• Home
 • »
 • News
 • »
 • punjab
 • »
 • PROTEST OF ASSISTANT PROFESSORS IN NABHA AGAINST THE UNIQUE STATE GOVERNMENT

Nabha : ਅਸਿਸਟੈਂਟ ਪ੍ਰੋਫੈਸਰਾਂ ਰੋਸ ਪ੍ਰਦਰਸ਼ਨ, ਲੋਕਾਂ ਨੂੰ ਦਿੱਤੇ ਲੌਲੀਪੌਪ, ਹੱਥਾਂ 'ਚ ਕੌਲੀਆਂ ਫੜ ਕੇ ਮੰਗੀ ਭੀਖ

Protest of Assistant Professors in Nabha : ਪ੍ਰੋਫੈਸਰਾਂ ਦਾ ਕਹਿਣਾ ਹੈ ਕਿ ਅਸੀਂ ਪਿਛਲੇ 20 ਤੋਂ ਸਾਲ ਤਕ ਅਸੀਂ ਕਾਲਜਾਂ ਵਿੱਚ ਪੜ੍ਹਾਉਂਦੇ ਆ ਰਹੇ ਹਾਂ ਸਰਕਾਰ ਸਾਡੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਜਿਸ ਦੇ ਰੋਸ ਵਜੋਂ ਗੈਸਟ ਫੈਕਲਟੀ ਪ੍ਰੋਫੈਸਰਾਂ,ਵਿਦਿਆਰਥੀਆਂ ਅਤੇ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਵੱਖਰਾ ਹੀ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰੋਫੈਸਰਾਂ ਵੱਲੋਂ ਜਿੱਥੇ ਲੌਲੀਪੌਪ ਲੋਕਾਂ ਨੂੰ ਦਿੱਤੇ ਗਏ ਉਥੇ ਹੀ ਹੱਥਾਂ ਵਿੱਚ ਕੌਲੀਆਂ ਫੜ ਕੇ ਭੀਖ ਮੰਗੀ।

Nabha : ਅਸਿਸਟੈਂਟ ਪ੍ਰੋਫੈਸਰਾਂ ਰੋਸ ਪ੍ਰਦਰਸ਼ਨ, ਲੋਕਾਂ ਨੂੰ ਦਿੱਤੇ ਲੌਲੀਪੌਪ, ਹੱਥਾਂ 'ਚ ਕੌਲੀਆਂ ਫੜ ਕੇ ਮੰਗੀ ਭੀਖ

 • Share this:
  ਭੁਪਿੰਦਰ ਨਾਭਾ

  ਨਾਭਾ : ਪੰਜਾਬ ਸਰਕਾਰ ਉਚੇਰੀ ਸਿੱਖਿਆਂ ਵਿਭਾਗ ਦੀਆਂ ਗੈਸਟ-ਫੈਕਲਟੀ/ਪਾਰਟ -ਟਾਇਮ/ ਕੰਟਰੈਕਟ ਉੱਤੇ ਸਰਕਾਰੀ ਕਾਲਜਾਂ ਵਿੱਚ ਪਿਛਲੇ 15-20 ਸਾਲਾ ਤੋਂ ਕੰਮ ਕਰਦੇ ਕੱਚੇ ਪ੍ਰੋਫੈਸਰਾ ਵਿਰੁਧ ਅਪਣਾਈਆਂ ਮਾਰੂ ਨੀਤੀਆਂ ਕਾਰਨ ਪੂਰੇ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਪਿਛਲੇ 33 ਦਿਨਾਂ ਤੋਂ ਧਰਨਾ ਪ੍ਰਦਰਸ਼ਨ ਜਾਰੀ ਹੈ। ਇਸੇ ਤਹਿਤ ਪ੍ਰੋਫੈਸਰਾਂ ਨੂੰ ਪੰਜਾਬ ਸਰਕਾਰ ਵੱਲੋਂ ਬਾਹਰਲਾ ਰਸਤਾ ਦਿਖਾਉਣ ਦਾ ਮਨ ਬਣਾ ਰਹੀ ਹੈ।

  ਪ੍ਰੋਫੈਸਰਾਂ ਦਾ ਕਹਿਣਾ ਹੈ ਕਿ ਅਸੀਂ ਪਿਛਲੇ 20 ਤੋਂ ਸਾਲ ਤਕ ਅਸੀਂ ਕਾਲਜਾਂ ਵਿੱਚ ਪੜ੍ਹਾਉਂਦੇ ਆ ਰਹੇ ਹਾਂ ਸਰਕਾਰ ਸਾਡੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਜਿਸ ਦੇ ਰੋਸ ਵਜੋਂ ਗੈਸਟ ਫੈਕਲਟੀ ਪ੍ਰੋਫੈਸਰਾਂ,ਵਿਦਿਆਰਥੀਆਂ ਅਤੇ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਵੱਖਰਾ ਹੀ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰੋਫੈਸਰਾਂ ਵੱਲੋਂ ਜਿੱਥੇ ਲੌਲੀਪੌਪ ਲੋਕਾਂ ਨੂੰ ਦਿੱਤੇ ਗਏ ਉਥੇ ਹੀ ਹੱਥਾਂ ਵਿੱਚ ਕੌਲੀਆਂ ਫੜ ਕੇ ਭੀਖ ਮੰਗੀ।

  ਨਾਭਾ ਦੇ ਗੈਸਟ ਫੈਕਲਟੀ ਪ੍ਰੋਫੈਸਰਾਂ ਵਲੋਂ ਨਾਭਾ ਵਿਖੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਤੇ ਪ੍ਰੋਫੈਸਰਾਂ ਨੇ ਜਿੱਥੇ ਲੌਲੀਪੋਪ ਦਿੱਤੇ ਗਏ ਉਥੇ ਹੀ ਉਨ੍ਹਾਂ ਨੇ ਲੋਕਾਂ ਤੋਂ ਭੀਖ ਵੀ ਮੰਗੀ ਗਈ। ਪ੍ਰੋਫ਼ੈਸਰਾਂ ਨੇ ਚਿਤਾਵਨੀ ਦਿੱਤੀ ਕਿ ਅਸੀਂ ਪਿਛਲੇ 20 ਸਾਲਾਂ ਤੋਂ  ਕਾਲਜਾਂ ਵਿੱਚ ਪੜ੍ਹਾਉਂਦੇ ਆ ਰਿਹਾ ਪਰ ਹੁਣ ਕਾਂਗਰਸ ਸਰਕਾਰ ਦਾ ਤਾਨਾਸ਼ਾਹੀ ਰਵੱਈਆ ਦੇਖਣ ਨੂੰ ਮਿਲਿਆ ਹੈ। ਸਰਕਾਰ ਵੱਲੋਂ ਕਿਹਾ ਗਿਆ ਕਿ ਅਸੀਂ ਨਵੇਂ ਸਿਰੇ ਤੋਂ ਕਾਲਜ ਦੇ ਪ੍ਰੋਫੈਸਰਾਂ ਦੀ ਭਰਤੀ ਕਰਾਂਗੇ ਅਤੇ ਸਾਨੂੰ ਸਰਕਾਰ ਬਾਹਰਲਾ ਰਸਤਾ ਦਿਖਾ ਰਹੀ ਹੈ। ਜਿਸ ਦੇ ਰੋਸ ਵਜੋਂ ਅਸੀਂ ਲਗਾਤਾਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਆ ਰਹੇ ਹਾਂ।

  ਇਸ ਮੌਕੇ ਗੈਸਟ ਫੈਕਲਿਟੀ  ਪ੍ਰੋਫ਼ੈਸਰਾਂ ਦੇ ਸੂਬਾ ਪ੍ਰਧਾਨ ਹਰਮਿੰਦਰ ਸਿੰਘ ਡਿੰਪਲ ,ਅਤੇ ਸਹਾਇਕ ਪ੍ਰੋ ਰਵਨੀਤ ਕੌਰ  ਨੇ ਕਿਹਾ ਕਿ ਸਰਕਾਰ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨਦੀ ਉਹ ਤਕੜੇ ਰੋਸ ਪ੍ਰਦਰਸ਼ਨ ਜਾਰੀ ਰਹੇਗਾ।

  ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਹਰਵਿੰਦਰ ਸਿੰਘ ਸਾਲੂਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਦੇ ਖ਼ਿਲਾਫ਼ ਅੱਜ ਸਾਰੀ ਹੀ ਮੁਲਾਜ਼ਮ ਸੜਕਾਂ ਤੇ ਹਨ ਅਤੇ ਪਿਛਲੇ ਲੰਬੇ ਸਮੇਂ ਤੋਂ ਗੈਸਟ ਫੈਕਲਟੀ ਪ੍ਰੋਫੈਸਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਜਦੋਂ ਤਕ ਸਰਕਾਰ  ਇਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਉਦੋਂ ਤੱਕ ਰੋਸ ਪ੍ਰਦਰਸ਼ਨ ਜਾਰੀ ਰਹੇਗਾ।
  Published by:Sukhwinder Singh
  First published:
  Advertisement
  Advertisement