ਲੁਧਿਆਣਾ ਡੀਸੀ ਦਫ਼ਤਰ ਬਾਹਰ ਮਜ਼ਦੂਰ ਯੂਨੀਅਨ ਵੱਲੋਂ ਧਰਨਾ, ਸੋਸ਼ਲ ਦਾਇਰੇ ਦੀਆਂ ਉਡੀਆਂ ਧੱਜੀਆਂ

News18 Punjabi | News18 Punjab
Updated: May 22, 2020, 1:28 PM IST
share image
ਲੁਧਿਆਣਾ ਡੀਸੀ ਦਫ਼ਤਰ ਬਾਹਰ ਮਜ਼ਦੂਰ ਯੂਨੀਅਨ ਵੱਲੋਂ ਧਰਨਾ, ਸੋਸ਼ਲ ਦਾਇਰੇ ਦੀਆਂ ਉਡੀਆਂ ਧੱਜੀਆਂ
ਲੁਧਿਆਣਾ ਡੀਸੀ ਦਫ਼ਤਰ ਬਾਹਰ ਮਜ਼ਦੂਰ ਯੂਨੀਅਨ ਵੱਲੋਂ ਧਰਨਾ, ਸੋਸ਼ਲ ਦਾਇਰੇ ਦੀਆਂ ਉਡੀਆਂ ਧੱਜੀਆਂ

  • Share this:
  • Facebook share img
  • Twitter share img
  • Linkedin share img
ਲੁਧਿਆਣਾ ਵਿਚ  ਡੀਸੀ ਦਫ਼ਤਰ ਬਾਹਰ ਮਜ਼ਦੂਰ ਯੂਨੀਅਨ ਵੱਲੋਂ ਧਰਨਾ ਦਿੱਤਾ ਗਿਆ, ਜਿਥੇ ਮਜ਼ਦੂਰਾਂ ਨੇ ਸੋਸ਼ਲ ਦਾਇਰੇ ਦੀਆਂ ਧੱਜੀਆਂ ਉਡਾਈਆਂ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੱਬੇ ਪੱਖੀ ਪਾਰਟੀਆਂ ਦੇ ਲੁਧਿਆਣਾ ਤੋਂ ਆਗੂ ਪਰ ਅਰੁਣ ਮਿੱਤਰਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਈ ਸਾਲ ਲੜ ਕੇ ਹੱਕ ਲੈਣ ਵਾਲੇ ਮਜ਼ਦੂਰਾਂ ਦੇ ਸਾਰੇ ਅਧਿਕਾਰ ਖਤਮ ਕਰ ਦਿੱਤੇ ਹਨ।

ਉਨ੍ਹਾਂ ਕਿਹਾ ਕਿ ਗੁਜਰਾਤ ਅਤੇ ਕਈ ਹੋਰ ਸੂਬੇ ਦੀਆਂ ਸਰਕਾਰਾਂ ਨੇ ਤਾਂ ਮਜ਼ਦੂਰ ਦੇ ਅੱਠ ਘੰਟੇ ਕੰਮ ਕਰਨ ਦੇ ਅਧਿਕਾਰ ਨੂੰ ਵੀ ਖਤਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਆਰਥਿਕ ਪੈਕੇਜ ਐਲਾਨੇ ਗਿਆ ਉਸ ਵਿੱਚ ਵੀ ਮਜ਼ਦੂਰ ਵਰਗ ਨੂੰ ਕੋਈ ਰਾਹਤ ਨਹੀਂ ਦਿੱਤੀ।

ਉਧਰ ਦੂਜੇ ਪਾਸੇ ਮਜ਼ਦੂਰ ਵਰਗ ਯੂਨੀਅਨ ਦੇ ਆਗੂ ਅਤੇ ਆਲ ਇੰਡੀਆ ਕਾਂਗਰਸ ਮਜ਼ਦੂਰ ਵਰਗ ਦੇ ਲੁਧਿਆਣਾ ਤੋਂ ਪ੍ਰਧਾਨ ਮਾਸਟਰ ਫਿਰੋਜ਼ ਨੇ ਕਿਹਾ ਕਿ ਉਹ ਬਹੁਤ ਪ੍ਰੇਸ਼ਾਨ ਨੇ ਮਜ਼ਦੂਰ ਵਰਗ ਸੜਕਾਂ ਤੇ ਹੈ ਅਤੇ ਆਪਣੇ ਹੱਕ ਦੀ ਲੜਾਈ ਉਹ ਅੱਜ ਲੜਨ ਆਏ ਹਨ। ਪਰ ਜਦੋਂ ਉਨ੍ਹਾਂ ਨੂੰ ਆਪਸੀ ਦਾਇਰਾ ਬਣਾਈ ਰੱਖਣ ਲਈ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਧਰਨਾ ਦੇ ਰਹੇ ਸਾਰੇ ਲੋਕਾਂ ਦੀ ਜ਼ਿੰਮੇਵਾਰੀ ਉਹ ਲੈਂਦੇ ਹਨ। ਪਰ ਆਪਣੇ ਹੱਕ ਦੀ ਆਵਾਜ਼ ਬੁਲੰਦ ਕਰਨ ਲਈ ਉਨ੍ਹਾਂ ਨੂੰ ਇਹ ਤਰੀਕਾ ਅਪਣਾਉਣਾ ਪੈ ਰਿਹਾ ਹੈ।
First published: May 22, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading