Home /News /punjab /

Faridkot: ਉਪ ਜ਼ਿਲਾ ਸਿੱਖਿਆ ਅਫ਼ਸਰ ਖ਼ਿਲਾਫ਼ ਫੁੱਟਿਆ ਮੁਲਾਜ਼ਮਾਂ ਦਾ ਗੁੱਸਾ

Faridkot: ਉਪ ਜ਼ਿਲਾ ਸਿੱਖਿਆ ਅਫ਼ਸਰ ਖ਼ਿਲਾਫ਼ ਫੁੱਟਿਆ ਮੁਲਾਜ਼ਮਾਂ ਦਾ ਗੁੱਸਾ

  • Share this:

ਨਰੇਸ਼ ਸੇਠੀ

ਫਰੀਦਕੋਟ: ਜ਼ਿਲ੍ਹਾ ਸਿੱਖਿਆ ਵਿਭਾਗ ਦੇ ਸਟਾਫ ਅਤੇ ਉਪ ਜ਼ਿਲਾ ਸਿਖਿਆ ਅਫ਼ਸਰ ਦੇ ਦਰਮਿਆਨ ਵਧੀ ਤਨਾਤਨੀ ਦੇ ਚਲਦੇ ਸਿੱਖਿਆ ਵਿਭਾਗ ਦੇ ਸਮੂਹ ਕਰਮਚਾਰੀਆ ਵੱਲੋਂ ਕੰਮਕਾਜ ਠੱਪ ਕਰ ਉਪ ਜ਼ਿਲ੍ਹਾ ਸਿੱਖਿਆ ਅਫਸਰ ਦੇ ਦਫਤਰ ਦੇ ਬਾਹਰ ਧਰਨਾ ਲਾ ਕੇ ਉਨਾਂ ਖਿਲਾਫ ਨਾਹਰੇਬਾਜ਼ੀ ਕੀਤੀ ਗਈ। ਉਨ੍ਹਾਂ ਦੇ ਸਟਾਫ ਨਾਲ ਕਥਿਤ ਗਲਤ ਰਵਈਏ ਨੂੰ ਲੈਕੇ ਬਦਲੀ ਦੀ ਮੰਗ ਕੀਤੀ ਗਈ ਉੱਥੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਨੇ ਇਨਾਂ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਸਟਾਫ ਵੱਲੋਂ ਆਪਣੀ ਡਿਊਟੀ ਤਨਦੇਹੀ ਨਾਲ ਨਹੀ ਨਿਭਾਈ ਜ਼ਿਆਏ ਰਹੀ ਅਤੇ ਜੇਕਰ ਸਟਾਫ ਨੂੰ ਕੋਈ ਕੰਮ ਕਿਹਾ ਜਾਂਦਾ ਹੈ ਤਾਂ ਉਹ ਨਰਾਜ਼ਗੀ ਜਾਹਿਰ ਕਰਨ ਲਗ ਜਾਂਦੇ ਹਨ।

ਸਿੱਖਿਆ ਵਿਭਾਗ ਦੇ ਕਰਮਚਾਰੀਆਂ ਅਤੇ ਸਿਖਿਆ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਉਪ ਜ਼ਿਲ੍ਹਾ ਸਿੱਖਿਆ ਅਫਸਰ ਮਨਦੀਪ ਕੌਰ ਦਾ ਆਪਣੇ ਸਟਾਫ ਨਾਲ ਰਵਈਆ ਸਹੀ ਨਹੀਂ ਅਤੇ ਸਟਾਫ ਨਾਲ ਬੇਰੁਖੀ ਨਾਲ ਪੇਸ਼ ਆਉਦੀ ਹੈ ਅਤੇ ਉਨਾਂ ਦਾ ਵਿਵਹਾਰ ਬਹੁਤ ਹੀ ਅੜੀਅਲ ਹੈ ਜੋ ਕੇ ਜ਼ਮੀਨੀ ਹਾਲਾਤਾਂ ਨੂੰ ਨਹੀ ਦੇਖਦੇ ਅਤੇ ਪ੍ਰਾਈਵੇਟ ਅਦਾਰਿਆਂ ਵਾਂਗ ਹਰ ਕੰਮ ਤੁਰੰਤ ਕਰਨ ਦੇ ਹੁਕਮ ਦੇ ਰਹੇ ਹਨ ਪਰ ਸਟਾਫ ਨੂੰ ਕੰਮ ਕਰਨ ਵੇਲੇ ਆ ਰਹੀਆਂ ਦਿੱਕਤਾਂ ਨੂੰ ਉਹ ਨਹੀਂ ਸਮਝਦੇ ਅਤੇ ਉਨ੍ਹਾਂ ਵੱਲੋਂ ਪ੍ਰਿੰਸੀਪਲ ਰਹਿੰਦੇ ਸਮੇ ਵੀ ਆਪਣੇ ਸਟਾਫ ਨਾਲ ਮਾੜਾ ਵਿਹਾਰ ਕੀਤਾ ਜਾਂਦਾ ਰਿਹਾ ਹੈ ਇਸ ਲਈ ਉਹ ਊਨਾ ਦੀ ਬਦਲੀ ਦੀ ਮੰਗ ਕਰਦੇ ਹਨ।ਇਸ ਸਬੰਧੀ ਜਦ ਉਪ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਮਨਦੀਪ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਨੇ ਉਨ੍ਹਾਂ ਨੂੰ ਇਸ ਅਹੁਦੇ ਤੇ ਬਿਠਾਇਆ ਹੈ ਤੇ ਉਹ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਰਹੇ ਹਨ ਪਰ ਸਟਾਫ ਨੂੰ ਜਦ ਵੀ ਕੋਈ ਦਫ਼ਤਰੀ ਕੰਮ ਕਿਹਾ ਜਾਂਦਾ ਹੈ ਤਾਂ ਹਰ ਵੇਲੇ ਉਹ ਟਾਲ ਮਟੋਲ ਕਰ ਕੰਮ ਨੂੰ ਦੇਰੀ ਨਾਲ ਕਰਦੇ ਹਨ ਅਤੇ ਜੇਕਰ ਊਨਾ ਨਾਲ ਥੋੜੀ ਸਖਤੀ ਕੀਤੀ ਜਾਂਦੀ ਹੈ ਤਾਂ ਉਹ ਧਰਨੇ ਪ੍ਰਦਰਸ਼ਨ ਤੇ ਉਤਰ ਆਉਦੇ ਹਨ ਉਨ੍ਹਾਂ ਦੇ ਕੰਮ ਕਰਨ ਚ ਦੇਰੀ ਕਾਰਨ ਵਿਭਾਗ ਦਾ ਬਹੁਤਾ ਕੰਮ ਅਤੇ ਰਿਪੋਰਟਾ ਪੈਂਡਿਗ ਪਈਆਂ ਹਨ।


ਇਸ ਸਬੰਧੀ ਜ਼ਿਲਾ ਸਿੱਖਿਆ ਅਫਸਰ ਸਤਪਾਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਦੋਹਾ ਧਿਰਾਂ ਨੂੰ ਸਮਝਾਇਆ ਜਾ ਰਿਹਾ ਹੈ ਅਤੇ ਭਰੋਸਾ ਦਿੱਤਾ ਜਾ  ਰਿਹਾ ਹੈ ਕੇ ਅੱਗੇ ਤੋਂ ਟਕਰਾ ਦੇ ਸਥਿਤੀ ਨਹੀ ਬਣੇਗੀ।

Published by:Anuradha Shukla
First published:

Tags: Faridkot, Protest