ਮਾਇਨਿੰਗ ਮਾਫੀਆ ਦੇ ਇਸ਼ਾਰੇ ’ਤੇ ਸੁਖਬੀਰ ਬਾਦਲ ਖਿਲਾਫ ਤੁਰੰਤ ਕੇਸ ਦਰਜ ਹੋਣ ਨੇ ਸਾਬਤ ਕੀਤਾ ਕਿ ਸੀਐਮ ਹੀ ਮਾਫੀਆ ਦੀ ਪੁਸ਼ਤ ਪਨਾਹੀ ਕਰ ਰਹੇ ਹਨ : ਬਿਕਰਮ ਸਿੰਘ ਮਜੀਠੀਆ

News18 Punjabi | News18 Punjab
Updated: July 2, 2021, 9:18 PM IST
share image
ਮਾਇਨਿੰਗ ਮਾਫੀਆ ਦੇ ਇਸ਼ਾਰੇ ’ਤੇ ਸੁਖਬੀਰ ਬਾਦਲ ਖਿਲਾਫ ਤੁਰੰਤ ਕੇਸ ਦਰਜ ਹੋਣ ਨੇ ਸਾਬਤ ਕੀਤਾ ਕਿ ਸੀਐਮ ਹੀ ਮਾਫੀਆ ਦੀ ਪੁਸ਼ਤ ਪਨਾਹੀ ਕਰ ਰਹੇ ਹਨ : ਬਿਕਰਮ ਸਿੰਘ ਮਜੀਠੀਆ
ਮਾਇਨਿੰਗ ਮਾਫੀਆ ਦੇ ਇਸ਼ਾਰੇ ’ਤੇ ਅਕਾਲੀ ਦਲ ਪ੍ਰਧਾਨ ਖਿਲਾਫ ਤੁਰੰਤ ਕੇਸ ਦਰਜ ਹੋਣ ਨੇ ਸਾਬਤ ਕੀਤਾ ਕਿ ਮੁੱਖ ਮੰਤਰੀ ਹੀ ਮਾਫੀਆ ਦੀ ਪੁਸ਼ਤ ਪਨਾਹੀ ਕਰ ਰਹੇ ਹਨ : ਬਿਕਰਮ ਸਿੰਘ ਮਜੀਠੀਆ

ਕਿਹਾ ਕਿ ਸਾਰੇ ਮਾਮਲੇ ਨੁੰ ਰਫਾ ਦਫਾ ਕਰਨ ਨੇ ਸਾਬਤ ਕੀਤਾ ਕਿ ਅਸਲ ਦੋਸ਼ੀ ਪੰਜਾਬ ਸਕੱਤਰੇਤ ਤੇ ਏ ਆਈ ਸੀ ਸੀ ਵਿਚ ਬੈਠੇ ਹਨ

  • Share this:
  • Facebook share img
  • Twitter share img
  • Linkedin share img
ਮਜੀਠਾ: ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਮਾਇਨਿੰਗ ਮਾਫੀਆ ਦੇ ਇਸ਼ਾਰੇ ’ਤੇ ਸੂਬੇ ਦੇ ਡੀ ਜੀ ਪੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਖਿਲਾਫ ਤੁਰਤ ਫੁਰਤ ਕੇਸ ਦਰਜ ਕਰਨ ਨੇ ਸਾਬਤ ਕਰ ਦਿੱਤਾ ਹੈ ਕਿ ਇਸ ਮਾਫੀਆ ਦੀ ਪੁਸ਼ਤ ਪਨਾਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪ ਕਰ ਰਹੇ ਹਨ।

ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਮਜੀਠੀਆ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਮਾਇਨਿੰਗ ਮਾਫੀਆ ਦੇ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਥਾਂ ’ਤੇ ਸੂਬੇਦੇ ਡੀ ਜੀ ਪੀ ਨੇ ਅਕਾਲੀ ਦਲ ਦੇ ਪ੍ਰਧਾਨ ਤੇ ਹੋਰ ਆਗੂਆਂ ਜਿਹਨਾਂ ਨੇ ਬਿਆਸ ’ਤੇ ਚਲ ਰਹੀ ਨਜਾਇਜ਼ ਮਾਇਨਿੰਗ ਬੇਨਕਾਬ ਕੀਤੀ ਸੀ, ਦੇ ਖਿਲਾਫ ਹੀ ਕੇਸ ਦਰਜ ਕਰਨ ਦਾ ਹੁਕਮ ਦੇ ਦਿੱਤਾ। ਉਹਨਾਂ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਪੰਜਾਬ ਦੇ ਮਾਇਨਿੰਗ ਮਾਫੀਆ ਦੇ ਅਸਲ ਮੁਖੀ ਪੰਜਾਬ ਸਕੱਤਰੇਤ ਅਤੇ ਏ ਆਈ ਸੀਸੀ ਵਿਚ ਬੈਠੇ ਹਨ।

ਅਕਾਲੀ ਆਗੂ ਨੇ ਕਿਹਾ ਕਿ ਮੌਕੇ ’ਤੇ ਮੌਜੂਦਾ ਟਰੱਕ ਡਰਾਈਵਰਾਂ ਨੇ ਪੁਲਿਸ ਨੁੰ ਸ਼ਿਕਾਇਤ ਕੀਤੀ ਸੀ ਕਿ ਉਹਨਾਂ ਤੋਂ ਧੱਕੇ ਨਾਲ 16 ਹਜ਼ਾਰ ਰੁਪਏ ਪ੍ਰਤੀ ਟਰੱਕ ਗੁੰਡਾ ਟੈਕਸ ਉਗਰਾਹਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪਿੰਡ ਦੇ ਪੰਚਾਇਤ ਮੈਂਬਰ ਜੋ ਜ਼ਮੀਨ ਦੇ ਅਸਲ ਮਾਲਕ ਹਨ, ਨੇ ਵੀ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਕਾਂਗਰਸੀ ਵਿਧਾਇਕ ਸੁਖਪਾਲ ਭੁੱਲਰ ਦੇ ਭਰਾ ਮੋਹਨ ਪਾਲ ਦੀਅਗਵਾਈ ਹੇਠ ਮਾਇਨਿੰਗ ਮਾਫੀਆ ਨੇ ਉਹਨਾਂ ਤੋਂ ਅਗਾਉਂ ਪ੍ਰਵਾਨਗੀ ਵੀ ਨਹੀਂ ਲਈ ਅਤੇ ਜੰਮੂ ਆਧਾਰਿਤ ਰਾਕੇਸ਼ ਚੌਧਰੀ ਨੇ ਇਲਾਕੇਵਿਚੋਂ ਰੇਤਾ ਕੱਢਣਾ ਸ਼ੁਰੂ ਕਰ ਦਿੱਤਾ।
ਸਰਦਾਰ ਮਜੀਠੀਆ ਨੇ ਕਿਹਾ ਕਿ ਇਥੇ ਹੀ ਬੱਸ ਨਹੀਂ। ਉਹਨਾਂ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਕੌਮੀ ਗ੍ਰੀਨ ਟ੍ਰਿਬਿਊਨਲ ਦੇ ਨਿਯਮਾਂ ਦੀ ਰੇਤ ਮਾਫੀਆ ਉਲੰਘਣਾ ਕਰ ਰਿਹਾ ਹੈ ਤੇ ਉਹ ਚਲਦੇ ਪਾਣੀ ਵਿਚੋਂ ਰੇਤਾ ਕੱਢ ਰਹੇ ਹਨ ਜੋ ਗੈਰ ਕਾਨੂੰਨੀ ਹੈ। ਉਹਨਾਂ ਕਿਹਾ ਕਿ ਰਾਜਸਥਾਨ ਆਧਾਰਿਤ ਅਸ਼ੋਕ ਚੰਢੋਕ ਸਮੇਤ ਮਾਫੀਆ ਗੁੰਡਿਆਂ ਖਿਲਾਫ ਸਾਰੇ ਸਬੂਤ ਹੋਣ ਦੇ ਬਾਵਜੂਦ ਮਾਫੀਆ ਮੈਂਬਰਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।

ਉਹਨਾਂ ਕਿਹਾ ਕਿ ਇਸਦੀ ਥਾਂ ਸਰਕਾਰ ਸਾਰਾ ਮਾਮਲਾ ਰਫਾ ਦਫਾ ਕਰਨ ਵਿਚ ਜੁੱਟ ਗਈ ਜਿਸ ਤੋਂ ਪਤਾ ਲੱਗਾ ਹੈ ਕਿ ਮਾਫੀਆ ਨੁੰ ਸੂਬੇ ਦੇ ਸਰੋਤਾਂ ਦੀ ਖੁੱਲ੍ਹੀ ਲੁੱਟ ਦੀ ਛੁੱਟੀ ਦਿੱਤੀ ਗਈ ਹੈ ਤੇ ਉਹਨਾਂ ’ਤੇ ਕਾਨੂੰਨ ਵੀ ਲਾਗੂ ਨਹੀਂ ਹੁੰਦਾ।

ਸਰਦਾਰ ਮਜੀਠੀਆ ਨੇ ਸਪਸ਼ਟ ਕੀਤਾ ਕਿ ਅਕਾਲੀ ਦਲ ਅਜਿਹੀਆਂ ਕਾਰਵਾਈਆਂ ਤੋਂ ਡਰਨ ਵਾਲਾ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਗੈਰ ਕਾਨੂੰਨੀ ਮਾਇਨਿੰਗ ਕਰਨ ਾਲਿਆਂ ਦਾ ਘੇਰਾਓ ਜਾਰੀ ਰੱਖਾਂਗੇ। ਉਹਨਾਂ ਕਿਹਾ ਕਿ ਅਸੀਂ ਲੋਕ ਹਿੱਤਾਂ ਵਿਚ ਇਹਨਾਂ ਨੂੰ ਬੇਨਕਾਬ ਕਰਨਾ ਜਾਰੀ ਰੱਖਾਂਗੇ।
Published by: Ashish Sharma
First published: July 2, 2021, 9:15 PM IST
ਹੋਰ ਪੜ੍ਹੋ
ਅਗਲੀ ਖ਼ਬਰ