ਸੋਲਨ: ਤੇਜ਼ ਰਫਤਾਰ PRTC ਬੱਸ ਦੀ ਹੋਈ ਨਿਜੀ ਬੱਸ ਨਾਲ ਟੱਕਰ, 16 ਲੋਕ ਜ਼ਖ਼ਮੀ

News18 Punjabi | News18 Punjab
Updated: January 25, 2020, 7:18 PM IST
share image
ਸੋਲਨ: ਤੇਜ਼ ਰਫਤਾਰ PRTC ਬੱਸ ਦੀ ਹੋਈ ਨਿਜੀ ਬੱਸ ਨਾਲ ਟੱਕਰ, 16 ਲੋਕ ਜ਼ਖ਼ਮੀ
ਸੋਲਨ: ਤੇਜ਼ ਰਫਤਾਰ PRTC ਬੱਸ ਦੀ ਹੋਈ ਨਿਜੀ ਬੱਸ ਨਾਲ ਟੱਕਰ, 16 ਲੋਕ ਜ਼ਖ਼ਮੀ

ਸੋਲਨ ’ਚ ਤੇਜ਼ ਰਫਤਾਰ PRTC ਬੱਸ ਦੀ ਨਿਜੀ ਬੱਸ ਦੇ ਨਾਲ ਟਕਰ ਹੋ ਗਈ ਜਿਸ ਕਾਰਨ ਇਸ ਹਾਦਸੇ ’ਚ 16 ਸਵਾਰੀਆਂ ਜਖਮੀ ਹੋ ਗਈਆਂ। ਜਿਹਨਾਂ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਹੈ।

  • Share this:
  • Facebook share img
  • Twitter share img
  • Linkedin share img
ਸੋਲਨ ’ਚ ਦਰਜਾ ਦੇ ਨੇੜੇ ਪੀਆਰਟੀਸੀ ਬੱਸ ਤੇ ਨਿਜੀ ਬੱਸ ਵਿਚਾਲੇ ਭਿਆਨਕ ਟੱਕਰ ਹੋਈ। ਇਹ ਟੱਕਰ ਇੰਨ੍ਹੀ ਜਿਆਦਾ ਭਿਆਨਕ ਸੀ ਮੌਕੇ ਤੇ ਹੀ 16 ਬੱਸ ਸਵਾਰ ਲੋਕ ਜਖਮੀ ਹੋ ਗਏ। ਮਿਲੀ ਜਾਣਕਾਰੀ ਦੇ ਅਨੁਸਾਰ ਸਾਢੇ ਨੌ ਵਜੇ ਦੇ ਨੇੜੇ ਦੋ ਬਸਾਂ ਵਿਚਾਲੇ ਭਿਆਨਕ ਟੱਕਰ ਹੋ ਗਈ।



ਇਸ ਹਾਦਸੇ ਦਾ ਸ਼ਿਕਾਰ ਹੋਈ ਬੱਸ ’ਚ 16 ਸਵਾਰੀਆਂ ਸਵਾਰ ਸੀ। ਜੋ ਇਸ ਹਾਦਸੇ ’ਚ ਜਖਮੀ ਹੋ ਗਈਆਂ ਹਨ। ਜਦਕਿ ਬੱਸ ਚਾਲਕ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਪੀਆਰਟੀਸੀ ਬੱਸ ਚਾਲਕ ਦੀ ਰਫਤਾਰ ਕਾਫੀ ਸੀ ਜਿਸ ਕਾਰਨ ਬੱਸ ਦਾ ਸਤੁੰਲਨ ਬਿਗੜ ਗਿਆ ਤੇ ਸਾਹਮਣੇ ਤੋਂ ਆ ਰਹੀ ਨਿਜੀ ਬੱਸ ਨਾਲ ਟੱਕਰਾ ਗਈ। ਫਿਲਹਾਲ ਜਖਮੀਆਂ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਹੈ। ਜਿੱਥੇ ਉਨ੍ਹਾਂ ਦਾ ਇਲਾਜ ਚਲ ਰਿਹਾ ਹੈ।


 

ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਰੋਹਿਤ ਰਾਠੌਰ ਨੇ ਦੱਸਿਆ ਕਿ ਤੜਕੇ ਕਰੀਬ ਦੋ ਵਜੇ ਦੋ ਬੱਸਾਂ ਦੀ ਟੱਕਰ ਹੋ ਗਈ। ਬੱਸਾਂ ਵਿਚ ਲਗਭਗ 16 ਸਵਾਰੀਆਂ ਸਨ। ਪ੍ਰਾਈਵੇਟ ਬੱਸ ਦਾ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ। ਸਾਰੇ ਜ਼ਖਮੀਆਂ ਨੂੰ 2500 ਰੁਪਏ ਦੀ ਤੁਰੰਤ ਰਾਹਤ ਦਿੱਤੀ ਗਈ। ਇਸ ਦੇ ਨਾਲ ਹੀ ਡਰਾਈਵਰ ਨੂੰ ਪੰਜ ਹਜ਼ਾਰ ਰੁਪਏ ਦੀ ਤੁਰੰਤ ਰਾਹਤ ਦਿੱਤੀ ਗਈ ਹੈ। ਚਸ਼ਮਦੀਦਾਂ ਦੇ ਅਨੁਸਾਰ, ਪੰਜਾਬ ਰੋਡਵੇਜ਼ ਦੀ ਬੱਸ ਤੇਜ਼ ਰਫਤਾਰ ਵਿੱਚ ਸੀ। ਡਰਾਈਵਰ ਮੋੜ ਤੇ ਬੱਸ ਉਤੇ ਕਾਬੂ ਨਹੀਂ ਕਰ ਸਕਿਆ ਅਤੇ ਇੱਕ ਨਿੱਜੀ ਬੱਸ ਨਾਲ ਟਕਰਾ ਗਈ।
First published: January 25, 2020
ਹੋਰ ਪੜ੍ਹੋ
ਅਗਲੀ ਖ਼ਬਰ