੇ ਆਚਾਰ ਅਤੇ ਹੋਰ ਕਈ ਖਾਣ ਵਾਲੀਆਂ ਚੀਜ਼ਾਂ ਮਿਲਦੀਆਂ ਹਨ। ਇੱਥੋਂ ਮਿਲਣ ਵਾਲੇ ਸਾਰੇ ਖਾਣ ਵਾਲੇ ਪਦਾਰਥਾਂ ਵਿੱਚ ਖੁੰਬਾਂ ਸਭ ਤੋਂ ਮੁੱਖ ਹਨ।

ਦੱਸ ਦੇਈਏ ਕਿ ਅੰਮ੍ਰਿਤਸਰ ਦੇ ਨੇੜੇ ਬਟਾਲਾ ਰੋਡ ਉੱਤੇ ਰੰਧਵਾ ਪਰਿਵਾਰ ਦਾ ਇੱਕ ਫਾਰਮ ਹਾਊਸ ਹੈ। ਇਸਦਾ ਨਾਂ ਰੰਧਾਵਾ ਫਾਰਮ ਹਾਊਸ (Randhawa Farm House) ਹੈ। ਇੱਥੇ ਆਚਾਰ ਅਤੇ ਹੋਰ ਕਈ ਖਾਣ ਵਾਲੀਆਂ ਚੀਜ਼ਾਂ ਮਿਲਦੀਆਂ ਹਨ। ਇੱਥੋਂ ਮਿਲਣ ਵਾਲੇ ਸਾਰੇ ਖਾਣ ਵਾਲੇ ਪਦਾਰਥਾਂ ਵਿੱਚ ਖੁੰਬਾਂ ਸਭ ਤੋਂ ਮੁੱਖ ਹਨ।

ਹੋਰ ਪੜ੍ਹੋ ...
  • Share this:
ਅੰਮ੍ਰਿਤਸਰ ਦਾ ਇੱਕ ਪਰਿਵਾਰ ਖੁੰਬਾਂ ਦੀ ਖੇਤੀ ਵਿੱਚੋਂ ਭਾਰੀ ਮੁਨਾਫ਼ਾ ਕਮਾ ਰਿਹਾ ਹੈ। ਇਸ ਪਰਿਵਾਰ ਨੇ ਖੁੰਬਾਂ ਦੀ ਖੇਤੀ ਨੂੰ ਘਰ ਦੇ ਵਿਹੜੇ ਤੋਂ ਸ਼ੌਕ ਵਜੋਂ ਸ਼ੁਰੂ ਕੀਤਾ ਸੀ। ਹੌਲੀ ਹੌਲੀ ਉਨ੍ਹਾਂ ਨੇ ਆਪਣੇ ਇਸ ਸ਼ੌਕ ਨੂੰ ਇੱਕ ਚੰਗਾ ਬਿਜ਼ਨਿਸ ਬਣਾ ਲਿਆ। ਅੰਮ੍ਰਿਤਸਰ ਰੰਧਾਵਾ ਪਰਿਵਾਰ ਮਸ਼ਰੂਮਾਂ ਦੀ ਖੇਤੀ ਵਿੱਚ ਹਰ ਸਾਲ 50 ਲੱਖ ਰੁਪਏ ਕਮਾ ਰਿਹਾ ਹੈ।

ਤੁਹਾਨੂੰ ਦੱਸ ਦੇਈਏ ਕਿ ਅੰਮ੍ਰਿਤਸਰ ਦੇ ਨੇੜੇ ਬਟਾਲਾ ਰੋਡ ਉੱਤੇ ਰੰਧਵਾ ਪਰਿਵਾਰ ਦਾ ਇੱਕ ਫਾਰਮ ਹਾਊਸ ਹੈ। ਇਸਦਾ ਨਾਂ ਰੰਧਾਵਾ ਫਾਰਮ ਹਾਊਸ (Randhawa Farm House) ਹੈ। ਇੱਥੇ ਆਚਾਰ ਅਤੇ ਹੋਰ ਕਈ ਖਾਣ ਵਾਲੀਆਂ ਚੀਜ਼ਾਂ ਮਿਲਦੀਆਂ ਹਨ। ਇੱਥੋਂ ਮਿਲਣ ਵਾਲੇ ਸਾਰੇ ਖਾਣ ਵਾਲੇ ਪਦਾਰਥਾਂ ਵਿੱਚ ਖੁੰਬਾਂ ਸਭ ਤੋਂ ਮੁੱਖ ਹਨ।

ਤੁਹਾਨੂੰ ਜਾਣਕਾਰੀ ਲਈ ਦੱਸ ਦੇਈਏ ਕਿ ਰੰਧਾਵਾ ਫਾਰਮ ਹਾਊਸ (Randhawa Farm House) ਵਿੱਚ 66 ਸਾਲ ਦੀ ਉਮਰ ਦੀ ਹਰਜ਼ਿੰਦਰ ਕੌਰ ਰੰਧਾਵਾ ਅਤੇ ਉਸਦੇ ਚਾਰ ਪੁੱਤਰ ਰਲ ਕੇ ਖੁੰਬਾਂ ਦੀ ਖੇਤੀ ਅਤੇ ਕਾਰੋਬਾਰ ਕਰਦੇ ਹਨ। ਉਨ੍ਹਾਂ ਦੇ ਫਾਰਮ ਵਿੱਚ ਖੁੰਬਾਂ ਦੀਆਂ ਆਮ ਦੇਸੀ ਕਿਸਮਾਂ ਤੋਂ ਲੈ ਕੇ ਹੋਰ ਵਿਦੇਸ਼ੀ ਜਿਵੇਂ ਕਿ ਸੀਪ, ਕਿੰਗ ਓਇਸਟਰ, ਸ਼ੀਤਾਕੇ ਅਤੇ ਝੋਨੇ ਦੀ ਪਰਾਲੀ ਦੇ ਖੁੰਬਾਂ ਆਦਿ ਤੱਕ ਉਪਲਬਧ ਹਨ।

ਇਸਦੇ ਨਾਲ ਹੀ ਜ਼ਿਕਰਯੋਗ ਹੈ ਕਿ ਖੁੰਬਾਂ ਦੀ ਖੇਤੀ ਆਮ ਤੌਰ 'ਤੇ ਸਰਦੀਆਂ ਦੇ ਮਹੀਨਿਆਂ ਵਿੱਚ ਨਵੰਬਰ ਤੋਂ ਫਰਵਰੀ ਤੱਕ ਹੀ ਕੀਤੀ ਜਾਂਦੀ ਹੈ। ਪਰ ਏਅਰ-ਕੰਡੀਸ਼ਨਡ ਸਹੂਲਤ ਕਰਕੇ ਰੰਧਾਵਾ ਪਰਿਵਾਰ ਸਾਲ ਭਰ ਖੁੰਬਾਂ ਦਾ ਕਾਰੋਬਾਰ ਚਲਾਉਂਦਾ ਹੈ। ਰੰਧਾਵਾ ਪਰਿਵਾਰ ਪੰਜਾਬ ਦੇ ਕਿਸਾਨਾਂ ਲਈ ਮਿਸਾਲ ਹੈ। ਇਨ੍ਹਾਂ ਦੀ ਮਿਹਨਤ ਤੋਂ ਸਿੱਖਿਆ ਜਾ ਸਕਦਾ ਹੈ ਕਿ ਪੰਜਾਬ ਵਿੱਚ ਕਣਕ ਜਾਂ ਝੋਨੇ ਦੀ ਖੇਤੀ ਤੋਂ ਬਿਨਾਂ ਖੇਤੀਬਾੜੀ ਦੇ ਹੋਰ ਕਈ ਵਿਕਲਪਾਂ ਵਿੱਚੋਂ ਮਿਹਨਤ ਨਾਲ ਚੰਗੇ ਪੈਸੇ ਕਮਾਏ ਜਾ ਸਕਦੇ ਹਨ।

ਪੰਜਾਬ ਦੇ ਕਿਸਾਨਾਂ ਲਈ ਖੁੰਬਾਂ ਦੀ ਖੇਤੀ ਇੱਕ ਚੰਗਾ ਵਿਕਲਪ ਹੈ। ਹਰਜਿੰਦਰ ਕੌਰ ਨੇ ਕਿਹਾ ਕਿ ਜੇਕਰ ਕੋਈ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿੱਚੋਂ ਬਾਹਰ ਆਉਣਾ ਚਾਹੁੰਦਾ ਹੈ ਤਾਂ ਬਿਨਾਂ ਖੋਜ ਤੋਂ ਖੇਤੀ ਕਰਨਾ ਬਹੁਤ ਔਖਾ ਹੈ। ਇਸਦੇ ਲਈ ਇੱਕ ਚੰਗੀ ਤਿਆਰੀ ਅਤੇ ਜਾਣਕਾਰੀ ਦੀ ਲੋੜ ਹੈ।

ਸ਼ੌਕ ਨੂੰ ਕਿਵੇਂ ਬਦਲਿਆ ਕਾਰੋਬਾਰ ਵਿੱਚ
ਹਰਜਿੰਦਰ ਕੌਰ ਰੰਧਾਵਾ ਨੇ ਦੱਸਿਆ ਕਿ ਉਸਨੇ 1989 ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ (Punjab Agriculture University) ਤੋਂ ਕੋਰਸ ਪੂਰਾ ਕਰਨ ਤੋਂ ਬਾਅਦ ਖੁੰਬਾਂ ਦੀ ਕਾਸ਼ਤ ਦਾ ਪਹਿਲਾ ਪ੍ਰਯੋਗ ਕੀਤਾ। ਉਸਨੇ ਇਹ ਕਾਸ਼ਤ ਆਪਣੇ ਘਰ ਦੇ ਵਿਹੜੇ ਵਿੱਚ ਵਿੱਚ ਸ਼ੌਕ ਵਜੋਂ ਸ਼ੁਰੂ ਕੀਤੀ ਸੀ। 1990 ਦੇ ਦਹਾਕੇ ਦੇ ਅੱਧ ਵਿੱਚ, ਉਸਨੇ ਖੇਤੀ ਨੂੰ ਬਟਾਲਾ ਰੋਡ 'ਤੇ ਚਾਰ ਏਕੜ ਦੇ ਪਲਾਟ ਵਿੱਚ ਕਰਨਾ ਸ਼ੁਰੂ ਕਰ ਦਿੱਤਾ। ਇਸ ਥਾਂ ਉੱਤੇ ਹੀ ਮੌਜੂਦਾ ਫਾਰਮ ਸਥਿਤ ਹੈ। ਇਸ ਤੋਂ ਬਾਅਦ ਉਸਨੇ ਵਾਧੂ ਉਪਜ ਵੇਚਣੀ ਸ਼ੁਰੂ ਕਰ ਦਿੱਤੀ ਅਤੇ ਇਸ ਤਰ੍ਹਾਂ ਇੱਕ ਛੋਟਾ ਜਿਹਾ ਬਿਜਨਸ ਚੱਲ ਪਿਆ।

ਪਹਿਲਾਂ ਪਹਿਲ ਇਹ ਖੇਤੀ ਸਿਰਫ਼ ਸਰਦੀਆਂ ਵਿੱਚ ਹੀ ਕੀਤੀ ਜਾਂਦੀ ਸੀ। ਪਰ ਰੰਧਾਵਾ ਨੇ ਮਹਿਸੂਸ ਕੀਤਾ ਕਿ ਜੇਕਰ ਉਹ ਸਹੀ ਤਾਪਮਾਨ ਬਰਕਰਾਰ ਰੱਖਣ ਵਿੱਚ ਕਾਮਯਾਬ ਹੁੰਦੇ ਹਨ ਤਾਂ ਉਹ ਆਪਣੇ ਕਾਰੋਬਾਰ ਨੂੰ ਵੱਧ ਸਮਾਂ ਕਰ ਸਕਦੇ ਹਨ। ਹਰਜਿੰਦਰ ਦੇ 42 ਸਾਲਾ ਪੁੱਤਰ ਮਨਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਇਸ ਲਈ ਉਨ੍ਹਾਂ ਨੇ ਸ਼ੁਰੂ ਵਿੱਚ ਸ਼ੈੱਡ ਬਣਾਏ ਅਤੇ ਏਅਰ ਕੂਲਰ ਅਤੇ ਪਾਣੀ ਦੇ ਛਿੜਕਾਅ ਦੀ ਵਰਤੋਂ ਕੀਤੀ। 2020 ਵਿੱਚ, ਉਹ ਆਪਣੀ ਜ਼ਮੀਨ 'ਤੇ 1.5 ਏਕੜ ਵਿੱਚ ਫੈਲੀ ਏਅਰ-ਕੰਡੀਸ਼ਨਡ ਇਮਾਰਤ ਬਣਾਈ ਅਤੇ ਉਹ ਸਾਲ ਭਰ ਕਾਰੋਬਾਰ ਨੂੰ ਚਲਦਾ ਰੱਖਣ ਦੇ ਯੋਗ ਹੋ ਗਏ।

ਇਸ ਸਹੂਲਤ ਨੂੰ ਬਣਾਉਣ ਲਈ ਰੰਧਾਵਾ ਪਰਿਵਾਰ ਨੂੰ 3 ਕਰੋੜ ਰੁਪਏ ਦੀ ਲਾਗਤ ਆਈ ਹੈ। ਹੁਣ ਉਹ ਪ੍ਰਤੀ ਸਾਲ ਲਗਭਗ 50 ਲੱਖ ਰੁਪਏ ਦਾ ਮੁਨਾਫਾ ਕਮਾਉਂਦੇ ਹਨ। ਰੰਧਾਵਾ ਪਰਿਵਾਰ ਖੁੰਬਾਂ ਦੀ ਵਿਕਰੀ ਸਿੱਧਾ ਗਾਹਕਾਂ ਨੂੰ ਹੀ ਕਰਦਾ ਹੈ। ਇਸ ਕਾਰੋਬਾਰ ਸੰਬੰਧੀ ਉਨ੍ਹਾਂ ਦਾ ਇੱਕ ਫੇਸਬੁੱਕ ਪੇਜ ਵੀ ਹੈ। ਉਨ੍ਹਾਂ ਮਾਰਕੀਟਿੰਗ ਲਈ ਕਿਸੇ ਵੀ ਏਜੰਸੀਆਂ ਨੂੰ ਨਿਯੁਕਤ ਨਹੀਂ ਕੀਤਾ।

ਤੁਹਾਨੂੰ ਦੱਸ ਦੇਈਏ ਕਿ ਇਸ ਇਮਾਰਤ ਵਿੱਚ ਖੁੰਬਾਂ ਦੀ ਕਾਸ਼ਤ ਲਈ 12 ਡਾਰਕ ਰੂਮ ਹਨ। ਹਰ ਕਮਰਾ ਲਗਭਗ 600 ਵਰਗ ਫੁੱਟ ਦਾ ਹੈ, ਜਿਸ ਵਿੱਚ ਲੋਹੇ ਦੇ ਰੈਕ ਦੇ ਦੋ ਕਾਲਮ ਹਨ ਜੋ ਖਾਦ ਨਾਲ ਭਰੇ ਪਲਾਸਟਿਕ ਦੇ ਥੈਲਿਆਂ ਨਾਲ ਸਟੈਕ ਕੀਤੇ ਗਏ ਹਨ। ਇਨ੍ਹਾਂ ਕਮਰਿਆਂ ਵਿੱਚ ਮੱਧਮ ਰੋਸ਼ਨੀ ਹੈ।

ਰੰਧਾਵਾ ਫਾਰਮ 'ਤੇ ਲਗਭਗ 100 ਲੋਕ ਕੰਮ 'ਤੇ ਰੱਖੇ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਨੇੜਲੇ ਪਿੰਡਾਂ ਦੀਆਂ ਔਰਤਾਂ ਹਨ। ਇਸ ਤੋਂ ਇਲਾਵਾ ਇਸ ਫਾਰਮ ਵਿੱਚ ਖੁੰਬਾਂ ਦੇ ਚਿਪਸ, ਅਚਾਰ, ਭੁਜੀਆ ਅਤੇ ਹੋਰ ਚੀਜ਼ਾਂ ਬਣਾਈਆਂ ਜਾਂਦੀਆਂ ਹਨ ਅਤੇ ਇਨ੍ਹਾਂ ਨੂੰ ਦੁਕਾਨ ਦੇ ਕਾਊਂਟਰ ਉੱਤੇ ਰੱਖ ਕੇ ਵੇਚਿਆ ਜਾਂਦਾ ਹੈ।
Published by:Amelia Punjabi
First published:

Tags: Organic farming, Progressive Farming, Punjab farmers

ਅਗਲੀ ਖਬਰ