Home /News /punjab /

ਸਕੂਲ ਖੁਲ੍ਹਵਾਉਣ ਤੇ ਨਰਮੇ ਦੀ ਖਰਾਬ ਫਸਲ ਦੇ ਮੁਆਵਜ਼ੇ ਲਈ ਭਲਕੇ ਰੋਸ ਮੁਜ਼ਾਹਰਾ

ਸਕੂਲ ਖੁਲ੍ਹਵਾਉਣ ਤੇ ਨਰਮੇ ਦੀ ਖਰਾਬ ਫਸਲ ਦੇ ਮੁਆਵਜ਼ੇ ਲਈ ਭਲਕੇ ਰੋਸ ਮੁਜ਼ਾਹਰਾ

ਸਕੂਲ ਖੁਲ੍ਹਵਾਉਣ ਤੇ ਨਰਮੇ ਦੀ ਖਰਾਬ ਫਸਲ ਦੇ ਮੁਆਵਜ਼ੇ ਲਈ ਭਲਕੇ ਰੋਸ ਮੁਜ਼ਾਹਰਾ

ਸਕੂਲ ਖੁਲ੍ਹਵਾਉਣ ਤੇ ਨਰਮੇ ਦੀ ਖਰਾਬ ਫਸਲ ਦੇ ਮੁਆਵਜ਼ੇ ਲਈ ਭਲਕੇ ਰੋਸ ਮੁਜ਼ਾਹਰਾ

 • Share this:
  Munish Garg
  ਤਲਵੰਡੀ ਸਾਬੋ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਤਲਵੰਡੀ ਸਾਬੋ ਦੀ ਮੀਟਿੰਗ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਰੱਖੀ ਗਈ ਹੈ, ਜਿਸ ਦੀ ਪ੍ਰਧਾਨਗੀ ਜਿਲ੍ਹਾ ਬਠਿੰਡਾ ਦੇ ਆਗੂ ਜਗਦੇਵ ਸਿੰਘ ਜੋਗੇਵਾਲਾ ਨੇ ਕੀਤੀ।

  ਮੀਟਿੰਗ ਵਿੱਚ ਕਿਸਾਨ ਆਗੂਆਂ ਨੇ ਕਿਹਾ ਕਿ ਕਰੋਨਾ ਦੇ ਬਹਾਨੇ ਸਰਕਾਰ ਵਲੋਂ ਬੰਦ ਸਕੂਲ ਖੁਲ੍ਹਵਾਉਣ ਅਤੇ ਨਰਮੇ ਦੀ ਮਰੀ ਹੋਈ ਫਸਲ ਦਾ ਮੁਆਵਜ਼ਾ  ਦਿਵਾਉਣ ਲਈ ਤਲਵੰਡੀ ਸਾਬੋ ਵਿਖੇ 7 ਫਰਵਰੀ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਸਕੂਲ ਪੜ੍ਹਦਿਆਂ ਬੱਚਿਆਂ ਦੇ ਮਾਪਿਆਂ ਵੱਲੋਂ ਸ਼ਹਿਰ ਵਿਚ ਰੋਸ ਮੁਜ਼ਾਹਰਾ ਕੱਢਿਆ ਜਾਵੇਗਾ।

  ਉਹਨਾਂ ਦੱਸਿਆਂ ਕਿ ਰੋਸ ਮਾਰਚ ਤੋਂ ਬਾਅਦ ਮੰਗ ਪੱਤਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਿੱਤਾ ਜਾਵੇਗਾ ਕਿ ਸਕੂਲ ਤੁਰਤ ਖੋਲ੍ਹੇ ਜਾਣ ਤਾਂ ਜ਼ੋ ਬੱਚਿਆਂ ਦੀ ਪੜ੍ਹਾਈ ਦਾ ਹੋਰ ਨੁਕਸਾਨ ਨਾ ਹੋ ਸਕੇ। ਕਿਸਾਨਾਂ ਨੂੰ ਨਰਮੇ ਦੀ ਫਸਲ ਦਾ ਮੁਆਵਜ਼ਾ ਜਲਦੀ ਦਿੱਤਾ ਜਾਵੇ।

  ਬਲਾਕ ਆਗੂ ਕੁਲਵਿੰਦਰ ਗਿਆਨਾ ਨੇ ਦੱਸਿਆਂ 8 ਫਰਵਰੀ ਨੂੰ ਡਾ਼ ਸਾਹਿਬ ਸਿੰਘ ਦੀ ਟੀਮ ਵੱਲੋਂ ਸੰਮਾਂ ਵਾਲੀ ਡਾਂਗ ਨਾਟਕ ਵੱਖ ਵੱਖ ਪਿੰਡਾਂ ਖੇਡਿਆ ਜਾਵੇਗਾ ਤਾਂ ਜ਼ੋ ਰਾਜ ਬਦਲੋ, ਸਮਾਜ ਬਦਲੋ ਮੁਹਿੰਮ ਤਹਿਤ ਲੋਕਾਂ ਨੂੰ ਸੰਘਰਸ਼ ਦੀ ਅਹਿਮੀਅਤ ਸਮਝਾਈ ਜਾ ਸਕੇ।

  ਉਹਨਾਂ ਦੱਸਿਆਂ ਕਿ ਇਹ ਨਾਟਕ ਪਿੰਡ ਚੱਠੇ ਵਾਲਾ 10 ਵਜੇ ਤੇ ਪਿੰਡ ਜੋਗੇਵਾਲਾ 1 ਵਜੇ ਖੇਡਿਆ ਜਾਵੇਗਾ, ਇਸ ਸਮੇਂ ਬਲਾਕ ਆਗੂ ਕਾਲਾ ਚੱਠੇ ਵਾਲਾ, ਰਣਜੋਧ ਮਾਹੀ ਨੰਗਲ, ਲੱਖਾਂ ਜੋਗੇਵਾਲਾ, ਕਲੱਤਰ ਕਲਾਲਵਾਲਾ ਤੇ ਸਾਰੀਆਂ ਪਿੰਡ ਇਕਾਈਆਂ ਦੇ ਆਗੂ ਤੇ ਕਿਸਾਨ ਵੀਰ ਹਾਜ਼ਰ ਸਨ।
  Published by:Gurwinder Singh
  First published:

  Tags: Assembly Elections 2022, Bharti Kisan Union, Kisan andolan, Punjab Assembly election 2022

  ਅਗਲੀ ਖਬਰ