Jallianwala Bagh: ਜਲ੍ਹਿਆਂਵਾਲਾ ਬਾਗ ਵਿਚ ਲੱਗੀਆਂ ਤਸਵੀਰਾਂ ਖਿਲਾਫ ਰੋਸ

ਜਲ੍ਹਿਆਂਵਾਲਾ ਬਾਗ ਵਿਚ ਲੱਗੀਆਂ ਤਸਵੀਰਾਂ ਖਿਲਾਫ ਰੋਸ

  • Share this:
    ਅਮਿਤ ਸ਼ਰਮਾ

    ਜਲ੍ਹਿਆਂਵਾਲਾ ਬਾਗ ਸ਼ਹੀਦੀ ਸਮਾਰਕ ਦੇ ਨਵੀਨੀਕਰਨ ਉਤੇ ਕੁਝ ਪੁਰਾਤਨ ਸਭਿਆਚਾਰ ਨੂੰ ਦਰਸਾਉਂਦੀਆਂ ਤਸਵੀਰਾਂ ਜਲ੍ਹਿਆਂਵਾਲਾ ਬਾਗ ਗੈਲਰੀ ਵਿਚ ਲਗਾਇਆ ਗਈਆ ਸਨ। ਜਿਨ੍ਹਾਂ ਵਿਚ ਕੁਝ ਅਸ਼ਲੀਲ ਲੱਗਣ ਵਾਲੀਆਂ ਤਸਵੀਰਾਂ ਉਤੇ ਸ਼ਹੀਦ ਪਰਿਵਾਰ ਸਮਿਤੀ ਅਤੇ ਹੋਰ ਸੁਸਾਇਟੀਆ ਵੱਲੋਂ ਸ਼ਿਕਾਇਤ ਮਿਲਣ ਉਤੇ ਅੱਜ ਜਲ੍ਹਿਆਂਵਾਲਾ ਬਾਗ ਵਿਖੇ ਪ੍ਰਸ਼ਾਸਨ ਦੀ ਟੀਮ ਵਲੋਂ ਜਾਇਜ਼ਾ ਲਿਆ ਗਿਆ।

    ਇਸ ਸੰਬਧੀ ਅੰਮ੍ਰਿਤਸਰ ਜਿਲ੍ਹੇ ਦੇ ਐਸਡੀਐਮ ਵਿਕਾਸ ਹੀਰਾ ਮੌਕੇ ਉਤੇ ਪਹੁੰਚੇ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਉਹ ਸਿਰਫ ਰੁਟੀਨ ਚੈਕਿੰਗ ਦੇ ਤਹਿਤ ਇਥੇ ਆਏ ਹਨ। ਬਾਕੀ ਤਸਵੀਰਾਂ ਦਾ ਮਾਮਲਾ ਵੀ ਧਿਆਨ ਵਿਚ ਆਇਆ ਹੈ, ਇਸ ਸਬੰਧੀ ਉਚ ਅਧਿਕਾਰੀਆਂ ਨਾਲ ਗਲਬਾਤ ਕੀਤੀ ਜਾਵੇਗੀ।
    Published by:Gurwinder Singh
    First published:
    Advertisement
    Advertisement