Home /News /punjab /

CM ਮਾਨ ਵੱਲੋਂ ਪੀਆਰਟੀਸੀ ਕੰਡਕਟਰ ਤੇ ਡਰਾਈਵਰ ਦਾ ਸਨਮਾਨ

CM ਮਾਨ ਵੱਲੋਂ ਪੀਆਰਟੀਸੀ ਕੰਡਕਟਰ ਤੇ ਡਰਾਈਵਰ ਦਾ ਸਨਮਾਨ

CM ਮਾਨ ਵੱਲੋਂ ਪੀਆਰਟੀਸੀ ਕੰਡਕਟਰ ਤੇ ਡਰਾਈਵਰ ਦਾ ਸਨਮਾਨ

CM ਮਾਨ ਵੱਲੋਂ ਪੀਆਰਟੀਸੀ ਕੰਡਕਟਰ ਤੇ ਡਰਾਈਵਰ ਦਾ ਸਨਮਾਨ

ਕੁਝ ਦਿਨ ਪਹਿਲਾਂ ਸੰਗਰੂਰ ਦਾ ਇੱਕ ਕਿਸਾਨ ਪੀਆਰਟੀਸੀ ਦੀ ਬੱਸ ਵਿੱਚ ਬੈਠਾ ਸੀ, ਜੋ ਕਿ ਟਰੈਕਟਰ ਲੈਣ ਜਾ ਰਿਹਾ ਸੀ, ਉਸ ਕੋਲ ਪੈਸਿਆਂ ਨਾਲ ਭਰਿਆ ਇੱਕ ਬੈਗ ਸੀ, ਜਿਸ ਵਿੱਚ 430000 ਰੁਪਏ ਸਨ, ਜੋ ਕਿ ਗਲਤੀ ਨਾਲ ਬੱਸ ਵਿੱਚ ਹੀ ਭੁੱਲ ਗਏ ਸਨ। ਬੱਸ ਦੇ ਡਰਾਈਵਰ ਅਤੇ ਕੰਡਕਟਰ ਨੇ ਉਸ ਵਿਅਕਤੀ ਨੂੰ ਲੱਭ ਕੇ ਉਸ ਦੇ ਹਵਾਲੇ ਕਰ ਦਿੱਤਾ।  

ਹੋਰ ਪੜ੍ਹੋ ...
 • Share this:
  ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਪਣੀ ਰਿਹਾਇਸ਼ ਉਤੇ ਪੀਆਰਟੀਸੀ ਦੇ ਡਰਾਈਵਰ ਅਤੇ ਕੰਡਕਟਰ ਨੂੰ ਸਨਮਾਨਤ ਕੀਤਾ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਸੰਗਰੂਰ ਦਾ ਇੱਕ ਕਿਸਾਨ ਪੀਆਰਟੀਸੀ ਦੀ ਬੱਸ ਵਿੱਚ ਬੈਠਾ ਸੀ, ਜੋ ਕਿ ਟਰੈਕਟਰ ਲੈਣ ਜਾ ਰਿਹਾ ਸੀ, ਉਸ ਕੋਲ ਪੈਸਿਆਂ ਨਾਲ ਭਰਿਆ ਇੱਕ ਬੈਗ ਸੀ, ਜਿਸ ਵਿੱਚ 430000 ਰੁਪਏ ਸਨ, ਜੋ ਕਿ ਗਲਤੀ ਨਾਲ ਬੱਸ ਵਿੱਚ ਹੀ ਭੁੱਲ ਗਏ ਸਨ। ਬੱਸ ਦੇ ਡਰਾਈਵਰ ਅਤੇ ਕੰਡਕਟਰ ਨੇ ਉਸ ਵਿਅਕਤੀ ਨੂੰ ਲੱਭ ਕੇ ਉਸ ਦੇ ਹਵਾਲੇ ਕਰ ਦਿੱਤਾ।   ਅੱਜ ਉਸ ਡਰਾਈਵਰ ਅਤੇ ਕੰਡਕਟਰ ਨੂੰ ਮੁੱਖ ਮੰਤਰੀ ਨੇ ਘਰ ਬੁਲਾ ਕੇ ਸਨਮਾਨਿਤ ਕੀਤਾ ਅਤੇ ਹੌਸਲਾ ਅਫਜਾਈ ਕੀਤੀ।  ਇਸ ਮੌਕੇ ਸੀਐਮ ਮਾਨ ਨੇ ਆਪਣੇ ਟਵਿੱਟਰ ਹੈਂਡਲ ਉਤੇ ਪੋਸਟ ਕੀਤਾ,  ਇਮਾਨਦਾਰੀ ਦੀ ਮਿਸਾਲ…

  ਕੁਝ ਦਿਨ ਪਹਿਲਾਂ ਕੋਈ ਬੰਦਾ ਪੈਸਿਆਂ ਨਾਲ ਭਰਿਆ ਬੈਗ…ਜਿਸ ‘ਚ ₹4.30 ਲੱਖ ਸੀ…PRTC ਬੱਸ ‘ਚ ਭੁੱਲ ਗਿਆ…ਪਰ ਬੱਸ ਮੁਲਾਜ਼ਮਾਂ ਨੇ ਬੈਗ ਸਹੀ ਸਲਾਮਤ ਉਸ ਬੰਦੇ ਤੱਕ ਪਹੁੰਚਦਾ ਕੀਤਾ…ਅੱਜ ਦੋਵੇਂ ਮੁਲਾਜ਼ਮਾਂ ਨਾਲ ਮੁਲਾਕਾਤ ਕੀਤੀ…ਇਮਾਨਦਾਰੀ ਲਈ ਹੱਲਾਸ਼ੇਰੀ ਤੇ ਹੌਂਸਲਾ-ਅਫ਼ਜਾਈ ਕੀਤੀ…

  ਇਮਾਨਦਾਰੀ ਸਕੂਨ ਦਿੰਦੀ ਹੈ…: CM ਮਾਨ  ਪੀਆਰਟੀਸੀ ਦੇ ਬੱਸ ਡਰਾਈਵਰ ਅਤੇ ਕੰਡਕਟਰ ਨੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਸੀ। ਦੋਵਾਂ ਨੇ ਸਵਾਰੀ ਦੇ 4.50 ਲੱਖ ਰੁਪਏ ਵਾਪਸ ਕਰ ਦਿੱਤੇ ਗਏ। ਸੀਐਮ ਭਗਵੰਤ ਮਾਨ ਨੇ ਦੋਵਾਂ ਨੂੰ ਫੋਨ ਕਰਕੇ ਵਧਾਈ ਦਿੱਤੀ। ਡਰਾਈਵਰ ਸੁਖਚੈਨ ਸਿੰਘ ਅਤੇ ਕੰਡਕਟਰ ਡਿੰਪਲ ਨੇ ਦੱਸਿਆ। ਮੁੱਖ ਮੰਤਰੀ ਨੇ ਫੋਨ ਕਰਕੇ ਉਨ੍ਹਾਂ ਦਾ ਹੌਸਲਾ ਵਧਾਇਆ। ਬੱਸ ਚੰਡੀਗੜ੍ਹ ਤੋਂ ਰਾਜਸਥਾਨ ਜਾ ਰਹੀ ਸੀ। ਭਵਾਨੀਗੜ੍ਹ ਵਾਪਸ ਆਉਂਦੇ ਸਮੇਂ ਇੱਕ ਸਵਾਰੀ ਵਾਲਾ ਬੈਗ ਭੁੱਲ ਗਿਆ ਸੀ। ਇਸ ਬੈਗ ਵਿੱਚ 4.50 ਲੱਖ ਸੀ।
  Published by:Ashish Sharma
  First published:

  Tags: Bhagwant Mann, Drivers, PRTC, Punjab government

  ਅਗਲੀ ਖਬਰ