ਗਲਤ ਕੋਰੋਨਾ ਟੈਸਟ ਰਿਪੋਰਟ ਦੇ ਕਾਰਨ ਸਿਵਲ ਹਸਪਤਾਲ 'ਚ ਭਾਰੀ ਹੰਗਾਮਾ

News18 Punjabi | News18 Punjab
Updated: August 12, 2020, 8:42 AM IST
share image
ਗਲਤ ਕੋਰੋਨਾ ਟੈਸਟ ਰਿਪੋਰਟ ਦੇ ਕਾਰਨ ਸਿਵਲ ਹਸਪਤਾਲ 'ਚ ਭਾਰੀ ਹੰਗਾਮਾ
ਗਲਤ ਕੋਰੋਨਾ ਟੈਸਟ ਰਿਪੋਰਟ ਦੇ ਕਾਰਨ ਸਿਵਲ ਹਸਪਤਾਲ 'ਚ ਭਾਰੀ ਹੰਗਾਮਾ

ਹਸਪਤਾਲ ਚ ਐਸ ਐਮ ਓ ਕੁਲਦੀਪ ਸਿੰਘ ਦੇ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ ਅਤੇ ਉਸ ਨੂੰ ਬਰਖ਼ਾਸਤ ਕਰਨ ਦੀ ਮੰਗ ਵੀ ਕੀਤੀ।

  • Share this:
  • Facebook share img
  • Twitter share img
  • Linkedin share img
ਸੁਰਿੰਦਰ ਕੰਬੋਜ

ਕਰਤਾਰਪੁਰ 'ਚ ਕੱਲ ਆਏ ਕੋਰੋਨਾ ਪੋਸਟਿਵ ਮਰੀਜ਼ਾ ਵਿੱਚੋਂ ਹਰਜੀਤ ਸਿੰਘ ਦੇ ਪਰਿਵਾਰ ਵੱਲੋਂ ਸਿਵਲ ਹਸਪਤਾਲ ਕਰਤਾਰਪੁਰ ਪ੍ਰਸ਼ਾਸਣ ਤੇ ਰਿਪੋਰਟ 'ਚ ਗੜਬੜੀ ਦੇ ਦੋਸ਼ ਲਾਏ ਹਨ। ਜਿਸ ਕਾਰਨ ਹਸਪਤਾਲ ਚ ਐਸ ਐਮ ਓ ਕੁਲਦੀਪ ਸਿੰਘ ਦੇ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ ਅਤੇ ਉਸ ਨੂੰ ਬਰਖ਼ਾਸਤ ਕਰਨ ਦੀ ਮੰਗ ਵੀ ਕੀਤੀ।

ਪੀੜਤ ਹਰਜੀਤ ਸਿੰਘ ਦੇ ਭਰਾ ਕੌਂਸਲਰ ਮਨਜੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਰਜੀਤ ਸਿੰਘ ਦਾ ਕੁੱਝ ਦਿਨ ਪਹਿਲਾਂ ਅਪਰੇਸ਼ਨ ਹੋਇਆ ਸੀ, ਫੇਰ ਉਨ੍ਹਾਂ ਦਾ ਕਰੋਣਾ ਟੈੱਸਟ ਵੀ ਕਰਵਾਇਆ। ਅਸੀਂ ਆਪਣੇ ਭਰਾ ਨੂੰ ਮਕਸੂਦਾਂ ਹਸਪਤਾਲ ਭਰਤੀ ਕਰਵਾਇਆ। ਜਿੱਥੇ ਉਨ੍ਹਾਂ ਦਾ ਭਾਰੀ ਭਰਕਮ ਰਕਮ ਨਾਲ ਇਲਾਜ ਸ਼ੁਰੂ ਹੋਇਆ। ਸਾਨੂੰ ਅੱਜ ਪੋਜ਼ਟਿਵ ਰਿਪੋਰਟ ਆਉਣ ਵਿਚ ਕੁੱਝ ਗੜਬੜੀ ਦਾ ਪਤਾ ਚੱਲਿਆ। ਅਸੀਂ ਐਸ ਐਮ ਓ ਨਾਲ ਸੰਪਰਕ ਕੀਤਾ ਤਾਂ ਕੋਈ ਤਸੱਲੀ ਬਖ਼ਸ਼ ਜਵਾਬ ਨਹੀਂ ਮਿਲਿਆ। ਉੱਧਰ ਹਰਜੀਤ ਸਿੰਘ ਨੂੰ ਕੋਰੋਨਾ ਪਾਜ਼ੀਟਿਵ ਵਾਰਡ ਵਿਚ ਰੱਖਿਆ ਗਿਆ ਹੈ, ਜੋ ਉਨ੍ਹਾਂ ਵਾਸਤੇ ਖ਼ਤਰਨਾਕ ਹੈ। ਉਨ੍ਹਾਂ ਕਿਹਾ ਕਿ ਜੇ ਸਾਡੇ ਬੰਦੇ ਦਾ ਕੋਈ ਨੁਕਸਾਨ ਹੋਇਆ ਤਾਂ ਸ਼ਹਿਰ ਦੇ ਖ਼ਰਾਬ ਹੋਣ ਵਾਲੇ ਮਾਹੌਲ ਦਾ ਜ਼ਿੰਮੇਵਾਰ ਪ੍ਰਸ਼ਾਸਣ ਹੋਵੇਗਾ।
ਇਸ ਘਟਨਾ ਕਾਰਨ ਹੋਏ ਤਣਾਅਪੂਰਨ ਮਾਹੌਲ ਦੀ ਸੂਚਨਾ ਮਿਲਦੇ ਹੀ ਪੁਲਿਸ ਥਾਣਾ ਕਰਤਾਰਪੁਰ ਤੋਂ ਡੀ ਐਸ ਪੀ ਪਰਮਿੰਦਰ ਸਿੰਘ ਅਤੇ ਥਾਣਾ ਮੁਖੀ ਸਿਕੰਦਰ ਸਿੰਘ ਨੇ ਮੌਕੇ ਤੇ ਪੁੱਜ ਕੇ ਸਥਿਤੀ ਨੂੰ ਸੰਭਾਲਿਆ। ਜਦ ਐਸ ਐਮ ਨਾਲ ਫ਼ੋਨ ਤੇ ਗੱਲ ਕਰਨੀ ਚਾਹੀ ਤੋਂ ਉਨ੍ਹਾਂ ਕਿਹਾ ਕਿ ਮੈ ਅੱਜ ਛੁੱਟੀ ਤੇ ਹਾਂ ਅਤੇ ਉਨ੍ਹਾਂ ਦੱਸਿਆ ਕਿ ਵਿਭਾਗ ਵਲ਼ੋਂ 2 ਸੈਂਪਲ ਲਏ ਜਾਂਦੇ ਹਨ। ਗਾਈਡ ਲਾਈਨ ਅਨੁਸਾਰ ਜੇ ਪਹਿਲੇ ਸੈਂਪਲ 'ਚ ਰਿਪੋਰਟ ਪਾਜ਼ੀਟਿਵ ਆਵੇ ਤੋਂ ਉਸ ਨੂੰ ਫਾਈਨਲ ਰਿਪੋਰਟ ਮਨ ਲਿਆ ਜਾਂਦਾ ਹੈ। ਜੇ ਪਹਿਲੇ ਸੈਂਪਲ ਵਿੱਚ ਰਿਪੋਰਟ ਨੈਗੇਟਿਵ ਆਵੇ ਅਤੇ ਸਬੰਧਿਤ ਵਿਅਕਤੀ ਵਿਚ ਵਿਭਾਗ ਨੂੰ ਲੱਛਣ ਮਹਿਸੂਸ ਹੋਣ ਤਾਂ ਫੇਰ ਲਿਆ ਗਿਆ। ਦੂਸਰਾ ਸੈਂਪਲ ਲੈਬੋਰੇਟਰੀ ਵਿਚ ਭੇਜਿਆ ਜਾਂਦਾ ਹੈ। ਸੋ ਹਰਜੀਤ ਸਿੰਘ ਦੀ ਰਿਪੋਰਟ ਪੋਸਟਿਵ ਹੈ, ਇਸ ਬਾਰੇ ਕੋਈ ਸ਼ੱਕ ਨਹੀਂ।
Published by: Sukhwinder Singh
First published: August 12, 2020, 8:42 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading