Home /News /punjab /

ਪੱਲੇਦਾਰਾਂ ਵੱਲੋਂ ਕੈਪਟਨ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ, ਵਾਅਦਾਖਿਲਾਫ਼ੀ ਦੇ ਲਗਾਏ ਦੋੋਸ਼

ਪੱਲੇਦਾਰਾਂ ਵੱਲੋਂ ਕੈਪਟਨ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ, ਵਾਅਦਾਖਿਲਾਫ਼ੀ ਦੇ ਲਗਾਏ ਦੋੋਸ਼

  • Share this:

ਬਰਨਾਲਾ- ਪੱਲੇਦਾਰ ਮਜ਼ਦੂਰ ਯੁਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਕੈਪਟਨ ਅਮਰਿੰਦਰ ਸਿੰਘ ਤੇ ਚੋਣ ਵਾਅਦਾ ਮੁਕਰਨ ਦੇ ਦੋਸ਼ ਲਗਾਏ। ਵਾਅਦੇ ਅਨੁਸਾਰ ਪੱਲੇਦਾਰ ਮਜ਼ਦੂਰਾਂ ਤੋਂ ਠੇਕੇਦਾਰੀ ਸਿਸਟਮ ਖ਼ਤਮ ਕਰਨ ਦਾ ਭਰੋਸਾ ਦਿੱਤਾ ਸੀ  ਅਤੇ ਸਾਢੇ ਚਾਰ ਸਾਲਾਂ ਵਿੱਚ ਵਾਅਦਾ ਪੂਰਾ ਨਹੀਂ ਕੀਤਾ ਗਿਆ।

ਇਸ ਮੌਕੇ ਪ੍ਰਦਰਸ਼ਨਕਾਰੀ ਪੱਲੇਦਾਰਾਂ ਨੇ ਕਿਹਾ ਕਿ 2017 ਦੀਆਂ ਚੋਣਾਂ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨਾਲ ਵਾਅਦਾ ਕੀਤਾ ਸੀ ਕਿ ਪੱਲੇਦਾਰਾਂ ਦਾ ਠੇਕੇਦਾਰੀ ਸਿਸਟਮ ਖ਼ਤਮ ਕੀਤਾ ਜਾਵੇਗਾ। ਜੋ ਸਾਢੇ ਚਾਰ ਸਾਲ ਬੀਤਣ ਤੇ ਵੀ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਦੌਰ ਵਿੱਚ ਪੰਜਾਬ ਭਰ ਦੇ ਪੱਲੇਦਾਰਾਂ ਨੇ ਸਰਕਾਰ ਦਾ ਹਰ ਕੰਮ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨ੍ਹਾ ਕੀਤਾ। ਜਿਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਉਹਨਾਂ ਦੀ ਮੰਗ ਅਨੁਸਾਰ ਠੇਕੇਦਾਰੀ ਸਿਸਟਮ ਖ਼ਤਮ ਕਰਕੇ ਉਹਨਾਂ ਦੀ ਪੇਮੈਂਟ ਸਿੱਧੀ ਕੀਤੀ ਜਾਵੇ। ਇਸਤੋਂ ਇਲਾਵਾ ਉਹਨਾਂ ਕਿਹਾ ਕਿ ਉਹਨਾਂ ਦਾ ਈਪੀਐਫ਼ ਪੱਲੇਦਾਰ ਮਜ਼ਦੂਰਾਂ ਤੋਂ ਕੱਟਿਆ ਜਾ ਰਿਹਾ ਹੈ। ਜਦੋਂਕਿ ਈਪੀਐਫ਼ ਪੰਜਾਬ ਅਤੇ ਕੇਂਦਰ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ।

ਇਸੇ ਤਰ੍ਹਾਂ ਈਐਸਸੀਆਈ ਦਾ ਉਹਨਾਂ ਤੋਂ 4 ਫ਼ੀਸਦੀ ਕੱਟਿਆ ਜਾ ਰਿਹਾ ਹੈ। ਨਿਯਮ ਅਨੁਸਾਰ 25 ਹਜ਼ਾਰ ਤੋਂ ਘੱਟ ਤਨਖਾਹ ਵਾਲੇ ਦਾ ਇਹ ਫ਼ੰਡ ਦੇਣ ਦੀ ਜਿੰਮੇਵਾਰੀ ਠੇਕੇਦਾਰ ਦੀ ਹੁੰਦੀ ਹੈ, ਪਰ ਇਸ ਸਬੰਧੀ ਵੀ ਉਹਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਚੋਣਾਂ ਦਾ ਵਾਅਦਾ ਪੂਰਾ ਕਰੇ। ਵਾਅਦਾ ਪੂਰਾ ਨਾ ਹੋਣ ਕਰਕੇ ਉਹਨਾਂ ਨੂੰ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ। ਜੇਕਰ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਸੰਘਰਸ਼ ਹੋਰ ਤੇਜ਼ ਹੋਵੇਗਾ।

Published by:Ashish Sharma
First published:

Tags: Barnala