ਗੁਰਦੀਪ ਸਿੰਘ
ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ, ਨੌਜਵਾਨਾਂ ਅਤੇ ਮਜਦੂਰਾਂ ਲਈ ਪ੍ਰੋਜੇਕਟ ਲਿਆਏ ਜਾ ਰਹੇ ਹਨ ਤਾਂਕਿ ਸਾਰੇ ਮਿਲਕੇ ਕੰਮ ਕਰ ਸਕਨ ਅਤੇ ਆਪਣੀ ਆਰਥਿਕਤਾ ਅਤੇ ਸਮਾਜਿਕ ਜੀਵਨ ਨੂੰ ਬੇਹਤਰ ਬਣਾ ਸਕਣ। ਇਹ ਸ਼ਬਦ ਸ਼੍ਰੀ ਅਕਾਲ ਤੱਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਹੇ। ਉਹ ਅੱਜ ਇਸ ਪ੍ਰੋਜੇਕਟ ਦੇ ਤਹਿਤ ਜਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਚਲਾਏ ਜਾ ਰਹੇ ਵਿੱਦਿਅਕ ਅਦਾਰਿਆਂ ਵਿੱਚ ਕੰਮ ਕਰ ਰਹੇ ਵਿਦਵਾਨਾਂ ਅਤੇ ਕੰਪਿਊਟਰ ਟੀਚਰਾਂ ਨਾਲ ਇਕ ਬੈਠਕ ਕਰਣ ਲਈ ਪੁੱਜੇ ਸਨ।
ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਬੈਠਕ ਦਾ ਮਕਸਦ ਇਹ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਆਉਣ ਵਾਲੇ ਸਮਾਂ ਵਿੱਚ ਕਿਸਾਨਾਂ, ਨੌਜਵਾਨਾਂ ਅਤੇ ਮਜਦੂਰਾਂ ਲਈ ਅਜਿਹੇ ਪ੍ਰੋਜੇਕਟ ਲਿਆਏ ਜਾ ਰਹੇ ਹਨ, ਜਿਸ ਨਾਲ ਸਾਰੇ ਮਿਲਕੇ ਕੰਮ ਕਰ ਕਰਦੇ ਹੋਏ ਆਪਣੀ ਆਰਥਿਕ ਸਥਿਤੀ ਅਤੇ ਸਮਾਜਿਕ ਜੀਵਨ ਨੂੰ ਹੋਰ ਬੇਹਤਰੀਨ ਬਣਾ ਸਕਣ। ਇਸੇ ਪ੍ਰਾਜੇਕਟ ਨੂੰ ਲੈ ਕੇ ਵਿਦਵਾਨਾਂ ਅਤੇ ਟੀਚਰਾਂ ਵਲੋਂ ਵਿਚਾਰ ਲਏ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਇਲਾਵਾ ਅਸੀ ਛੇਤੀ ਇੱਕ ਡਿਜਿਟਲ ਰੰਗ ਮੰਚ ਬਣਾਉਣ ਲਈ ਯਤਨਸ਼ੀਲ ਹਾਂ ਜਿਸਦੇ ਜਰੀਏ ਅਸੀ ਆਪਣੀ ਸਾਰਥਕ ਗੱਲ ਲੋਕਾਂ ਦੇ ਸਾਹਮਣੇ ਰੱਖ ਸਕਾਂਗੇ ਅਤੇ ਸੋਸ਼ਲ ਮੀਡਿਆ ਉੱਤੇ ਸਾਡੇ ਵਿਰੁੱਧ ਹੋਣ ਵਾਲੇ ਗਲਤ ਪ੍ਚਾਰ ਜੋ ਸਾਡੇ ਸਿੱਧਾਂਤੋਂ ਅਤੇ ਪਰੰਪਰਾਵਾਂ ਦੇ ਖਿਲਾਫ ਹੈ ਨੂੰ ਰੋਕ ਸਕਣ ਵਿੱਚ ਕਾਮਯਾਬ ਹੋਵਾਂਗੇ।
ਦੂਜੇ ਪਾਸੇ ਡੇਰਾ ਸਿਰਸਾ ਪੋਸ਼ਾਕ ਮਾਮਲੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਨਾਮ ਆਉਣ ਦੀ ਗੱਲ ਨੂੰ ਗਿਆਨੀ ਹਰਪ੍ਰੀਤ ਸਿੰਘ ਟਾਲਦੇ ਹੋਏ ਨਜ਼ਰ ਆਏ। ਉਨ੍ਹਾਂ ਦਾ ਕਹਿਣਾ ਸੀ ਕਿ ਸਾਡਾ ਧਿਆਨ ਪਾਜੀਟਿਵ ਗੱਲਾਂ ਵੱਲ ਹੈ ਅਸੀ ਫਾਲਤੂ ਗੱਲਾਂ ਅਤੇ ਰਾਜਨੀਤਕ ਪੱੱਚੜਿਆਂ ਵਿੱਚ ਪੈ ਅਸੀ ਆਪਣਾ ਕੀਮਤੀ ਸਮਾਂ ਨਹੀਂ ਗਵਾਉਣਾ ਚਾਹੁੰਦੇ। ਸਾਡਾ ਧਿਆਨ ਸਿਰਫ ਅਤੇ ਸਿਰਫ ਸਿੱਖ ਸਮੁਦਾਏ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਵੱਲ ਹੈ ਜਿਸਦੇ ਲਈ ਅਸੀ ਫਿਕਰਮੰਦ ਹਾਂ ਅਤੇ ਇਸ ਲਈ ਕਾਰਜ ਵੀ ਕਰ ਰਹੇ ਹਾਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।