Home /News /punjab /

ਮਲੇਰਕੋਟਲਾ 'ਚ ਮਜਦੂਰਾਂ ਵੱਲੋਂ ਜਬਰਦਸਤ ਹੰਗਾਮਾ, ਪੱਥਰਬਾਜੀ 'ਚ SDM, DSP ਅਤੇ ਇੱਕ ਸਹਾਇਕ ਥਾਣੇਦਾਰ ਫੱਟੜ

ਮਜਦੂਰਾਂ ਵੱਲੋਂ ਕੀਤੀ ਪੱਥਰਬਾਜੀ ਵਿਚ ਐਸ.ਡੀ.ਐਮ. ਸ੍ਰੀ ਪਾਂਥੇ ਅਤੇ ਡੀ.ਐਸ.ਪੀ. ਸ੍ਰੀ ਸੂਦ ਸਮੇਤ ਏ.ਐਸ.ਆਈ. ਜਸਵਿੰਦਰ ਸਿੰਘ ਫੱਟੜ ਹੋ ਗਏ। ਪੁਲਿਸ ਨੇ ਧਾਗਾ ਮਿਲ ਵਿਚ ਵਾਪਰੇ ਹੰਗਾਮੇਂ ਪਿੱਛੋਂ ਥਾਣਾ ਸਿਟੀ-1 ਮਲੇਰਕੋਟਲਾ ਵਿਖੇ ਪੁਲਿਸ ਨੇ ਅਣਪਛਾਤੇ ਤਿੰਨ ਚਾਰ ਸੌ ਅਣਪਛਾਤੇ ਲੋਕਾਂ ਖਿਲਾਫ ਧਾਰਾ 188 ਅਤੇ 269 ਡੀਜਾਸਟਰ ਐਕਟ ਤਹਿਤ ਮੁਕੱਦਮਾਂ ਨੰਬਰ 75 ਦਰਜ ਕਰ ਲਿਆ ਹੈ।

ਹੋਰ ਪੜ੍ਹੋ ...
  • Share this:
    ਮਲੇਰਕੋਟਲਾ : ਲੰਘੀ ਰਾਤ ਸਥਾਨਕ ਅਰਿਹਿੰਤ ਸਪਿਨਿੰਗ ਮਿਲ 'ਚ ਪਰਵਾਸ਼ੀ ਮਜਦੂਰਾਂ ਨੇ ਜਬਰਦਸਤ ਹੰਗਾਮਾਂ ਕੀਤਾ ਅਤੇ ਭੜਕੇ ਮਜਦੂਰਾਂ ਵੱਲੋਂ ਕੀਤੀ ਪੱਥਰਬਾਜੀ ਵਿਚ ਐਸ.ਡੀ.ਐਮ. ਮਲੇਰਕੋਟਲਾ ਸ੍ਰੀ ਵਿਕਰਮਜੀਤ ਸਿੰਘ ਪਾਂਥੇ, ਡੀ.ਐਸ.ਪੀ. ਮਲੇਰਕੋਟਲਾ ਸ੍ਰੀ ਸੁਮਿਤ ਸੂਦ ਸਮੇਤ ਐਸ.ਪੀ. ਮਨਜੀਤ ਸਿੰਘ ਬਰਾੜ ਦੇ ਸੁਰੱਖਿਆ ਅਮਲੇ ਵਿਛ ਸ਼ਾਮਿਲ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਫੱਟੜ ਹੋ ਗਏ । ਫੱਟੜਾਂ ਨੂੰ ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਦਾਖਲ ਕਰਵਾਇਆ ਗਿਆ।

    ਪ੍ਰਾਪਤ ਜਾਣਕਾਰੀ ਮੁਤਾਬਿਕ ਲੰਘੀ ਰਾਤ ਅਰਿਹਿੰਤ ਧਾਗਾ ਮਿਲ ਅੰਦਰ ਸੈਂਕੜੇ ਪਰਵਾਸ਼ੀ ਮਜਦੂਰਾਂ ਨੇ ਜਬਰਦਸਤ ਰੋਸ਼ ਪ੍ਰਦਰਸ਼ਨ ਸੁਰੂ ਕਰ ਦਿੱਤਾ। ਭੜਕੇ ਮਜਦੂਰਾਂ ਨੂੰ ਕਾਬੂ ਕਰਨ ਵਿਚ ਨਾਕਾਮ ਹੋਏ ਮਿਲ ਪ੍ਰਬੰਧਕਾਂ ਵੱਲੋਂ ਸੂਚਨਾ ਦੇਣ 'ਤੇ ਐਸ.ਡੀ.ਐਮ. ਮਲੇਰਕੋਟਲਾ ਸ੍ਰੀ ਵਿਕਰਮਜੀਤ ਸਿੰਘ ਪਾਂਥੇ, ਐਸ.ਪੀ. ਮਨਜੀਤ ਸਿੰਘ ਬਰਾੜ, ਡੀ.ਐਸ.ਪੀ. ਮਲੇਰਕੋਟਲਾ ਸ੍ਰੀ ਸੁਮਿਤ ਸੂਦ ਅਤੇ ਡੀ.ਐਸ.ਪੀ. ਅਮਰਗੜ੍ਹ ਕਰਨਬੀਰ ਸਿੰਘ ਆਦਿ ਮੌਕੇ ''ਤੇ ਪਹੁੰਚ ਗਏ। ਉਨ੍ਹਾਂ ਭੜਕੇ ਮਜਦੂਰਾਂ ਨੂੰ ਭਾਵੈਂ ਇਕ ਬਾਰ ਤਾਂ ਸ਼ਾਂਤ ਕੁਅਰਟਰਾਂ ਵਿਚ ਵਾਪਿਸ ਭੇਜ ਦਿਤਾ ਪਰੰਤੂ ਰਾਤੀਂ ਕਰੀਬ ਸਵਾ ਗਿਆਰਾਂ ਵਜੇਂ ਮਜਦੂਰਾਂ ਨੇ ਮੁੜ ਇੱਕਠੇ ਹੋ ਕੇ ਹੰਗਾਮਾ ਸੁਰੂ ਕਰ ਦਿੱਤਾ।

    ਮਜਦੂਰਾਂ ਵੱਲੋਂ ਕੀਤੀ ਪੱਥਰਬਾਜੀ ਵਿਚ ਐਸ.ਡੀ.ਐਮ. ਸ੍ਰੀ ਪਾਂਥੇ ਅਤੇ ਡੀ.ਐਸ.ਪੀ. ਸ੍ਰੀ ਸੂਦ ਸਮੇਤ ਏ.ਐਸ.ਆਈ. ਜਸਵਿੰਦਰ ਸਿੰਘ ਫੱਟੜ ਹੋ ਗਏ। ਪੁਲਿਸ ਨੇ ਧਾਗਾ ਮਿਲ ਵਿਚ ਵਾਪਰੇ ਹੰਗਾਮੇਂ ਪਿੱਛੋਂ ਥਾਣਾ ਸਿਟੀ-1 ਮਲੇਰਕੋਟਲਾ ਵਿਖੇ ਪੁਲਿਸ ਨੇ ਅਣਪਛਾਤੇ ਤਿੰਨ ਚਾਰ ਸੌ ਅਣਪਛਾਤੇ ਲੋਕਾਂ ਖਿਲਾਫ ਧਾਰਾ 188 ਅਤੇ 269 ਡੀਜਾਸਟਰ ਐਕਟ ਤਹਿਤ ਮੁਕੱਦਮਾਂ ਨੰਬਰ 75 ਦਰਜ ਕਰ ਲਿਆ ਹੈ।

    ਰਾਤ ਤੋਂ ਹੀ ਧਾਗਾ ਮਿਲ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿਤਾ ਗਿਆ ਹੈ। ਰਾਤ ਵਾਪਰੀਆਂ ਘਟਨਾਵਾਂ ਪਿੱਛੋਂ ਅੱਜ ਪੁਲਿਸ ਤੇ ਸਿਵਲ ਪ੍ਰਸਾਸ਼ਨ ਮਿਲ ਪ੍ਰਬੰਧਕਾਂ ਤੇ ਮਜਦੂਰਾਂ ਦਰਮਿਆਨ ਕਿਸੇ ਸੁਖਾਵੇਂ ਸਮਝੌਤੇ ਲਈ ਯਤਨ ਸੁਰੂ ਕਰ ਦਿਤੇ । ਇਸ ਵਾਸਤੇ ਏ.ਡੀ.ਸੀ. ਸ੍ਰੀ ਰਾਜੇਸ਼ ਤ੍ਰਿਪਾਠੀ ਮਲੇਰਕੋਟਲਾ ਪਹੁੰਚ ਗਏ।

    ਪ੍ਰਸਾਂਸਨਕ ਯਤਨਾਂ ਦੇ ਬਾਵਜੂਦ ਅੱਜ ਸਾਮ ਤੱਕ ਮਜਦੂਰਾਂ ਤੇ ਪ੍ਰਸਾਸ਼ਨ ਦਰਮਿਆਨ ਸਮਝੌਤੇ ਦੇ ਯਤਨ ਸਫਲ ਨਹੀਂ ਹੋ ਸਕੇ। ਮਜਦੂਰ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਪੂਰੀ ਤਨਖਾਹ ਦਿਤੀ ਜਾਵੇ ਅਤੇ ਮਿਲ ਦੇ ਅੰਦਰਲੀਆਂ ਦੁਕਾਨਾਂ ਤੋਂ ਦੁਗਣੇ ਭਾਅ 'ਤੇ ਮਿਲਦਾ ਰਾਸ਼ਨ ਤੇ ਹੋਰ ਘਰੇਲੂ ਵਰਤੋਂ ਦਾ ਸਮਾਨ ਖਰੀਦਣ ਦੀ ਬਜਾਏ ਬਜਾਰ ਵਿਚੋਂ ਸਮਾਨ ਖਰੀਦ ਕੇ ਲਿਆਉਣ ਦੀ ਇਜ਼ਾਜ਼ਤ ਦਿਤੀ ਜਾਵੇ।
    Published by:Sukhwinder Singh
    First published:

    Tags: Lockdown, Malerkotla, Protest, Punjab Police, Sangrur

    ਅਗਲੀ ਖਬਰ