• Home
 • »
 • News
 • »
 • punjab
 • »
 • PROTESTS AT AKALI DAL RALLIES ARE PART OF CONGRESS CONSPIRACY TO IMPLEMENT PRESIDENT S RULE IN PUNJAB WITH CENTER AKALI DAL

ਅਕਾਲੀ ਦਲ ਦੇ ਇਕੱਠਾਂ 'ਚ ਰੋਸ ਵਿਖਾਵੇ ਕਾਂਗਰਸ ਵੱਲੋਂ ਕੇਂਦਰ ਨਾਲ ਰਲ ਕੇ ਪੰਜਾਬ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਸਾਜ਼ਿਸ਼ ਦਾ ਹਿੱਸਾ : ਅਕਾਲੀ ਦਲ

ਬਿਕਰਮ ਸਿੰਘ ਮਜੀਠੀਆ ਨੇ ਤਸਵੀਰਾਂ ਦੇ ਸਬੂਤ ਪੇਸ਼ ਕਰ ਕੇ ਸਾਬਤ ਕੀਤਾ ਕਿ ਕਾਂਗਰਸ ਤੇ ਆਪ ਦੇ ਵਰਕਰ ਕਿਸਾਨ ਬਣ ਕੇ ਰੋਸ ਵਿਖਾਵਾ ਕਰ ਰਹੇ ਹਨ

ਬਿਕਰਮ ਸਿੰਘ ਮਜੀਠੀਆ ਨੇ ਤਸਵੀਰਾਂ ਦੇ ਸਬੂਤ ਪੇਸ਼ ਕਰ ਕੇ ਸਾਬਤ ਕੀਤਾ ਕਿ ਕਾਂਗਰਸ ਤੇ ਆਪ ਦੇ ਵਰਕਰ ਕਿਸਾਨ ਬਣ ਕੇ ਰੋਸ ਵਿਖਾਵਾ ਕਰ ਰਹੇ ਹਨ

 • Share this:
  ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਗੱਲ ਪੰਜਾਬ ਦੀ ਮੁਹਿੰਮ ਤਹਿਤ ਅਕਾਲੀ ਦਲ ਦੇ ਇਕੱਠਾਂ ਦੌਰਾਨ ਰੋਸ ਵਿਖਾਵੇ ਕਾਂਗਰਸ ਪਾਰਟੀ ਵੱਲੋਂ ਕੇਂਦਰ ਸਰਕਾਰ ਨਾਲ ਰਲ ਕੇ ਪੰਜਾਬ ਵਿਚ ਮਿਹਨਤ ਨਾਲ ਹਾਸਲ ਕੀਤੀ ਸ਼ਾਂਤੀ ਨੂੰ ਭੰਗ ਕਰਨ ਅਤੇ ਸੂਬੇ ਵਿਚ ਰਾਸ਼ਟਰਪੀ ਰਾਜ ਲਾਗੂ ਕਰਵਾਉਣ ਦੀ ਡੂੰਘੀ ਸਾਜ਼ਿਸ਼ ਦਾ ਹਿੱਸਾ ਹਨ।

  ਇਥੇ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਦੱਸਿਆ ਕਿ ਵਿਘਨ ਪਾਉਣ ਦੀ ਸਾਜ਼ਿਸ਼ ਦੇ ਦੋ ਮੰਤਵ ਹਨ ਪਹਿਲਾ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਮੁਲਤਵੀ ਕਰਵਾਉਣਾ ਤੇ ਦੂਜਾ ਸ਼ਾਂਤੀਪੂਰਨ ਕਿਸਾਨ ਸੰਘਰਸ਼ ਨੁੰ ਬਦਨਾਮ ਕਰਨਾ। ਉਹਨਾਂ ਕਿਹਾ ਕਿ ਸੀਨੀਅਰ ਕਾਂਗਰਸੀ ਆਗੂ ਇਸ ਸਾਜ਼ਿਸ਼ ਤੋਂ ਚਿੰਤਤ ਹਨ ਤੇ ਇਸੇ ਲਈ ਉਹਨਾਂ ਨੇ ਸਪਸ਼ਟ ਹਦਾਇਤਾਂ ਕੀਤੀਆਂ ਹਨ ਕਿ ਸਿਰਫ ਭਾਜਪਾ ਜੋ ਕਿ ਤਿੰਨ ਖੇਤੀ ਕਾਨੁੰਨ ਰੱਦ ਕਰਨ ਤੋਂ ਇਨਕਾਰੀ ਹੈ, ਦੇ ਆਗੂਆਂ ਦੇ ਪੰਜਾਬ ਵਿਚ ਸਿਆਸੀ ਪ੍ਰੋਗਰਾਮਾਂ ਦੌਰਾਨ ਹੀ ਰੋਸ ਵਿਖਾਵੇ ਕੀਤੇ ਜਾਣ। ਉਹਨਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਨੇ ਸਪਸ਼ਟ ਕਰ ਦਿੱਤਾ ਹੈ ਕਿ ਸਿਵਾਏ ਭਾਜਪਾ ਦੇ ਹੋਰ ਕਿਸੇ ਪਾਰਟੀ ਖਿਲਾਫ ਰੋਸ ਵਿਖਾਵੇ ਕਰਨ ਨਾਲ ਸਿਰਫ ਕੇਂਦਰ ਸਰਕਾਰ ਨੁੰ ਮਦਦ ਮਿਲੇਗੀ ਅਤੇ ਕਿਸਾਨ ਹਿੱਤਾਂ ਨੂੰ ਸੱਟ ਵੱਜੇਗੀ।

  ਸ. ਮਜੀਠੀਆ ਨੇ ਤਸਵੀਰਾਂ ਤੇ ਵੀਡੀਓ ਸਬੂਤ ਪੇਸ਼ ਕਰ ਕੇ ਕਾਂਗਰਸ ਤੇ ਆਪ ਵਰਕਰਾਂ ਵੱਲੋਂ ਅਕਾਲੀ ਦਲ ਦੇ ਪ੍ਰੋਗਰਾਮਾਂ ਵਿਚ ਵਿਘਨ ਪਾਉਣ ਅਤੇ ਉਹਨਾਂ ਦੀ ਕਾਰ ’ਤੇ ਹਮਲਾ ਕਰਨ ਦੇ ਨਾਲ ਨਾਲ ਅੱਜ ਮੋਗਾ ਵਿਚ ਕੀਤੀ ਹਿੰਸਾ ਕਰਨ ਦੀ ਸਾਜ਼ਿਸ਼ ਬੇਨਕਾਬ ਕੀਤੀ। ਉਹਨਾਂ ਨੇ ਸ੍ਰੀ ਹਰਿਗੋਬਿੰਦਪੁਰ ਮਾਰਕੀਟ ਕਮੇਟੀ ਮੈਂਬਰ ਹਰਵਿੰਦਰ ਰਾਣਾ ਦੀ ਤਸਵੀਰ ਪੇਸ਼ ਕੀਤੀ ਜਿਸਨੇ ਇਕ ਕਿਸਾਨ ਬਣ ਕੇ ਕੱਲ੍ਹ ਉਹਨਾਂ ਖਿਲਾਫ ਰੋਸ ਮੁਜ਼ਾਹਰੇ ਦੀ ਅਗਵਾਹੀ ਕੀਤੀ। ਉਹਨਾਂ ਨੇ ਰਾਣਾ ਦੀਆਂ ਕਾਂਗਰਸੀ ਵਿਧਾਇਕ ਬਲਵਿੰਦਰ ਲਾਡੀ ਨਾਲ ਤਸਵੀਰਾਂ ਦੀਆਂ ਸੋਸ਼ਲ ਮੀਡੀਆ ਪੋਸਟ ਵੀ ਜਾਰੀ ਕੀਤੀਆਂ। ਉਹਨਾਂ ਨੇ ਲਾਡੀ ਦੇ ਇਕ ਹੋਰ ਸਮਰਥਕ ਪਿੰਟੂ ਸ਼ਾਹ ਪੰਨੂ ਦੀ ਤਸਵੀਰ ਵੀ ਜਾਰੀ ਕੀਤੀ ਜੋ ਕਿ ਕੱਲ੍ਹ ਦੇ ਸ੍ਰੀ ਹਰਿਗੋਬਿੰਦਪੁਰ ਰੋਸ ਵਿਖਾਵੇ ਦਾ ਹਿੱਸਾ ਸੀ। ਉਹਨਾਂ ਨੇ ਕਾਂਗਰਸੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਦਰਸ਼ਨ ਬਰਾੜ ਅਤੇ ਰਵਨੀਤ ਬਿੱਟੂ ਦੇ ਉਹਨਾਂ ਦੇ ਸਮਰਥਕਾਂ ਦੀਆਂ ਤਸਵੀਰਾਂ ਵੀ ਜਾਰੀ ਕੀਤਆਂ ਜੋ ਕੱਲ੍ਹ ਕਿਸਾਨ ਬਣ ਕੇ ਰੋਸ ਮੁਜ਼ਾਹਰੇ ਵਿਚ ਸ਼ਾਮਲ ਹੋਏ ਸਨ।  ਉਨ੍ਹਾਂ ਕਿਹਾ ਕਿ ਇਹ ਸਭ ਕੁਝ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਗੱਲ ਪੰਜਾਬ ਦੀ ਮੁਹਿੰਮ ਤਹਿਤ ਹੋ ਰਹੇ ਪ੍ਰੋਗਰਾਮਾਂ ਵਿਚ ਰੋਸ ਪ੍ਰਦਰਸ਼ਨਾਂ ਵਜੋਂ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਮਰਾਲਾ ਵਿਚ ਜਿਹਨਾਂ ਨੇ ਰੋਸ ਪ੍ਰਦਰਸ਼ਨ ਦੀ ਅਗਵਾਈ ਕੀਤੀ , ਉਹਨਾਂ ਦੀ ਪਛਾਣ ਕਾਂਗਰਸੀ ਵਰਕਰਾਂ ਵਜੋਂ ਹੋਈ ਹੈ। ਉਹਨਾਂ ਕਿਹਾ ਕਿ ਮਲੌਟ ਵਿਚ ਵੀ ਜਿਹੜੇ ‘ਕਿਸਾਨ ਆਗੂ’ ਰੋਸ ਪ੍ਰਦਰਸ਼ਲ ਦੀ ਅਗਵਾਈ ਕਰ ਰਹੇ ਸਨ, ਉਹਨਾਂ ਵਿਚ ਲੱਖਾ ਸ਼ਾਮਲ ਸੀ ਜੋ ਕਿ ਆਪ ਦੇ ਪ੍ਰਸਿੱਧ ਕਾਰਕੁੰਨ ਹੈ।

  ਸ. ਮਜੀਠੀਆ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਹੈ ਕਿ ਪੰਜਾਬ ਪੁਲਿਸ ਪੰਜਾਬ ਵਿਰੋਧੀ ਇਸ ਸਾਜ਼ਿਸ਼ ਦਾ ਹਿੱਸਾ ਬਣੀ ਹੋਈ ਹੈ ਤਾਂ ਜੋ ਸੁਬੇ ਦੀ ਮਿਹਨਤ ਨਾਲ ਕਮਾਈ ਸ਼ਾਂਤੀ ਭੰਗ ਕੀਤੀ ਜਾ ਸਕੀ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੰਲ ਹੈ ਕਿ ਸ਼ਰਾਰਤੀ ਅਨੁਸਰਾਂ ਨੂੰ ਅਕਾਲੀ ਆਗੂਟਾਂ ਦੀਆਂ ਵੱਡੀਆਂ ਤੱਕ ਪਹੁੰਚ ਕੇ ਕਾਨੁੰਨ ਹੀਣਤਾ ਪੈਦਾ ਕਰਨ ਦੀ ਆਗਿਆ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸਦੇ ਉਲਟ ਕਾਂਗਰਸ ਪਾਰਟੀ ਦੇ ਕਿਸੇ ਵੀ ਸਮਾਗਮ ਵਿਚ ਕੋਈ ਵਿਘਨ ਨਹੀਂ ਪਾਇਆ ਜਾ ਰਿਹਾ ਜਿਵੇਂ ਕਿ ਹਾਲ ਹੀ ਵਿਚ ਬਟਾਲਾ ਵਿਚ ਸਮਾਗਮ ਹੋਇਆ ਜਿਥੇ ਕਾਂਗਰਸੀ ਐਮ ਪੀ ਪ੍ਰਤਾਪ ਸਿੰਘ ਬਾਜਵਾ ਨੇ ਜਨਤਕ ਸਮਾਗਮ ਕੀਤਾ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਕਾਂਗਰਸ ਪਾਰਟੀ ਅਕਾਲੀ ਦਲ ਦੀ ਗੱਲ ਪੰਜਾਬ ਦੀ ਮੁਹਿੰਮ ਅਤੇ ਰੋਜ਼ਾਨਾ ਆਧਾਰ ’ਤੇ ਆਗੂਆਂ ਵੱਲੋਂ ਪਾਰਟੀ ਛੱਡਣ ਤੋਂ ਘਬਰਾ ਗਈ ਹੈ।

  ਕੱਲ੍ਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੁੰ ਸਮਰਪਿਤ ਵਿਧਾਨ ਸਭਾ ਦੇ ਸੱਦੇ ਗਏ ਇਕ ਰੋਜ਼ਾ ਇਜਲਾਸ ਗੱਲ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਤੋਂ ਬਾਅਦ ਵਿਧਾਨ ਸਭਾ ਦਾ ਪੂਰਨ ਇਜਲਾਸ ਹੋਣਾ ਚਾਹੀਦਾ ਹੈ ਜਿਸ ਵਿਚ ਪੰਜਾਬ ਦੇ ਭਖਦੇ ਮਸਲਿਆਂ ਬਾਰੇ ਚਰਚਾ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਕਾਂਗਰਸ ਸਰਕਾਰ ਲੋਕਾਂ ਦਾ ਸਾਹਮਣਾ ਕਰਨ ਤੋਂ ਭੱਜ ਰਹੀ ਹੈ। ਉਹਨਾਂ ਨੇ ਇਸ ਗੱਲ ’ਤੇ ਵੀ ਹੈਰਾਨੀ ੍ਰਗਟ ਕੀਤੀ ਕਿ ਕਾਂਗਰਸ ਪਾਰਟੀ ਨੇ ਵਿਸ਼ੇਸ਼ ਇਜਲਾਸ ਦੌਰਾਨ ਹਾਜ਼ਰ ਹੋਣ ਲਈ ਆਪਣੇ ਵਿਧਾਇਕਾਂ ਨੁੰ ਵਿਪ੍ਹ ਜਾਰੀ ਕੀਤੀ ਹੈ। ਉਹਨਾਂ ਕਿਹਾ ਕਿ ਇਹ ਇਜਲਾਸ ਪ੍ਰਦੇਸ਼ ਕਾਂਗਰਸ ਨਵਜੋਤ ਸਿੱਧੂ ਅਤੇ ਉਹਨਾਂ ਦੇ ਸਮਰਥਕਾਂ ਲਈ ਮੁੱਖ ਮੰਤਰੀ ਦੇ ਖਿਲਾਫ ਬੇਵਿਸਾਹੀ ਮਤਾ ਲਿਆਉਣ ਦਾ ਚੰਗਾ ਮੌਕਾ ਸੀ। ਉਹਨਾਂ ਕਿਹਾ ਕਿ ਉਹ ਲੋਕਾਂ ਨੂੰ ਮੁਰਖ ਬਣਾਉਣ ਦੀ ਥਾਂ ਅਜਿਹਾ ਕਰਨ।

  ਉਹਨਾਂ ਇਹ ਵੀ ਮੰਗ ਕੀਤੀ ਕਿ ਇਸ ਸੈਸ਼ਨ ਨੂੁੰ ਵਧਾਇਆ ਜਾਵੇ ਅਤੇ ਇਸ ਵਿਚ ਤਿੰਨ ਖੇਤੀ ਕਾਨੁੰਨ ਰੱਣ ਕਰਨ ਅਤੇ ਕਿਸਾਨਾਂ, ਨੌਜਵਾਨਾਂ ਤੇ ਸਮਾਜ ਦੇ ਕਮਜ਼ੋਰ ਵਰਗਾਂ ਦੀਆਂ ਮੁਸ਼ਕਿਲਾਂ ’ਤੇ ਚਰਚਾ ਹੋਣੀ ਚਾਹੀਦੀ ਹੈ।
  ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਐਨ ਕੇ ਸ਼ਰਮਾ ਵੀ ਹਾਜ਼ਰ ਸਨ।
  Published by:Ashish Sharma
  First published: